Guru Granth Sahib Translation Project

Guru Granth Sahib Swahili Page 835

Page 835

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ har har ustat karai din raatee rakh rakh charan har taal poora-ee-aa. ||5||
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥ har kai rang rataa man gaavai ras rasaal ras sabad rava-ee-aa.
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥ nij ghar Dhaar chu-ai at nirmal jin pee-aa tin hee sukh lahee-aa. ||6||
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥ manhath karam karai abhimaanee ji-o baalak baaloo ghar usra-ee-aa.
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥ aavai lahar samund saagar kee khin meh bhinn bhinn dheh pa-ee-aa. ||7||
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥ har sar saagar har hai aapay ih jag hai sabh khayl khayla-ee-aa.
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥ ji-o jal tarang jal jaleh samaaveh naanak aapay aap rama-ee-aa. ||8||3||6||
ਬਿਲਾਵਲੁ ਮਹਲਾ ੪ ॥ bilaaval mehlaa 4.
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ satgur parchai man mundraa paa-ee gur kaa sabad tan bhasam darirh-ee-aa.
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥ amar pind bha-ay saaDhoo sang janam maran do-oo mit ga-ee-aa. ||1||
ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥ mayray man saaDhsangat mil rahee-aa.
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥ kirpaa karahu maDhsoodan maaDha-o mai khin khin saaDhoo charan pakha-ee-aa. ||1|| rahaa-o.
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥ tajai girsat bha-i-aa ban vaasee ik khin manoo-aa tikai na tika-ee-aa.
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥ Dhaavat Dhaa-ay taday ghar aavai har har saaDhoo saran pava-ee-aa. ||2||
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥ Dhee-aa poot chhod sani-aasee aasaa aas man bahut kara-ee-aa.
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥ aasaa aas karai nahee boojhai gur kai sabad niraas sukh lahee-aa. ||3||
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥ upjee tarak digambar ho-aa man dah dis chal chal gavan kara-ee-aa.
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥ parbhavan karai boojhai nahee tarisnaa mil sang saaDh da-i-aa ghar lahee-aa. ||4||
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ aasan siDh sikheh bahutayray man maageh riDh siDh chaytak chaytka-ee-aa.
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥ taripat santokh man saaNt na aavai mil saaDhoo taripat har naam siDh pa-ee-aa. ||5||
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ andaj jayraj saytaj ut-bhuj sabh varan roop jee-a jant upa-ee-aa.
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ saaDhoo saran parai so ubrai khatree baraahman sood vais chandaal chand-ee-aa. ||6||
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ naamaa jaiday-o kambeer tarilochan a-ujaat ravidaas chami-aar chama-ee-aa.
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ jo jo milai saaDhoo jan sangat Dhan Dhannaa jat sain mili-aa har da-ee-aa. ||7||
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥ sant janaa kee har paij rakhaa-ee bhagat vachhal angeekaar kara-ee-aa.
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥ naanak saran paray jagjeevan har har kirpaa Dhaar rakha-ee-aa. ||8||4||7||
ਬਿਲਾਵਲੁ ਮਹਲਾ ੪ ॥ bilaaval mehlaa 4.
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ antar pi-aas uthee parabh kayree sun gur bachan man teer laga-ee-aa.


© 2025 SGGS ONLINE
error: Content is protected !!
Scroll to Top