Page 790
ਸਲੋਕ ਮਃ ੧ ॥
salok mehlaa 1.
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
choraa jaaraa randee-aa kutnee-aa deebaan.
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
vaydeenaa kee dostee vaydeenaa kaa khaan.
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
siftee saar na jaannee sadaa vasai saitaan.
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
gadahu chandan kha-ulee-ai bhee saahoo si-o paan.
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
naanak koorhai kati-ai koorhaa tanee-ai taan.
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
koorhaa kaparh kachhee-ai koorhaa painan maan. ||1||
ਮਃ ੧ ॥
mehlaa 1.
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥
baaNgaa burgoo sinyee-aa naalay milee kalaan.
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥
ik daatay ik mangtay naam tayraa parvaan.
ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
naanak jinHee sun kai mani-aa ha-o tinaa vitahu kurbaan. ||2||
ਪਉੜੀ ॥
pa-orhee.
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥
maa-i-aa moh sabh koorh hai koorho ho-ay ga-i-aa.
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥
ha-umai jhagrhaa paa-i-on jhagrhai jag mu-i-aa.
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥
gurmukh jhagarh chukaa-i-on iko rav rahi-aa.
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
sabh aatam raam pachhaani-aa bha-ojal tar ga-i-aa.
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
jot samaanee jot vich har naam sam-i-aa. ||14||
ਸਲੋਕ ਮਃ ੧ ॥
salok mehlaa 1.
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
satgur bheekhi-aa deh mai tooN samrath daataar.
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
ha-umai garab nivaaree-ai kaam kroDh ahaNkaar.
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
lab lobh parjaalee-ai naam milai aaDhaar.
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
ahinis navtan nirmalaa mailaa kabahooN na ho-ay.
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
naanak ih biDh chhutee-ai nadar tayree sukh ho-ay. ||1||
ਮਃ ੧ ॥
mehlaa 1.
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
iko kant sabaa-ee-aa jitee dar kharhee-aah.
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
naanak kantai ratee-aa puchheh baat-rhee-aah. ||2||
ਮਃ ੧ ॥
mehlaa 1.
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
sabhay kantai ratee-aa mai dohaagan kit.
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
mai tan avgan -ayt-rhay khasam na fayray chit. ||3||
ਮਃ ੧ ॥
mehlaa 1.
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
ha-o balihaaree tin ka-o sifat jinaa dai vaat.
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
sabh raatee sohaaganee ik mai dohaagan raat. ||4||
ਪਉੜੀ ॥
pa-orhee.
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
dar mangat jaachai daan har deejai kirpaa kar.
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
gurmukh layho milaa-ay jan paavai naam har.
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
anhad sabad vajaa-ay jotee jot Dhar.
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
hirdai har gun gaa-ay jai jai sabad har.
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
jag meh vartai aap har saytee pareet kar. ||15||
ਸਲੋਕ ਮਃ ੧ ॥
salok mehlaa 1.
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥
jinee na paa-i-o paraym ras kant na paa-i-o saa-o.
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
sunjay ghar kaa paahunaa ji-o aa-i-aa ti-o jaa-o. ||1||
ਮਃ ੧ ॥
mehlaa 1.
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥
sa-o olaamHay dinai kay raatee milniH sahaNs.
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
sifat salaahan chhad kai karangee lagaa hans.
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
fit ivayhaa jeevi-aa jit khaa-ay vaDhaa-i-aa payt.
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
naanak sachay naam vin sabho dusman hayt. ||2||
ਪਉੜੀ ॥
pa-orhee.
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥
dhaadhee gun gaavai nit janam savaari-aa.
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥
gurmukh sayv salaahi sachaa ur Dhaari-aa.