Guru Granth Sahib Translation Project

Guru Granth Sahib Swahili Page 618

Page 618

ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ tin kee Dhoor naanak daas baachhai jin har naam ridai paro-ee. ||2||5||33||
ਸੋਰਠਿ ਮਹਲਾ ੫ ॥ sorath mehlaa 5.
ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ janam janam kay dookh nivaarai sookaa man saDhaarai.
ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ darsan bhaytat hot nihaalaa har kaa naam beechaarai. ||1||
ਮੇਰਾ ਬੈਦੁ ਗੁਰੂ ਗੋਵਿੰਦਾ ॥ mayraa baid guroo govindaa.
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ har har naam a-ukhaDh mukh dayvai kaatai jam kee fanDhaa. ||1|| rahaa-o.
ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ samrath purakh pooran biDhaatay aapay karnaihaaraa.
ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ apunaa daas har aap ubaari-aa naanak naam aDhaaraa. ||2||6||34||
ਸੋਰਠਿ ਮਹਲਾ ੫ ॥ sorath mehlaa 5.
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ antar kee gat tum hee jaanee tujh hee paahi nibayro.
ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ bakhas laihu saahib parabh apnay laakh khatay kar fayro. ||1||
ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ parabh jee too mayro thaakur nayro.
ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ har charan saran mohi chayro. ||1|| rahaa-o.
ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ baysumaar bay-ant su-aamee oocho gunee gahayro.
ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ kaat silak keeno apuno daasro ta-o naanak kahaa nihoro. ||2||7||35||
ਸੋਰਠਿ ਮਃ ੫ ॥ sorath mehlaa 5.
ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥ bha-ay kirpaal guroo govindaa sagal manorath paa-ay.
ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥ asthir bha-ay laag har charnee govind kay gun gaa-ay. ||1||
ਭਲੋ ਸਮੂਰਤੁ ਪੂਰਾ ॥ bhalo samoorat pooraa.
ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥ saaNt sahj aanand naam jap vaajay anhad tooraa. ||1|| rahaa-o.
ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥ milay su-aamee pareetam apunay ghar mandar sukh-daa-ee.
ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥ har naam niDhaan naanak jan paa-i-aa saglee ichh pujaa-ee. ||2||8||36||
ਸੋਰਠਿ ਮਹਲਾ ੫ ॥ sorath mehlaa 5.
ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ gur kay charan basay rid bheetar subh lakhan parabh keenay.
ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥ bha-ay kirpaal pooran parmaysar naam niDhaan man cheenay. ||1||
ਮੇਰੋ ਗੁਰੁ ਰਖਵਾਰੋ ਮੀਤ ॥ mayro gur rakhvaaro meet.
ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥ doon cha-oonee day vadi-aa-ee sobhaa neetaa neet. ||1|| rahaa-o.
ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥ jee-a jant parabh sagal uDhaaray darsan daykhanhaaray.
ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥ gur pooray kee achraj vadi-aa-ee naanak sad balihaaray. ||2||9||37||
ਸੋਰਠਿ ਮਹਲਾ ੫ ॥ sorath mehlaa 5.
ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥ sanchan kara-o naam Dhan nirmal thaatee agam apaar.
ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥ bilachh binod aanand sukh maanhu khaa-ay jeevhu sikh parvaar. ||1||
ਹਰਿ ਕੇ ਚਰਨ ਕਮਲ ਆਧਾਰ ॥ har kay charan kamal aaDhaar.
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ sant parsaad paa-i-o sach bohith charh langha-o bikh sansaar. ||1|| rahaa-o.
ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥ bha-ay kirpaal pooran abhinaasee aapeh keenee saar.
ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥ paykh paykh naanak bigsaano naanak naahee sumaar. ||2||10||38||
ਸੋਰਠਿ ਮਹਲਾ ੫ ॥ sorath mehlaa 5.
ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ gur poorai apnee kal Dhaaree sabh ghat upjee da-i-aa.
ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥ aapay mayl vadaa-ee keenee kusal khaym sabh bha-i-aa. ||1||
ਸਤਿਗੁਰੁ ਪੂਰਾ ਮੇਰੈ ਨਾਲਿ ॥ satgur pooraa mayrai naal.


© 2025 SGGS ONLINE
error: Content is protected !!
Scroll to Top