Guru Granth Sahib Translation Project

Guru Granth Sahib Swahili Page 25

Page 25

ਜੇਹੀ ਸੁਰਤਿ ਤੇਹਾ ਤਿਨ ਰਾਹੁ ॥ jayhee surat tayhaa tin raahu.
ਲੇਖਾ ਇਕੋ ਆਵਹੁ ਜਾਹੁ ॥੧॥ laykhaa iko aavhu jaahu. ||1||
ਕਾਹੇ ਜੀਅ ਕਰਹਿ ਚਤੁਰਾਈ ॥ kaahay jee-a karahi chaturaa-ee.
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥ layvai dayvai dhil na paa-ee. ||1|| rahaa-o.
ਤੇਰੇ ਜੀਅ ਜੀਆ ਕਾ ਤੋਹਿ ॥ tayray jee-a jee-aa kaa tohi.
ਕਿਤ ਕਉ ਸਾਹਿਬ ਆਵਹਿ ਰੋਹਿ ॥ kit ka-o saahib aavahi rohi.
ਜੇ ਤੂ ਸਾਹਿਬ ਆਵਹਿ ਰੋਹਿ ॥ jay too saahib aavahi rohi.
ਤੂ ਓਨਾ ਕਾ ਤੇਰੇ ਓਹਿ ॥੨॥ too onaa kaa tayray ohi. ||2||
ਅਸੀ ਬੋਲਵਿਗਾੜ ਵਿਗਾੜਹ ਬੋਲ ॥ asee bolvigaarh vigaarhah bol.
ਤੂ ਨਦਰੀ ਅੰਦਰਿ ਤੋਲਹਿ ਤੋਲ ॥ too nadree andar toleh tol.
ਜਹ ਕਰਣੀ ਤਹ ਪੂਰੀ ਮਤਿ ॥ jah karnee tah pooree mat.
ਕਰਣੀ ਬਾਝਹੁ ਘਟੇ ਘਟਿ ॥੩॥ karnee baajhahu ghatay ghat. ||3||
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ paranvat naanak gi-aanee kaisaa ho-ay.
ਆਪੁ ਪਛਾਣੈ ਬੂਝੈ ਸੋਇ ॥ aap pachhaanai boojhai so-ay.
ਗੁਰ ਪਰਸਾਦਿ ਕਰੇ ਬੀਚਾਰੁ ॥ gur parsaad karay beechaar.
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ so gi-aanee dargeh parvaan. ||4||30||
ਸਿਰੀਰਾਗੁ ਮਹਲਾ ੧ ਘਰੁ ੪ ॥ sireeraag mehlaa 1 ghar 4.
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ too daree-aa-o daanaa beenaa mai machhulee kaisay ant lahaa.
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥ jah jah daykhaa tah tah too hai tujh tay niksee foot maraa. ||1||
ਨ ਜਾਣਾ ਮੇਉ ਨ ਜਾਣਾ ਜਾਲੀ ॥ na jaanaa may-o na jaanaa jaalee.
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥ jaa dukh laagai taa tujhai samaalee. ||1|| rahaa-o.
ਤੂ ਭਰਪੂਰਿ ਜਾਨਿਆ ਮੈ ਦੂਰਿ ॥ too bharpoor jaani-aa mai door.
ਜੋ ਕਛੁ ਕਰੀ ਸੁ ਤੇਰੈ ਹਦੂਰਿ ॥ jo kachh karee so tayrai hadoor.
ਤੂ ਦੇਖਹਿ ਹਉ ਮੁਕਰਿ ਪਾਉ ॥ too daykheh ha-o mukar paa-o.
ਤੇਰੈ ਕੰਮਿ ਨ ਤੇਰੈ ਨਾਇ ॥੨॥ tayrai kamm na tayrai naa-ay. ||2||
ਜੇਤਾ ਦੇਹਿ ਤੇਤਾ ਹਉ ਖਾਉ ॥ jaytaa deh taytaa ha-o khaa-o.
ਬਿਆ ਦਰੁ ਨਾਹੀ ਕੈ ਦਰਿ ਜਾਉ ॥ bi-aa dar naahee kai dar jaa-o.
ਨਾਨਕੁ ਏਕ ਕਹੈ ਅਰਦਾਸਿ ॥ naanak ayk kahai ardaas.
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ jee-o pind sabh tayrai paas. ||3||
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ aapay nayrhai door aapay hee aapay manjh mi-aano.
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ aapay vaykhai sunay aapay hee kudrat karay jahaano.
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ jo tis bhaavai naankaa hukam so-ee parvaano. ||4||31||
ਸਿਰੀਰਾਗੁ ਮਹਲਾ ੧ ਘਰੁ ੪ ॥ sireeraag mehlaa 1 ghar 4.
ਕੀਤਾ ਕਹਾ ਕਰੇ ਮਨਿ ਮਾਨੁ ॥ keetaa kahaa karay man maan.
ਦੇਵਣਹਾਰੇ ਕੈ ਹਥਿ ਦਾਨੁ ॥ dayvanhaaray kai hath daan.
ਭਾਵੈ ਦੇਇ ਨ ਦੇਈ ਸੋਇ ॥ bhaavai day-ay na day-ee so-ay.
ਕੀਤੇ ਕੈ ਕਹਿਐ ਕਿਆ ਹੋਇ ॥੧॥ keetay kai kahi-ai ki-aa ho-ay. ||1||
ਆਪੇ ਸਚੁ ਭਾਵੈ ਤਿਸੁ ਸਚੁ ॥ aapay sach bhaavai tis sach.
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ anDhaa kachaa kach nikach. ||1|| rahaa-o.
ਜਾ ਕੇ ਰੁਖ ਬਿਰਖ ਆਰਾਉ ॥ jaa kay rukh birakh aaraa-o.
ਜੇਹੀ ਧਾਤੁ ਤੇਹਾ ਤਿਨ ਨਾਉ ॥ jayhee Dhaat tayhaa tin naa-o.
ਫੁਲੁ ਭਾਉ ਫਲੁ ਲਿਖਿਆ ਪਾਇ ॥ ful bhaa-o fal likhi-aa paa-ay.
ਆਪਿ ਬੀਜਿ ਆਪੇ ਹੀ ਖਾਇ ॥੨॥ aap beej aapay hee khaa-ay. ||2||
ਕਚੀ ਕੰਧ ਕਚਾ ਵਿਚਿ ਰਾਜੁ ॥ kachee kanDh kachaa vich raaj.
ਮਤਿ ਅਲੂਣੀ ਫਿਕਾ ਸਾਦੁ ॥ mat aloonee fikaa saad.
ਨਾਨਕ ਆਣੇ ਆਵੈ ਰਾਸਿ ॥ naanak aanay aavai raas.
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ vin naavai naahee saabaas. ||3||32||
ਸਿਰੀਰਾਗੁ ਮਹਲਾ ੧ ਘਰੁ ੫ ॥ sireeraag mehlaa 1 ghar 5.
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ achhal chhalaa-ee nah chhalai nah ghaa-o kataaraa kar sakai.
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ ji-o saahib raakhai ti-o rahai is lobhee kaa jee-o tal palai. ||1||
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥ bin tayl deevaa ki-o jalai. ||1|| rahaa-o.
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥ pothee puraan kamaa-ee-ai. bha-o vatee it tan paa-ee-ai.
ਸਚੁ ਬੂਝਣੁ ਆਣਿ ਜਲਾਈਐ ॥੨॥ sach boojhan aan jalaa-ee-ai. ||2||
ਇਹੁ ਤੇਲੁ ਦੀਵਾ ਇਉ ਜਲੈ ॥ ih tayl deevaa i-o jalai.
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ kar chaanan saahib ta-o milai. ||1|| rahaa-o.
ਇਤੁ ਤਨਿ ਲਾਗੈ ਬਾਣੀਆ ॥ it tan laagai baanee-aa.
ਸੁਖੁ ਹੋਵੈ ਸੇਵ ਕਮਾਣੀਆ ॥ sukh hovai sayv kamaanee-aa.


© 2025 SGGS ONLINE
error: Content is protected !!
Scroll to Top