Guru Granth Sahib Translation Project

Guru Granth Sahib Swahili Page 100

Page 100

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ rayn santan kee mayrai mukh laagee.
ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥ durmat binsee kubuDh abhaagee.
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥ sach ghar bais rahay gun gaa-ay naanak binsay kooraa jee-o. ||4||11||18||
ਮਾਝ ਮਹਲਾ ੫ ॥ maajh mehlaa 5.
ਵਿਸਰੁ ਨਾਹੀ ਏਵਡ ਦਾਤੇ ॥ visar naahee ayvad daatay.
ਕਰਿ ਕਿਰਪਾ ਭਗਤਨ ਸੰਗਿ ਰਾਤੇ ॥ kar kirpaa bhagtan sang raatay.
ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥ dinas rain ji-o tuDh Dhi-aa-ee ayhu daan mohi karnaa jee-o. ||1||
ਮਾਟੀ ਅੰਧੀ ਸੁਰਤਿ ਸਮਾਈ ॥ maatee anDhee surat samaa-ee.
ਸਭ ਕਿਛੁ ਦੀਆ ਭਲੀਆ ਜਾਈ ॥ sabh kichh dee-aa bhalee-aa jaa-ee.
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥ anad binod choj tamaasay tuDh bhaavai so honaa jee-o. ||2||
ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ jis daa ditaa sabh kichh lainaa.
ਛਤੀਹ ਅੰਮ੍ਰਿਤ ਭੋਜਨੁ ਖਾਣਾ ॥ chhateeh amrit bhojan khaanaa.
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥ sayj sukhaalee seetal pavnaa sahj kayl rang karnaa jee-o. ||3||
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ saa buDh deejai jit visrahi naahee.
ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥ saa mat deejai jit tuDh Dhi-aa-ee.
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥ saas saas tayray gun gaavaa ot naanak gur charnaa jee-o. ||4||12||19||
ਮਾਝ ਮਹਲਾ ੫ ॥ maajh mehlaa 5.
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ sifat saalaahan tayraa hukam rajaa-ee.
ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ so gi-aan Dhi-aan jo tuDh bhaa-ee.
ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥ so-ee jap jo parabh jee-o bhaavai bhaanai poor gi-aanaa jee-o. ||1||
ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥ amrit naam tayraa so-ee gaavai. jo saahib tayrai man bhaavai.
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥ tooN santan kaa sant tumaaray sant saahib man maanaa jee-o. ||2||
ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥ tooN santan kee karahi partipaalaa.
ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥ sant khayleh tum sang gopaalaa.
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥ apunay sant tuDh kharay pi-aaray too santan kay paraanaa jee-o. ||3||
ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ un santan kai mayraa man kurbaanay.
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥ jin tooN jaataa jo tuDh man bhaanay.
ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥ tin kai sang sadaa sukh paa-i-aa har ras naanak taripat aghaanaa jee-o. ||4||13||20||
ਮਾਝ ਮਹਲਾ ੫ ॥ maajh mehlaa 5.
ਤੂੰ ਜਲਨਿਧਿ ਹਮ ਮੀਨ ਤੁਮਾਰੇ ॥ tooN jalniDh ham meen tumaaray.
ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥ tayraa naam boond ham chaatrik tikhhaaray.
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥ tumree aas pi-aasaa tumree tum hee sang man leenaa jee-o. ||1||
ਜਿਉ ਬਾਰਿਕੁ ਪੀ ਖੀਰੁ ਅਘਾਵੈ ॥ ji-o baarik pee kheer aghaavai.
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥ ji-o nirDhan Dhan daykh sukh paavai.
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥ tarikhaavaNt jal peevat thandhaa ti-o har sang ih man bheenaa jee-o. ||2||
ਜਿਉ ਅੰਧਿਆਰੈ ਦੀਪਕੁ ਪਰਗਾਸਾ ॥ ji-o anDhi-aarai deepak pargaasaa.
ਭਰਤਾ ਚਿਤਵਤ ਪੂਰਨ ਆਸਾ ॥ bhartaa chitvat pooran aasaa.
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥ mil pareetam ji-o hot anandaa ti-o har rang man rangeenaa jee-o. ||3||
ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ santan mo ka-o har maarag paa-i-aa.
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥ saaDh kirpaal har sang gijhaa-i-aa.
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ har hamraa ham har kay daase nanak shabad guru sach deenaa jee-o. ||4||14||21||
ਮਾਝ ਮਹਲਾ ੫ ॥ maajh mehlaa 5.
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ amrit naam sadaa nirmalee-aa.
ਸੁਖਦਾਈ ਦੂਖ ਬਿਡਾਰਨ ਹਰੀਆ ॥ sukh-daa-ee dookh bidaaran haree-aa.
ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥ avar saad chakh saglay daykhay man har ras sabh tay meethaa jee-o. ||1||


© 2025 SGGS ONLINE
error: Content is protected !!
Scroll to Top