Guru Granth Sahib Translation Project

Guru Granth Sahib Spanish Page 572

Page 572

ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ Él obtiene el hogar verdadero en su corazón y el gurú verdadero le otorga el honor.
ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ !Oh Nanak! Los que están imbuidos en el nombre de Dios, encuentran la corte verdadera y son aprobados por el señor verdadero.
ਵਡਹੰਸੁ ਮਹਲਾ ੪ ਛੰਤ॥ Wadahans, Mehl Guru Ram Das ji, El cuarto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ El gurú verdadero ha bendecido mi mente con el amor de Dios.
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ Él ha engarzado el nombre de Dios en mi mente.
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ El gurú ha engarzado el nombre de Dios en mi mente que es el disipador de todas las aflicciones.
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ He tenido la bendita visión de Dios por una buena fortuna y bendito es mi gurú verdadero.
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ Sirvo a mi gurú sentado y parado y como una recompensa de su servicio he obtenido la tranquilidad.
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ El gurú verdadero me ha bendecido con el amor de Dios.
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ Vivo viendo a mi gurú verdadero y mi mente permanece en flor como una flor.
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ El gurú ha engarzado el nombre de Dios en mi mente y recitando el nombre de Dios mi mente está en flor.
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ Cantando los himnos del nombre de Dios el loto de mi corazón ha florecido y he obtenido los nueve tesoros a través del nombre de Dios.
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ La enfermedad de mi ego se ha disipado , las aflicciones se han acabado y he entrado en el trance del equilibrio.
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ He obtenido la gloria del nombre de Dios a través del gurú verdadero y mi mente se ha transportado al estado de éxtasis tocando los pies del gurú verdadero (el dador de la felicidad)
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ Vivo viendo a mi gurú verdadero y mi mente florece como una flor.
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ Que alguien me guíe hasta mi gurú verdadero.
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ Yo entregaré mi mente y mi cuerpo a él y le regalaré los pedazos de mi cuerpo.
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ El que me hablará del gurú verdadero, yo le entregaré los pedazos de mi mente y de mi cuerpo.
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ Soy un renunciante y me he desapegado del mundo. He encontrado la dicha al ver al gurú.
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ ¡Oh dador de la dicha! ¡Oh señor! Ten piedad de mí, bendíceme con el polvo de los pies del gurú verdadero.
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ Que alguien me guíe hasta mi gurú verdadero.
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ No veo a ningún otro dador que sea tan grandioso como el gurú.
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ Él me bendice con el regalo del nombre de Dios y él mismo es el señor inmaculado.
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ Los que han adorado el nombre de Dios, sus aflicciones, dudas y miedos se han disipado.
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ Muy afortunados son aquellos que se han aferrado a los pies del gurú, ellos se encuentran con el señor a través de su servicio.
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ Dice Nanak, El señor mismo une a los seres vivientes con el gurú y encontrando al gurú verdadero la dicha es obtenida.
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ No veo a ningún dador que sea tan grandioso como el gurú.
ਵਡਹੰਸੁ ਮਹਲਾ ੪ ॥ Wadahans, Mehl Guru Ram Das Ji, El cuarto canal divino.
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ Sin el gurú, yo era inútil y deshonrada,
ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ Encontrando al gurú, me he sumergido en el dador de la vida (Dios).
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ Encontrándome con el gurú verdadero me he sumergido en el nombre de Dios y yo canto los himnos del nombre de Dios y medito en él.
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ El señor A quien yo buscaba por todas partes, lo he encontrado en mi propio hogar (corazón).


© 2017 SGGS ONLINE
error: Content is protected !!
Scroll to Top