Guru Granth Sahib Translation Project

Guru Granth Sahib Spanish Page 1425

Page 1425

ਸਲੋਕ ਮਹਲਾ ੫ Shalok, Mehl Guru Arjan Dev Ji, El quinto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਰਤੇ ਸੇਈ ਜਿ ਮੁਖੁ ਨ ਮੋੜੰਨਿੑ ਜਿਨੑੀ ਸਿਞਾਤਾ ਸਾਈ ॥ Los que han conocido al maestro, permanecen imbuidos en su devoción y nunca le voltean la espalda.
ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥੧॥ Los falsos inmaduros no conocen el camino del amor y por ello caen.
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥ Sin mi maestro, mejor quemo mi ropa de seda.
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥ Dice Gurú Nanak, ¡Oh Dios! Aún refrescándome en el polvo, luzco bello, si mi señor esposo está conmigo.
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥ Alaba a Dios a través de la instrucción del gurú y la tranquilidad es obtenida a través del nombre de Dios.
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥ ¡Oh Nanak! Los que conquistan los cinco enemigos, la estrofa de Raga Maru les da frutos.
ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥ ¡Oh Brahman! Para mi el señor vale más que millones de dólares y en su puerta la gente como yo pide limosna.
ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥ ¡Oh Brahman! Tu vida se está desperdiciando y te has olvidado de aquel quien te creó.
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥ En la Raga Sorad, bebe de esta sublime esencia que nunca pierde su sabor.
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥ Dice Gurú Nanak, los que alaban a Dios son honrados en la corte de Dios.
ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥ Aquél a quien el señor salva, nadie lo puede salvar.
ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥ Aquel en cuyo corazón está el nombre de Dios, el tesoro de dicha, canta las alabanzas del señor sin forma siempre.
ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥ Él se apoya en el señor y lo enaltece en su mente y cuerpo.
ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥ Él está teñido del color del señor que nunca se destiñe.
ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥ El Gurmukh alaba a Dios y logra la dicha de manera espontánea.
ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥ ¡Oh Nanak! Él pone la guirnalda del nombre de Dios en su corazón.
ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥ Acepta con alegría lo que sea que haga el señor y deja la dualidad.
ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥ Él nos une a su ser por su gracia.
ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥ ¡Oh señor supremo! Instruye a tus devotos para que la duda se disipe de su mente.
ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥ Uno tendrá que hacer todo lo que sea que él señor haya escrito en su destino.
ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥ Todo está bajo el control del señor y no hay nadie más.
ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥ Dice Gurú Nanak, aceptando la voluntad del señor uno encuentra dicha y éxtasis.
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥ Los que han recordado al gurú perfecto, se han satisfecho.
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥ Dice Nanak, adorando a Dios todas las tareas son realizadas.
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥ Los pecadores se arrepienten al final.
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥ Dice Nanak, así como la paleta bate la mantequilla, así el mensajero de la muerte los bate a ellos.
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥ Los espirituales conquistan su vida meditando en Dios.
ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥ Dice Nanak, ellos purifican el mundo entero divulgando la rectitud.
ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥ Estoy atrapado en una mala situación, confiando en las dulces palabras de un mal consejero.
ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥ ¡Oh Nanak! Los que tienen un destino afortunado , son salvados.
ਸੁਤੜੇ ਸੁਖੀ ਸਵੰਨਿੑ ਜੋ ਰਤੇ ਸਹ ਆਪਣੈ ॥ Los que meditan en su maestro, duermen en paz.
ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿੑ ॥੧੨॥ Quienes han sido separados del amor de su maestro, gritan y lloran las veinticuatro horas del día.
ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ Millones están durmiendo en la ilusoria falsedad de Maya y en la ignorancia.
ਨਾਨਕ ਸੇ ਜਾਗੰਨਿੑ ਜਿ ਰਸਨਾ ਨਾਮੁ ਉਚਾਰਣੇ ॥੧੩॥ ¡Oh Nanak! Los que recitan el nombre de Dios a través de sus labios, sólo estarán despiertos y conscientes.
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥ Viendo el espejismo, la ilusión óptica, la gente vive engañada y confundida.
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥ Dice Gurú Nanak, los que adoran al señor, se ven bellos.
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥ El señor supremo es el salvador de los pecadores, el señor todopoderoso e infinito.


© 2017 SGGS ONLINE
error: Content is protected !!
Scroll to Top