Guru Granth Sahib Translation Project

Guru Granth Sahib Spanish Page 1313

Page 1313

ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥ Recitando el nombre de Dios el semblante resplandece y se vuelve el más sublime.
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥ ¡Oh Nanak! El gurú es la encarnación de Dios y encontrándolo uno encuentra el nombre de Dios.
ਪਉੜੀ ॥ Pauri
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ ¡Oh Dios! Tú mismo eres el siddha y el buscador y tú mismo eres el yoga y el yogui.
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ Tú mismo eres el catador de sabores, tú mismo eres el que disfruta de los placeres.
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥ Tú mismo trabajas a través de todos y lo que sea que hagas, esto ocurre.
ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥ La sociedad del gurú verdadero es bendita y ahí los santos cantan los himnos de Dios.
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥ Que el mundo entero cante el nombre de Dios a través de su boca y así todos los pecados serán erradicados.
ਸਲੋਕ ਮਃ ੪ ॥ Shalok, Mehl Guru Ram Das ji, El cuarto canal divino.
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ Sólo un excepcional Gurmukh obtiene el nombre de Dios.
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥ Así el ego y el apego son destruidos y así el intelecto es limpiado.
ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥ ¡Oh Nanak! Los que así lo tienen escrito en su destino, cantan las virtudes de Dios noche y día.
ਮਃ ੪ ॥ Mehl Guru Ram Das ji, El cuarto canal divino.
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥ Dios mismo es el recinto de la misericordia, lo que sea que él haga por su voluntad esto ocurre en el mundo.
ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥ Él mismo trabaja a través de todos y no hay nadie más.
ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥ Lo que sea que el señor quiera, eso ocurre y lo que sea que el señor haga, esto sucede en este mundo.
ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥ Dios es infinito y nadie lo puede evaluar.
ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥ ¡Oh Nanak! Alaba a Dios a través del gurú y así el cuerpo y la mente serán calmados.
ਪਉੜੀ ॥ Pauri
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥ ¡Oh vida del mundo entero! Tu luz prevalece en todos, prevaleces en todos y compenetras todos los corazones con tu amor.
ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥ !Oh mi bienamado! Todos meditan en ti, eres verdadero y más allá de maya.
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥ Eres el único dador, el mundo entero es el mendigo y todos te piden.
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥ Eres el maestro y el sirviente y me complacería a través de la enseñanza del gurú.
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥ Todos recitan la alabanza de Dios a través de su boca y así uno cosecha todo el fruto.
ਸਲੋਕ ਮਃ ੪ ॥ Shalok, Mehl Guru Ram Das ji, El cuarto canal divino.
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥ !Oh mente! Medita en el señor y así serás honrado en la corte de Dios.
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥ Cuando uno medita en la palabra del gurú entonces logra todo lo que quiere.
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥ Todos los pecados son destruidos y el ego es eliminado.
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥ El corazón florece a través del gurú y uno conoce a Dios en su interior.
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥ Dice Nanak ¡Oh Dios! Sé compasivo con los devotos para que reciten tu nombre.
ਮਃ ੪ ॥ Mehl Guru Ram Das ji, El cuarto canal divino.
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥ El nombre de Dios es inmaculado y recitando el nombre de Dios toda la pena es eliminada.
ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥ Aquellos que así lo tienen escrito en su destino, Dios llega a habitar en su mente.
ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥ Los que caminan en el sendero del gurú verdadero, toda su pobreza es eliminada.
ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥ ¡Oh mortales! Reflexiona en tu mente y nadie ha podido encontrar a dios por su propia cuenta.
ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥ Nanak es el esclavo de los esclavos de Dios que se aferra a los pies del gurú verdadero.
ਪਉੜੀ ॥ Pauri


© 2017 SGGS ONLINE
Scroll to Top