Page 841
                    ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
                   
                    
                                             
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                                            
                    
                    
                
                                   
                    ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥
                   
                    
                                             
                        
                                            
                    
                    
                
                                   
                    ਆਪੇ ਵਰਤੈ ਅਵਰੁ ਨ ਕੋਈ ॥
                   
                    
                                             
                        
                                            
                    
                    
                
                                   
                    ਓਤਿ ਪੋਤਿ ਜਗੁ ਰਹਿਆ ਪਰੋਈ ॥
                   
                    
                                             
                        
                                            
                    
                    
                
                                   
                    ਆਪੇ ਕਰਤਾ ਕਰੈ ਸੁ ਹੋਈ ॥
                   
                    
                                             
                        
                                            
                    
                    
                
                                   
                    ਨਾਮਿ ਰਤੇ ਸਦਾ ਸੁਖੁ ਹੋਈ ॥
                   
                    
                                             
                        
                                            
                    
                    
                
                                   
                    ਗੁਰਮੁਖਿ ਵਿਰਲਾ ਬੂਝੈ ਕੋਈ ॥੧॥
                   
                    
                                             
                        
                                            
                    
                    
                
                                   
                    ਹਿਰਦੈ ਜਪਨੀ ਜਪਉ ਗੁਣਤਾਸਾ ॥
                   
                    
                                             
                        
                                            
                    
                    
                
                                   
                    ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਸੋਮਵਾਰਿ ਸਚਿ ਰਹਿਆ ਸਮਾਇ ॥
                   
                    
                                             
                        
                                            
                    
                    
                
                                   
                    ਤਿਸ ਕੀ ਕੀਮਤਿ ਕਹੀ ਨ ਜਾਇ ॥
                   
                    
                                             
                        
                                            
                    
                    
                
                                   
                    ਆਖਿ ਆਖਿ ਰਹੇ ਸਭਿ ਲਿਵ ਲਾਇ ॥
                   
                    
                                             
                        
                                            
                    
                    
                
                                   
                    ਜਿਸੁ ਦੇਵੈ ਤਿਸੁ ਪਲੈ ਪਾਇ ॥
                   
                    
                                             
                        
                                            
                    
                    
                
                                   
                    ਅਗਮ ਅਗੋਚਰੁ ਲਖਿਆ ਨ ਜਾਇ ॥
                   
                    
                                             
                        
                                            
                    
                    
                
                                   
                    ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥
                   
                    
                                             
                        
                                            
                    
                    
                
                                   
                    ਮੰਗਲਿ ਮਾਇਆ ਮੋਹੁ ਉਪਾਇਆ ॥
                   
                    
                                             
                        
                                            
                    
                    
                
                                   
                    ਆਪੇ ਸਿਰਿ ਸਿਰਿ ਧੰਧੈ ਲਾਇਆ ॥
                   
                    
                                             
                        
                                            
                    
                    
                
                                   
                    ਆਪਿ ਬੁਝਾਏ ਸੋਈ ਬੂਝੈ ॥
                   
                    
                                             
                        
                                            
                    
                    
                
                                   
                    ਗੁਰ ਕੈ ਸਬਦਿ ਦਰੁ ਘਰੁ ਸੂਝੈ ॥
                   
                    
                                             
                        
                                            
                    
                    
                
                                   
                    ਪ੍ਰੇਮ ਭਗਤਿ ਕਰੇ ਲਿਵ ਲਾਇ ॥
                   
                    
                                             
                        
                                            
                    
                    
                
                                   
                    ਹਉਮੈ ਮਮਤਾ ਸਬਦਿ ਜਲਾਇ ॥੩॥
                   
                    
                                             
                        
                                            
                    
                    
                
                                   
                    ਬੁਧਵਾਰਿ ਆਪੇ ਬੁਧਿ ਸਾਰੁ ॥
                   
                    
                                             
                        
                                            
                    
                    
                
                                   
                    ਗੁਰਮੁਖਿ ਕਰਣੀ ਸਬਦੁ ਵੀਚਾਰੁ ॥
                   
                    
                                             
                        
                                            
                    
                    
                
                                   
                    ਨਾਮਿ ਰਤੇ ਮਨੁ ਨਿਰਮਲੁ ਹੋਇ ॥
                   
                    
                                             
                        
                                            
                    
                    
                
                                   
                    ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥
                   
                    
                                             
                        
                                            
                    
                    
                
                                   
                    ਦਰਿ ਸਚੈ ਸਦ ਸੋਭਾ ਪਾਏ ॥
                   
                    
                                             
                        
                                            
                    
                    
                
                                   
                    ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥
                   
                    
                                             
                        
                                            
                    
                    
                
                                   
                    ਲਾਹਾ ਨਾਮੁ ਪਾਏ ਗੁਰ ਦੁਆਰਿ ॥
                   
                    
                                             
                        
                                            
                    
                    
                
                                   
                    ਆਪੇ ਦੇਵੈ ਦੇਵਣਹਾਰੁ ॥
                   
                    
                                             
                        
                                            
                    
                    
                
                                   
                    ਜੋ ਦੇਵੈ ਤਿਸ ਕਉ ਬਲਿ ਜਾਈਐ ॥
                   
                    
                                             
                        
                                            
                    
                    
                
                                   
                    ਗੁਰ ਪਰਸਾਦੀ ਆਪੁ ਗਵਾਈਐ ॥
                   
                    
                                             
                        
                                            
                    
                    
                
                                   
                    ਨਾਨਕ ਨਾਮੁ ਰਖਹੁ ਉਰ ਧਾਰਿ ॥
                   
                    
                                             
                        
                                            
                    
                    
                
                                   
                    ਦੇਵਣਹਾਰੇ ਕਉ ਜੈਕਾਰੁ ॥੫॥
                   
                    
                                             
                        
                                            
                    
                    
                
                                   
                    ਵੀਰਵਾਰਿ ਵੀਰ ਭਰਮਿ ਭੁਲਾਏ ॥
                   
                    
                                             
                        
                                            
                    
                    
                
                                   
                    ਪ੍ਰੇਤ ਭੂਤ ਸਭਿ ਦੂਜੈ ਲਾਏ ॥
                   
                    
                                             
                        
                                            
                    
                    
                
                                   
                    ਆਪਿ ਉਪਾਏ ਕਰਿ ਵੇਖੈ ਵੇਕਾ ॥
                   
                    
                                             
                        
                                            
                    
                    
                
                                   
                    ਸਭਨਾ ਕਰਤੇ ਤੇਰੀ ਟੇਕਾ ॥
                   
                    
                                             
                        
                                            
                    
                    
                
                                   
                    ਜੀਅ ਜੰਤ ਤੇਰੀ ਸਰਣਾਈ ॥
                   
                    
                                             
                        
                                            
                    
                    
                
                                   
                    ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥
                   
                    
                                             
                        
                                            
                    
                    
                
                                   
                    ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥
                   
                    
                                             
                        
                                            
                    
                    
                
                                   
                    ਆਪਿ ਉਪਾਇ ਸਭ ਕੀਮਤਿ ਪਾਈ ॥
                   
                    
                                             
                        
                                            
                    
                    
                
                                   
                    ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥
                   
                    
                                             
                        
                                            
                    
                    
                
                                   
                    ਸਚੁ ਸੰਜਮੁ ਕਰਣੀ ਹੈ ਕਾਰ ॥
                   
                    
                                             
                        
                                            
                    
                    
                
                                   
                    ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥
                   
                    
                                             
                        
                                            
                    
                    
                
                                   
                    ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥
                   
                    
                                             
                        
                                            
                    
                    
                
                                   
                    ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥
                   
                    
                                             
                        
                                            
                    
                    
                
                                   
                    ਹਉਮੈ ਮੇਰਾ ਭਰਮੈ ਸੰਸਾਰੁ ॥
                   
                    
                                             
                        
                                            
                    
                    
                
                                   
                    ਮਨਮੁਖੁ ਅੰਧਾ ਦੂਜੈ ਭਾਇ ॥
                   
                    
                                             
                        
                                            
                    
                    
                
                                   
                    ਜਮ ਦਰਿ ਬਾਧਾ ਚੋਟਾ ਖਾਇ ॥
                   
                    
                                             
                        
                                            
                    
                    
                
                                   
                    ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥
                   
                    
                                             
                        
                                            
                    
                    
                
                                   
                    ਸਤਿਗੁਰੁ ਸੇਵਹਿ ਸੇ ਵਡਭਾਗੀ ॥
                   
                    
                                             
                        
                                            
                    
                    
                
                                   
                    ਹਉਮੈ ਮਾਰਿ ਸਚਿ ਲਿਵ ਲਾਗੀ ॥
                   
                    
                                             
                        
                                            
                    
                    
                
                                   
                    ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥
                   
                    
                                             
                        
                                            
                    
                    
                
                    
             
				