Page 1071
                    ਵਿਚਿ ਹਉਮੈ ਸੇਵਾ ਥਾਇ ਨ ਪਾਏ ॥
                   
                    
                                             
                        
                                            
                    
                    
                
                                   
                    ਜਨਮਿ ਮਰੈ ਫਿਰਿ ਆਵੈ ਜਾਏ ॥
                   
                    
                                             
                        
                                            
                    
                    
                
                                   
                    ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
                   
                    
                                             
                        
                                            
                    
                    
                
                                   
                    ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
                   
                    
                                             
                        
                                            
                    
                    
                
                                   
                    ਤੂ ਸਰਬ ਜੀਆ ਕਾ ਅੰਤਰਜਾਮੀ ॥
                   
                    
                                             
                        
                                            
                    
                    
                
                                   
                    ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
                   
                    
                                             
                        
                                            
                    
                    
                
                                   
                    ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
                   
                    
                                             
                        
                                            
                    
                    
                
                                   
                    ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
                   
                    
                                             
                        
                                            
                    
                    
                
                                   
                    ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
                   
                    
                                             
                        
                                            
                    
                    
                
                                   
                    ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
                   
                    
                                             
                        
                                            
                    
                    
                
                                   
                    ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
                   
                    
                                             
                        
                                            
                    
                    
                
                                   
                    ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
                   
                    
                                             
                        
                                            
                    
                    
                
                                   
                    ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
                   
                    
                                             
                        
                                            
                    
                    
                
                                   
                    ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
                   
                    
                                             
                        
                                            
                    
                    
                
                                   
                    ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
                   
                    
                                             
                        
                                            
                    
                    
                
                                   
                    ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
                   
                    
                                             
                        
                                            
                    
                    
                
                                   
                    ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
                   
                    
                                             
                        
                                            
                    
                    
                
                                   
                    ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
                   
                    
                                             
                        
                                            
                    
                    
                
                                   
                    ਮਾਰੂ ਸੋਲਹੇ ਮਹਲਾ ੫
                   
                    
                                             
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                                            
                    
                    
                
                                   
                    ਕਲਾ ਉਪਾਇ ਧਰੀ ਜਿਨਿ ਧਰਣਾ ॥
                   
                    
                                             
                        
                                            
                    
                    
                
                                   
                    ਗਗਨੁ ਰਹਾਇਆ ਹੁਕਮੇ ਚਰਣਾ ॥
                   
                    
                                             
                        
                                            
                    
                    
                
                                   
                    ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
                   
                    
                                             
                        
                                            
                    
                    
                
                                   
                    ਜੀਅ ਜੰਤ ਕਉ ਰਿਜਕੁ ਸੰਬਾਹੇ ॥
                   
                    
                                             
                        
                                            
                    
                    
                
                                   
                    ਕਰਣ ਕਾਰਣ ਸਮਰਥ ਆਪਾਹੇ ॥
                   
                    
                                             
                        
                                            
                    
                    
                
                                   
                    ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
                   
                    
                                             
                        
                                            
                    
                    
                
                                   
                    ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
                   
                    
                                             
                        
                                            
                    
                    
                
                                   
                    ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
                   
                    
                                             
                        
                                            
                    
                    
                
                                   
                    ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
                   
                    
                                             
                        
                                            
                    
                    
                
                                   
                    ਸੁਲਤਾਨ ਖਾਨ ਕਰੇ ਖਿਨ ਕੀਰੇ ॥
                   
                    
                                             
                        
                                            
                    
                    
                
                                   
                    ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
                   
                    
                                             
                        
                                            
                    
                    
                
                                   
                    ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
                   
                    
                                             
                        
                                            
                    
                    
                
                                   
                    ਸੋ ਪਤਿਵੰਤਾ ਸੋ ਧਨਵੰਤਾ ॥
                   
                    
                                             
                        
                                            
                    
                    
                
                                   
                    ਜਿਸੁ ਮਨਿ ਵਸਿਆ ਹਰਿ ਭਗਵੰਤਾ ॥
                   
                    
                                             
                        
                                            
                    
                    
                
                                   
                    ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
                   
                    
                                             
                        
                                            
                    
                    
                
                                   
                    ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
                   
                    
                                             
                        
                                            
                    
                    
                
                                   
                    ਸਾਧਸੰਗਤਿ ਨਿਹਚਉ ਹੈ ਤਰਣਾ ॥
                   
                    
                                             
                        
                                            
                    
                    
                
                                   
                    ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
                   
                    
                                             
                        
                                            
                    
                    
                
                                   
                    ਗੁਣ ਨਿਧਾਨ ਮਨ ਤਨ ਮਹਿ ਰਵਿਆ ॥
                   
                    
                                             
                        
                                            
                    
                    
                
                                   
                    ਜਨਮ ਮਰਣ ਕੀ ਜੋਨਿ ਨ ਭਵਿਆ ॥
                   
                    
                                             
                        
                                            
                    
                    
                
                                   
                    ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
                   
                    
                                             
                        
                                            
                    
                    
                
                                   
                    ਮੀਤੁ ਹਮਾਰਾ ਸੋਈ ਸੁਆਮੀ ॥
                   
                    
                                             
                        
                                            
                    
                    
                
                    
             
				