Guru Granth Sahib Translation Project

Guru Granth Sahib Portuguese Page 98

Page 98

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥ thir suhaag var agam agochar jan nanak paraym saaDhaaree jee-o. ||4||4||11||
ਮਾਝ ਮਹਲਾ ੫ ॥ maajh mehlaa 5.
ਖੋਜਤ ਖੋਜਤ ਦਰਸਨ ਚਾਹੇ ॥ khojat khojat darsan chaahay.
ਭਾਤਿ ਭਾਤਿ ਬਨ ਬਨ ਅਵਗਾਹੇ ॥ bhaat bhaat ban ban avgaahay.
ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥ nirgun sargun har har mayraa ko-ee hai jee-o aan milaavai jee-o. ||1||
ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ khat saasat bichrat mukh gi-aanaa.
ਪੂਜਾ ਤਿਲਕੁ ਤੀਰਥ ਇਸਨਾਨਾ ॥ poojaa tilak tirath isnaanaa.
ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥ nivlee karam aasan cha-oraaseeh in meh saaNt na aavai jee-o. ||2||
ਅਨਿਕ ਬਰਖ ਕੀਏ ਜਪ ਤਾਪਾ ॥ anik barakh kee-ay jap taapaa.
ਗਵਨੁ ਕੀਆ ਧਰਤੀ ਭਰਮਾਤਾ ॥ gavan kee-aa Dhartee bharmaataa.
ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥ ik khin hirdai saaNt na aavai jogee bahurh bahurh uth Dhaavai jee-o. ||3||
ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥ kar kirpaa mohi saaDh milaa-i-aa.
ਮਨੁ ਤਨੁ ਸੀਤਲੁ ਧੀਰਜੁ ਪਾਇਆ ॥ man tan seetal Dheeraj paa-i-aa.
ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥ parabh abhinase basia ghat bheetar har mangal nanak gaavai jee-o. ||4||5||12||
ਮਾਝ ਮਹਲਾ ੫ ॥ maajh mehlaa 5.
ਪਾਰਬ੍ਰਹਮ ਅਪਰੰਪਰ ਦੇਵਾ ॥ paarbarahm aprampar dayvaa.
ਅਗਮ ਅਗੋਚਰ ਅਲਖ ਅਭੇਵਾ ॥ agam agochar alakh abhayvaa.
ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥ deen da-i-aal gopaal gobindaa har Dhi-aavahu gurmukh gaatee jee-o. ||1||
ਗੁਰਮੁਖਿ ਮਧੁਸੂਦਨੁ ਨਿਸਤਾਰੇ ॥ gurmukh maDhusoodan nistaaray.
ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥ gurmukh sangee krisan muraaray.
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥ da-i-aal damodar gurmukh paa-ee-ai horat kitai na bhaatee jee-o. ||2||
ਨਿਰਹਾਰੀ ਕੇਸਵ ਨਿਰਵੈਰਾ ॥ nirhara kaysav nirvairaa.
ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥ kot janaa jaa kay poojeh pairaa.
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥ gurmukh hirdai jaa kai har har so-ee bhagat ikaatee jee-o. ||3||
ਅਮੋਘ ਦਰਸਨ ਬੇਅੰਤ ਅਪਾਰਾ ॥ amogh darsan bay-ant apaaraa.
ਵਡ ਸਮਰਥੁ ਸਦਾ ਦਾਤਾਰਾ ॥ vad samrath sadaa daataaraa.
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥ gurmukh naam japee-ai tit taree-ai gat naanak virlee jaatee jee-o. ||4||6||13||
ਮਾਝ ਮਹਲਾ ੫ ॥ maajh mehlaa 5.
ਕਹਿਆ ਕਰਣਾ ਦਿਤਾ ਲੈਣਾ ॥ kahi-aa karnaa ditaa lainaa.
ਗਰੀਬਾ ਅਨਾਥਾ ਤੇਰਾ ਮਾਣਾ ॥ gareebaa anaathaa tayraa maanaa.
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥ sabh kichh tooNhai tooNhai mere piarray tayree kudrat ka-o bal jaa-ee jee-o. ||1||
ਭਾਣੈ ਉਝੜ ਭਾਣੈ ਰਾਹਾ ॥ bhaanai ujharh bhaanai raahaa.
ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥ bhaanai har gun gurmukh gaavaahaa.
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥ bhaanai bharam bhavai baho joonee sabh kichh tisai rajaa-ee jee-o. ||2||
ਨਾ ਕੋ ਮੂਰਖੁ ਨਾ ਕੋ ਸਿਆਣਾ ॥ naa ko moorakh naa ko si-aanaa.
ਵਰਤੈ ਸਭ ਕਿਛੁ ਤੇਰਾ ਭਾਣਾ ॥ vartai sabh kichh tayraa bhaanaa.
ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥ agam agochar bay-ant athaahaa tayree keemat kahan na jaa-ee jee-o. ||3||
ਖਾਕੁ ਸੰਤਨ ਕੀ ਦੇਹੁ ਪਿਆਰੇ ॥ khaak santan kee dayh pi-aaray.
ਆਇ ਪਇਆ ਹਰਿ ਤੇਰੈ ਦੁਆਰੈ ॥ aa-ay pa-i-aa har tayrai du-aarai.
ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥ darsan paykhat man aaghaavai naanak milan subhaa-ee jee-o. ||4||7||14||
ਮਾਝ ਮਹਲਾ ੫ ॥ maajh mehlaa 5.
ਦੁਖੁ ਤਦੇ ਜਾ ਵਿਸਰਿ ਜਾਵੈ ॥ dukh taday jaa visar jaavai.
ਭੁਖ ਵਿਆਪੈ ਬਹੁ ਬਿਧਿ ਧਾਵੈ ॥ bhukh vi-aapai baho biDh Dhaavai.
ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥ simrat naam sadaa suhaylaa jis dayvai deen da-i-aalaa jee-o. ||1||
ਸਤਿਗੁਰੁ ਮੇਰਾ ਵਡ ਸਮਰਥਾ ॥ satgur mayraa vad samrathaa.


© 2025 SGGS ONLINE
error: Content is protected !!
Scroll to Top