Guru Granth Sahib Translation Project

Guru Granth Sahib Portuguese Page 964

Page 964

ਪਉੜੀ ॥ pa-orhee.
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ sabhay dukh santaap jaaN tuDhhu bhulee-ai.
ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ jay keechan lakh upaav taaN kahee na ghulee-ai.
ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ jis no visrai naa-o so nirDhan kaaNdhee-ai.
ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ jis no visrai naa-o su jonee haaNdhee-ai.
ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ jis khasam na aavai chit tis jam dand day.
ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ jis khasam na aavee chit rogee say ganay.
ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ jis khasam na aavee chit so kharo ahaNkaaree-aa.
ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ so-ee duhaylaa jag jin naa-o visaaree-aa. ||14||
ਸਲੋਕ ਮਃ ੫ ॥ salok mehlaa 5.
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ taidee bandas mai ko-ay na dithaa too naanak man bhaanaa.
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥ ghol ghumaa-ee tis mitar vicholay jai mil kant pachhaanaa. ||1||
ਮਃ ੫ ॥ mehlaa 5.
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ paav suhaavay jaaN ta-o Dhir julday sees suhaavaa charnee.
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥ mukh suhaavaa jaaN ta-o jas gaavai jee-o pa-i-aa ta-o sarnee. ||2||
ਪਉੜੀ ॥ pa-orhee.
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ mil naaree satsang mangal gaavee-aa.
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ ghar kaa ho-aa banDhaan bahurh na Dhaavee-aa.
ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ binthee durmat durat so-ay koorhaavee-aa.
ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ seelvant parDhaan ridai sachaavee-aa.
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ antar baahar ik ik reetaavee-aa.
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ man darsan kee pi-aas charan daasaavee-aa.
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ sobhaa banee seegaar khasam jaaN raavee-aa.
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥ milee-aa aa-ay sanjog jaaN tis bhaavee-aa. ||15||
ਸਲੋਕ ਮਃ ੫ ॥ salok mehlaa 5.
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ habh gun taiday naanak jee-o mai koo thee-ay mai nirgun tay ki-aa hovai.
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥ ta-o jayvad daataar na ko-ee jaachak sadaa jaachovai. ||1||
ਮਃ ੫ ॥ mehlaa 5.
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ dayh chhijand-rhee oon majhoonaa gur sajan jee-o Dharaa-i-aa.
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥ habhay sukh suhaylrhaa sutaa jitaa jag sabaa-i-aa. ||2||
ਪਉੜੀ ॥ pa-orhee.
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ vadaa tayraa darbaar sachaa tuDh takhat.
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ sir saahaa paatisaahu nihchal cha-ur chhat.
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ jo bhaavai paarbarahm so-ee sach ni-aa-o.
ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ jay bhaavai paarbarahm nithaavay milai thaa-o.
ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ jo keenHee kartaar saa-ee bhalee gal.
ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ ॥ jinHee pachhaataa khasam say dargaah mal.
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ sahee tayraa furmaan kinai na fayree-ai.
ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ kaaran karan kareem kudrat tayree-ai. ||16||
ਸਲੋਕ ਮਃ ੫ ॥ salok mehlaa 5.
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ so-ay sunand-rhee mayraa tan man ma-ulaa naam japand-rhee laalee.
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥ panDh juland-rhee mayraa andar thandhaa gur darsan daykh nihaalee. ||1||
ਮਃ ੫ ॥ mehlaa 5.
ਹਠ ਮੰਝਾਹੂ ਮੈ ਮਾਣਕੁ ਲਧਾ ॥ hath manjhaahoo mai maanak laDhaa.
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ mul na ghiDhaa mai koo satgur ditaa.
ਢੂੰਢ ਵਞਾਈ ਥੀਆ ਥਿਤਾ ॥ dhoondh vanjaa-ee thee-aa thitaa.
ਜਨਮੁ ਪਦਾਰਥੁ ਨਾਨਕ ਜਿਤਾ ॥੨॥ janam padaarath naanak jitaa. ||2||
ਪਉੜੀ ॥ pa-orhee.
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ jis kai mastak karam ho-ay so sayvaa laagaa.
ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ jis gur mil kamal pargaasi-aa so an-din jaagaa.
ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ lagaa rang charnaarbind sabh bharam bha-o bhaagaa.


© 2025 SGGS ONLINE
error: Content is protected !!
Scroll to Top