Page 850
ਸਲੋਕ ਮਃ ੩ ॥
salok mehlaa 3.
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥
barahm bindeh tay barahmanaa jay chaleh satgur bhaa-ay.
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥
jin kai hirdai har vasai ha-umai rog gavaa-ay.
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥
gun raveh gun sangar-hahi jotee jot milaa-ay.
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥
is jug meh virlay baraahman barahm bindeh chit laa-ay.
ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
naanak jinH ka-o nadar karay har sachaa say naam rahay liv laa-ay. ||1||
ਮਃ ੩ ॥
mehlaa 3.
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥
satgur kee sayv na keetee-aa sabad na lago bhaa-o.
ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥
ha-umai rog kamaavanaa at deeragh baho su-aa-o.
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥
manhath karam kamaavnay fir fir jonee paa-ay.
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥
gurmukh janam safal hai jis no aapay la-ay milaa-ay.
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥
naanak nadree nadar karay taa naam Dhan palai paa-ay. ||2||
ਪਉੜੀ ॥
pa-orhee.
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥
sabh vadi-aa-ee-aa har naam vich har gurmukh Dhi-aa-ee-ai.
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥
je vasat mangee-ai saa-ee paa-ee-ai jay naam chit laa-ee-ai.
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥
guhaj gal jee-a kee keechai satguroo paas taa sarab sukh paa-ee-ai.
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥
gur pooraa har updays day-ay sabh bhukh leh jaa-ee-ai.
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥
jis poorab hovai likhi-aa so har gun gaa-ee-ai. ||3||
ਸਲੋਕ ਮਃ ੩ ॥
salok mehlaa 3.
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥
satgur tay khaalee ko nahee mayrai parabh mayl milaa-ay.
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥
satgur kaa darsan safal hai jayhaa ko ichhay tayhaa fal paa-ay.
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥
gur kaa sabad amrit hai sabh tarisnaa bhukh gavaa-ay.
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥
har ras pee santokh ho-aa sach vasi-aa man aa-ay.
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥
sach Dhi-aa-ay amraa pad paa-i-aa anhad sabad vajaa-ay.
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥
sacho dah dis pasri-aa gur kai sahj subhaa-ay.
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥
naanak jin andar sach hai say jan chhapeh na kisai day chhapaa-ay. ||1||
ਮਃ ੩ ॥
mehlaa 3.
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
gur sayvaa tay har paa-ee-ai jaa ka-o nadar karay-i.
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥
maanas tay dayvtay bha-ay sachee bhagat jis day-ay.
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥
ha-umai maar milaa-i-an gur kai sabad suchay-ay.
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥
naanak sehjay mil rahay naam vadi-aa-ee day-ay. ||2||
ਪਉੜੀ ॥
pa-orhee.
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥
gur satgur vich naavai kee vadee vadi-aa-ee har kartai aap vaDhaa-ee.
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥
sayvak sikh sabh vaykh vaykh jeevniH onHaa andar hirdai bhaa-ee.
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥
nindak dusat vadi-aa-ee vaykh na sakan onHaa paraa-i-aa bhalaa na sukhaa-ee.
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
ki-aa hovai kis hee kee jhakh maaree jaa sachay si-o ban aa-ee.
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥
je gal kartay bhaavai saa nit nit charhai savaa-ee sabh jhakh jhakh marai lokaa-ee. ||4||
ਸਲੋਕ ਮਃ ੩ ॥
salok mehlaa 3.
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥
Dharig ayh aasaa doojay bhaav kee jo mohi maa-i-aa chit laa-ay.
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥
har sukh palHar ti-aagi-aa naam visaar dukh paa-ay.