Guru Granth Sahib Translation Project

Guru Granth Sahib Portuguese Page 661

Page 661

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ jab lag dunee-aa rahee-ai naanak kichh sunee-ai kichh kahee-ai.
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ bhaal rahay ham rahan na paa-i-aa jeevti-aa mar rahee-ai. ||5||2||
ਧਨਾਸਰੀ ਮਹਲਾ ੧ ਘਰੁ ਦੂਜਾ Dhanaasree mehlaa 1 ghar doojaa
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਕਿਉ ਸਿਮਰੀ ਸਿਵਰਿਆ ਨਹੀ ਜਾਇ ॥ ki-o simree sivri-aa nahee jaa-ay.
ਤਪੈ ਹਿਆਉ ਜੀਅੜਾ ਬਿਲਲਾਇ ॥ tapai hi-aa-o jee-arhaa billaa-ay.
ਸਿਰਜਿ ਸਵਾਰੇ ਸਾਚਾ ਸੋਇ ॥ siraj savaaray saachaa so-ay.
ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥ tis visri-ai changa ki-o ho-ay. ||1||
ਹਿਕਮਤਿ ਹੁਕਮਿ ਨ ਪਾਇਆ ਜਾਇ ॥ hikmat hukam na paa-i-aa jaa-ay.
ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥ ki-o kar saach mila-o mayree maa-ay. ||1|| rahaa-o.
ਵਖਰੁ ਨਾਮੁ ਦੇਖਣ ਕੋਈ ਜਾਇ ॥ vakhar naam daykhan ko-ee jaa-ay.
ਨਾ ਕੋ ਚਾਖੈ ਨਾ ਕੋ ਖਾਇ ॥ naa ko chaakhai naa ko khaa-ay.
ਲੋਕਿ ਪਤੀਣੈ ਨਾ ਪਤਿ ਹੋਇ ॥ lok pateenai naa pat ho-ay.
ਤਾ ਪਤਿ ਰਹੈ ਰਾਖੈ ਜਾ ਸੋਇ ॥੨॥ taa pat rahai raakhai jaa so-ay. ||2||
ਜਹ ਦੇਖਾ ਤਹ ਰਹਿਆ ਸਮਾਇ ॥ jah daykhaa tah rahi-aa samaa-ay.
ਤੁਧੁ ਬਿਨੁ ਦੂਜੀ ਨਾਹੀ ਜਾਇ ॥ tuDh bin doojee naahee jaa-ay.
ਜੇ ਕੋ ਕਰੇ ਕੀਤੈ ਕਿਆ ਹੋਇ ॥ jay ko karay keetai ki-aa ho-ay.
ਜਿਸ ਨੋ ਬਖਸੇ ਸਾਚਾ ਸੋਇ ॥੩॥ jis no bakhsay saachaa so-ay. ||3||
ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ hun uth chalnaa muhat ke taal.
ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥ ki-aa muhu daysaa gun nahee naal.
ਜੈਸੀ ਨਦਰਿ ਕਰੇ ਤੈਸਾ ਹੋਇ ॥ jaisee nadar karay taisaa ho-ay.
ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥ vin nadree naanak nahee ko-ay. ||4||1||3||
ਧਨਾਸਰੀ ਮਹਲਾ ੧ ॥ Dhanaasree mehlaa 1.
ਨਦਰਿ ਕਰੇ ਤਾ ਸਿਮਰਿਆ ਜਾਇ ॥ nadar karay taa simri-aa jaa-ay.
ਆਤਮਾ ਦ੍ਰਵੈ ਰਹੈ ਲਿਵ ਲਾਇ ॥ aatmaa darvai rahai liv laa-ay.
ਆਤਮਾ ਪਰਾਤਮਾ ਏਕੋ ਕਰੈ ॥ aatmaa paraatamaa ayko karai.
ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ antar kee dubiDhaa antar marai. ||1||
ਗੁਰ ਪਰਸਾਦੀ ਪਾਇਆ ਜਾਇ ॥ gur parsaadee paa-i-aa jaa-ay.
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥ har si-o chit laagai fir kaal na khaa-ay. ||1|| rahaa-o.
ਸਚਿ ਸਿਮਰਿਐ ਹੋਵੈ ਪਰਗਾਸੁ ॥ sach simri-ai hovai pargaas.
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥ taa tay bikhi-aa meh rahai udaas.
ਸਤਿਗੁਰ ਕੀ ਐਸੀ ਵਡਿਆਈ ॥ satgur kee aisee vadi-aa-ee.
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥ putar kaltar vichay gat paa-ee. ||2||
ਐਸੀ ਸੇਵਕੁ ਸੇਵਾ ਕਰੈ ॥ aisee sayvak sayvaa karai.
ਜਿਸ ਕਾ ਜੀਉ ਤਿਸੁ ਆਗੈ ਧਰੈ ॥ jis kaa jee-o tis aagai Dharai.
ਸਾਹਿਬ ਭਾਵੈ ਸੋ ਪਰਵਾਣੁ ॥ saahib bhaavai so parvaan.
ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ so sayvak dargeh paavai maan. ||3||
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ satgur kee moorat hirdai vasaa-ay.
ਜੋ ਇਛੈ ਸੋਈ ਫਲੁ ਪਾਏ ॥ jo ichhai so-ee fal paa-ay.
ਸਾਚਾ ਸਾਹਿਬੁ ਕਿਰਪਾ ਕਰੈ ॥ saachaa saahib kirpaa karai.
ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ so sayvak jam tay kaisaa darai. ||4||
ਭਨਤਿ ਨਾਨਕੁ ਕਰੇ ਵੀਚਾਰੁ ॥ bhanat naanak karay veechaar.
ਸਾਚੀ ਬਾਣੀ ਸਿਉ ਧਰੇ ਪਿਆਰੁ ॥ saachee banee si-o Dharay pi-aar.
ਤਾ ਕੋ ਪਾਵੈ ਮੋਖ ਦੁਆਰੁ ॥ taa ko paavai mokh du-aar.
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ jap tap sabh ih sabad hai saar. ||5||2||4||
ਧਨਾਸਰੀ ਮਹਲਾ ੧ ॥ Dhanaasree mehlaa 1.
ਜੀਉ ਤਪਤੁ ਹੈ ਬਾਰੋ ਬਾਰ ॥ jee-o tapat hai baaro baar.
ਤਪਿ ਤਪਿ ਖਪੈ ਬਹੁਤੁ ਬੇਕਾਰ ॥ tap tap khapai bahut baykaar.
ਜੈ ਤਨਿ ਬਾਣੀ ਵਿਸਰਿ ਜਾਇ ॥ jai tan banee visar jaa-ay.
ਜਿਉ ਪਕਾ ਰੋਗੀ ਵਿਲਲਾਇ ॥੧॥ ji-o pakaa rogee villaa-ay. ||1||
ਬਹੁਤਾ ਬੋਲਣੁ ਝਖਣੁ ਹੋਇ ॥ bahutaa bolan jhakhan ho-ay.
ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ vin bolay jaanai sabh so-ay. ||1|| rahaa-o.
ਜਿਨਿ ਕਨ ਕੀਤੇ ਅਖੀ ਨਾਕੁ ॥ jin kan keetay akhee naak.
ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ jin jihvaa ditee bolay taat.


© 2025 SGGS ONLINE
error: Content is protected !!
Scroll to Top