Guru Granth Sahib Translation Project

Guru Granth Sahib Portuguese Page 396

Page 396

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ gur naanak jaa ka-o bha-i-aa da-i-aalaa.
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ so jan ho-aa sadaa nihaalaa. ||4||6||100||
ਆਸਾ ਮਹਲਾ ੫ ॥ aasaa mehlaa 5.
ਸਤਿਗੁਰ ਸਾਚੈ ਦੀਆ ਭੇਜਿ ॥ satgur saachai dee-aa bhayj.
ਚਿਰੁ ਜੀਵਨੁ ਉਪਜਿਆ ਸੰਜੋਗਿ ॥ chir jeevan upji-aa sanjog.
ਉਦਰੈ ਮਾਹਿ ਆਇ ਕੀਆ ਨਿਵਾਸੁ ॥ udrai maahi aa-ay kee-aa nivaas.
ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ maataa kai man bahut bigaas. ||1||
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ jammi-aa poot bhagat govind kaa.
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ pargati-aa sabh meh likhi-aa Dhur kaa. rahaa-o.
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ dasee maasee hukam baalak janam lee-aa.
ਮਿਟਿਆ ਸੋਗੁ ਮਹਾ ਅਨੰਦੁ ਥੀਆ ॥ miti-aa sog mahaa anand thee-aa.
ਗੁਰਬਾਣੀ ਸਖੀ ਅਨੰਦੁ ਗਾਵੈ ॥ gurbaanee sakhee anand gaavai.
ਸਾਚੇ ਸਾਹਿਬ ਕੈ ਮਨਿ ਭਾਵੈ ॥੨॥ saachay saahib kai man bhaavai. ||2||
ਵਧੀ ਵੇਲਿ ਬਹੁ ਪੀੜੀ ਚਾਲੀ ॥ vaDhee vayl baho peerhee chaalee.
ਧਰਮ ਕਲਾ ਹਰਿ ਬੰਧਿ ਬਹਾਲੀ ॥ Dharam kalaa har banDh bahaalee.
ਮਨ ਚਿੰਦਿਆ ਸਤਿਗੁਰੂ ਦਿਵਾਇਆ ॥ man chindi-aa satguroo divaa-i-aa.
ਭਏ ਅਚਿੰਤ ਏਕ ਲਿਵ ਲਾਇਆ ॥੩॥ bha-ay achint ayk liv laa-i-aa. ||3||
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ bulaa-i-aa bolai gur kai bhaan.
ਬੁਲਾਇਆ ਬੋਲੈ ਗੁਰ ਕੈ ਭਾਣਿ ॥ bulaa-i-aa bolai gur kai bhaan.
ਗੁਝੀ ਛੰਨੀ ਨਾਹੀ ਬਾਤ ॥ gujhee chhannee naahee baat.
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ gur naanak tuthaa keenee daat. ||4||7||101||
ਆਸਾ ਮਹਲਾ ੫ ॥ aasaa mehlaa 5.
ਗੁਰ ਪੂਰੇ ਰਾਖਿਆ ਦੇ ਹਾਥ ॥ gur pooray raakhi-aa day haath.
ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥ pargat bha-i-aa jan kaa partaap. ||1||
ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ gur gur japee guroo gur Dhi-aa-ee.
ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ jee-a kee ardaas guroo peh paa-ee. rahaa-o.
ਸਰਨਿ ਪਰੇ ਸਾਚੇ ਗੁਰਦੇਵ ॥ saran paray saachay gurdayv.
ਪੂਰਨ ਹੋਈ ਸੇਵਕ ਸੇਵ ॥੨॥ pooran ho-ee sayvak sayv. ||2||
ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥ jee-o pind joban raakhai paraan.
ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥ kaho naanak gur ka-o kurbaan. ||3||8||102||
ਆਸਾ ਘਰੁ ੮ ਕਾਫੀ ਮਹਲਾ ੫॥ aasaa ghar 8 kaafee mehlaa 5
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ mai bandaa bai khareed sach saahib mayraa.
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ jee-o pind sabh tis daa sabh kichh hai tayraa. ||1||
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ maan nimaanay tooN Dhanee tayraa bharvaasaa.
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥ bin saachay an tayk hai so jaanhu kaachaa. ||1|| rahaa-o.
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ tayraa hukam apaar hai ko-ee ant na paa-ay.
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥ jis gur pooraa bhaytsee so chalai rajaa-ay. ||2||
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ chaturaa-ee si-aanpaa kitai kaam na aa-ee-ai.
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥ tuthaa saahib jo dayvai so-ee sukh paa-ee-ai. ||3||
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ jay lakh karam kamaa-ee-ahi kichh pavai na banDhaa.
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥ jan naanak keetaa naam Dhar hor chhodi-aa DhanDhaa. ||4||1||103||
ਆਸਾ ਮਹਲਾ ੫ ॥ aasaa mehlaa 5.
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥ sarab sukhaa mai bhaali-aa har jayvad na ko-ee.
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥ gur tuthay tay paa-ee-ai sach saahib so-ee. ||1||
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ balihaaree gur aapnay sad sad kurbaanaa.
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥ naam na visra-o ik khin chasaa ih keejai daanaa. ||1|| rahaa-o.
ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥ bhaagath sachaa so-ay hai jis har Dhan antar.


© 2025 SGGS ONLINE
error: Content is protected !!
Scroll to Top