Guru Granth Sahib Translation Project

Guru Granth Sahib Portuguese Page 342

Page 342

ਬੰਦਕ ਹੋਇ ਬੰਧ ਸੁਧਿ ਲਹੈ ॥੨੯॥ bandak ho-ay banDh suDh lahai. ||29||
ਭਭਾ ਭੇਦਹਿ ਭੇਦ ਮਿਲਾਵਾ ॥ bhabhaa bhaydeh bhayd milaavaa.
ਅਬ ਭਉ ਭਾਨਿ ਭਰੋਸਉ ਆਵਾ ॥ ab bha-o bhaan bharosa-o aavaa.
ਜੋ ਬਾਹਰਿ ਸੋ ਭੀਤਰਿ ਜਾਨਿਆ ॥ jo baahar so bheetar jaani-aa.
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥ bha-i-aa bhayd bhoopat pehchaani-aa. ||30||
ਮਮਾ ਮੂਲ ਗਹਿਆ ਮਨੁ ਮਾਨੈ ॥ mamaa mool gahi-aa man maanai.
ਮਰਮੀ ਹੋਇ ਸੁ ਮਨ ਕਉ ਜਾਨੈ ॥ marmee ho-ay so man ka-o jaanai.
ਮਤ ਕੋਈ ਮਨ ਮਿਲਤਾ ਬਿਲਮਾਵੈ ॥ mat ko-ee man miltaa bilmaavai.
ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥ magan bha-i-aa tay so sach paavai. ||31||
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ mamaa man si-o kaaj hai man saaDhay siDh ho-ay.
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥ man hee man si-o kahai kabeeraa man saa mili-aa na ko-ay. ||32||
ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ih man saktee ih man see-o.
ਇਹੁ ਮਨੁ ਪੰਚ ਤਤ ਕੋ ਜੀਉ ॥ ih man panch tat ko jee-o.
ਇਹੁ ਮਨੁ ਲੇ ਜਉ ਉਨਮਨਿ ਰਹੈ ॥ ih man lay ja-o unman rahai.
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥ ta-o teen lok kee baatai kahai. ||33||
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥ ya-yaa ja-o jaaneh ta-o durmat han kar bas kaa-i-aa gaa-o.
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥ ran roota-o bhaajai nahee soora-o thaara-o naa-o. ||34||
ਰਾਰਾ ਰਸੁ ਨਿਰਸ ਕਰਿ ਜਾਨਿਆ ॥ raaraa ras niras kar jaani-aa.
ਹੋਇ ਨਿਰਸ ਸੁ ਰਸੁ ਪਹਿਚਾਨਿਆ ॥ ho-ay niras so ras pehchaani-aa.
ਇਹ ਰਸ ਛਾਡੇ ਉਹ ਰਸੁ ਆਵਾ ॥ ih ras chhaaday uh ras aavaa.
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥ uh ras pee-aa ih ras nahee bhaavaa. ||35||
ਲਲਾ ਐਸੇ ਲਿਵ ਮਨੁ ਲਾਵੈ ॥ lalaa aisay liv man laavai.
ਅਨਤ ਨ ਜਾਇ ਪਰਮ ਸਚੁ ਪਾਵੈ ॥ anat na jaa-ay param sach paavai.
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥ ar ja-o tahaa paraym liv laavai.
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥ ta-o alah lahai leh charan samaavai. ||36||
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥ vavaa baar baar bisan samHaar.
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥ bisan sammhaar na aavai haar.
ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥ bal bal jay bisantanaa jas gaavai.
ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥ visan milay sabh hee sach paavai. ||37||
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥ vaa vaa vaa hee jaanee-ai vaa jaanay ih ho-ay.
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥ ih ar oh jab milai tab milat na jaanai ko-ay. ||38||
ਸਸਾ ਸੋ ਨੀਕਾ ਕਰਿ ਸੋਧਹੁ ॥ sasaa so neekaa kar soDhhu.
ਘਟ ਪਰਚਾ ਕੀ ਬਾਤ ਨਿਰੋਧਹੁ ॥ ghat parchaa kee baat niroDhahu.
ਘਟ ਪਰਚੈ ਜਉ ਉਪਜੈ ਭਾਉ ॥ ghat parchai ja-o upjai bhaa-o.
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥ poor rahi-aa tah taribhavan raa-o. ||39||
ਖਖਾ ਖੋਜਿ ਪਰੈ ਜਉ ਕੋਈ ॥ khakhaa khoj parai ja-o ko-ee.
ਜੋ ਖੋਜੈ ਸੋ ਬਹੁਰਿ ਨ ਹੋਈ ॥ jo khojai so bahur na ho-ee.
ਖੋਜ ਬੂਝਿ ਜਉ ਕਰੈ ਬੀਚਾਰਾ ॥ khoj boojh ja-o karai beechaaraa.
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥ ta-o bhavjal tarat na laavai baaraa. ||40||
ਸਸਾ ਸੋ ਸਹ ਸੇਜ ਸਵਾਰੈ ॥ sasaa so sah sayj savaarai.
ਸੋਈ ਸਹੀ ਸੰਦੇਹ ਨਿਵਾਰੈ ॥ so-ee sahee sandayh nivaarai.
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥ alap sukh chhaad param sukh paavaa.
ਤਬ ਇਹ ਤ੍ਰੀਅ ਓ‍ੁਹੁ ਕੰਤੁ ਕਹਾਵਾ ॥੪੧॥ tab ih taree-a ohu kant kahaavaa. ||41||
ਹਾਹਾ ਹੋਤ ਹੋਇ ਨਹੀ ਜਾਨਾ ॥ haahaa hot ho-ay nahee jaanaa.
ਜਬ ਹੀ ਹੋਇ ਤਬਹਿ ਮਨੁ ਮਾਨਾ ॥ jab hee ho-ay tabeh man maanaa.
ਹੈ ਤਉ ਸਹੀ ਲਖੈ ਜਉ ਕੋਈ ॥ hai ta-o sahee lakhai ja-o ko-ee.
ਤਬ ਓਹੀ ਉਹੁ ਏਹੁ ਨ ਹੋਈ ॥੪੨॥ tab ohee uho ayhu na ho-ee. ||42||
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥ liN-o liN-o karat firai sabh log.
ਤਾ ਕਾਰਣਿ ਬਿਆਪੈ ਬਹੁ ਸੋਗੁ ॥ taa kaaran bi-aapai baho sog.
ਲਖਿਮੀ ਬਰ ਸਿਉ ਜਉ ਲਿਉ ਲਾਵੈ ॥ lakhimee bar si-o ja-o li-o laavai.
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥ sog mitai sabh hee sukh paavai. ||43||
ਖਖਾ ਖਿਰਤ ਖਪਤ ਗਏ ਕੇਤੇ ॥ khakhaa khirat khapat ga-ay kaytay.
ਖਿਰਤ ਖਪਤ ਅਜਹੂੰ ਨਹ ਚੇਤੇ ॥ khirat khapat ajahooN nah chaytay.
ਅਬ ਜਗੁ ਜਾਨਿ ਜਉ ਮਨਾ ਰਹੈ ॥ ab jag jaan ja-o manaa rahai.
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥ jah kaa bichhuraa tah thir lahai. ||44||


© 2025 SGGS ONLINE
error: Content is protected !!
Scroll to Top