Guru Granth Sahib Translation Project

Guru granth sahib page-956

Page 956

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ sach puraanaa hovai naahee seetaa kaday na paatai. But, the Truth never gets old, and a person once united with God, never gets separated from Him. ਸੱਚ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸਿਊਤਾ ਹੋਇਆ ਕਦੇ ਪਾਟਦਾ ਨਹੀਂ (ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ)।
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ naanak saahib sacho sachaa tichar jaapee jaapai. ||1|| O’ Nanak, the Mater-God is eternal, however this understanding comes only when we remember Him with adoration. ||1|| ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ॥੧॥
ਮਃ ੧ ॥ mehlaa 1. First Guru:
ਸਚ ਕੀ ਕਾਤੀ ਸਚੁ ਸਭੁ ਸਾਰੁ ॥ sach kee kaatee sach sabh saar. If there is a knife of God’s Name made entirely from the steel of truth, ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ,
ਘਾੜਤ ਤਿਸ ਕੀ ਅਪਰ ਅਪਾਰ ॥ ghaarhat tis kee apar apaar. then that knife looks extremely beautiful. ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ;
ਸਬਦੇ ਸਾਣ ਰਖਾਈ ਲਾਇ ॥ sabday saan rakhaa-ee laa-ay. If it is sharpened on the grinding stone of the true Guru’s word, ਜੇ ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਏ
ਗੁਣ ਕੀ ਥੇਕੈ ਵਿਚਿ ਸਮਾਇ ॥ gun kee thaykai vich samaa-ay. and placed in the casing of God’s virtue. ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕਾਈ ਜਾਵੇ।
ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ tis daa kuthaa hovai saykh. lohoo lab nikthaa vaykh. O’ Shaykh, if one has lived such a holy life as if he has been sanctified with such a knife, then you would see that the blood of greed has completely been drained out of him. ਹੇ ਸ਼ੇਖ! ਜੇ ਇਨਸਾਨ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ ( ਜੀਵਨ ਇਹਨਾਂ ਗੁਣਾਂ ਵਿਚ ਘੜਿਆ ਹੋਇਆ ਹੋਵੇ) ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ।
ਹੋਇ ਹਲਾਲੁ ਲਗੈ ਹਕਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥ ho-ay halaal lagai hak jaa-ay. naanak dar deedaar samaa-ay. ||2|| O’ Nanak, having been sanctified by divine virtues, he realizes God, remains in His presence and merges in His blessed vision.||2|| ਹੇ ਨਾਨਕ! ਇਸ ਤਰ੍ਹਾਂ ਹਲਾਲ ਹੋ ਕੇ ਉਹ ਪ੍ਰਭੂ ਵਿਚ ਜੁੜਦਾ ਹੈ, ਪ੍ਰਭੂ-ਦਰ ਤੇ ਅੱਪੜ ਕੇ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ ॥੨॥
ਮਃ ੧ ॥ mehlaa 1. First Guru:
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ kamar kataaraa baNkurhaa bankay kaa asvaar. If someone is riding a handsome horse with beautiful dagger tied to his waist: ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ,
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ garab na keejai naankaa mat sir aavai bhaar. ||3|| O’ Nanak, still one should not feel egotistically proud, he may fall head first to the ground. ||3|| ਹੇ ਨਾਨਕ! (ਫਿਰ ਭੀ) ਹੰਕਾਰ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ॥੩॥
ਪਉੜੀ ॥ pa-orhee. Pauree:
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ so satsangat sabad milai jo gurmukh chalai. One who lives as per the Guru’s will, joins the holy congregation and focuses himself on his divine word. ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ।
ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ sach Dhi-aa-in say sachay jin har kharach Dhan palai. Those who have amassed the wealth of God’s Name as expense for the journey of life, they lovingly remember the eternal God and become true like Him. ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।
ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ bhagat sohan gun gaavday gurmat achlai. Such devotees look beautiful singing praises of God; they become stable against vices by following the Guru’s teachings. ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ।
ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ratan beechaar man vasi-aa gur kai sabad bhalai. Through the Guru’s sublime word, they enshrine the thought about the jewel-like precious Name of God in their mind. ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।
ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥ aapay mayl milaa-idaa aapay day-ay vadi-aa-ee. ||19|| God Himself unites devotees with Him and blesses them with glory. ||19|| ਪ੍ਰਭੂ ਆਪ ਹੀ (ਭਗਤ ਜਨਾਂ ਨੂੰ) ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ॥੧੯॥
ਸਲੋਕ ਮਃ ੩ ॥ salok mehlaa 3. Shalok, Third Guru:
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ aasaa andar sabh ko ko-ay niraasaa ho-ay. Everyone is filled with hope; hardly anyone is free of hope. ਹਰੇਕ ਜੀਵ ਆਸਾਂ ਵਿਚ ਫਸਿਆ ਪਿਆ ਹੈ (ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ।
ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ naanak jo mar jeevi-aa sahilaa aa-i-aa so-ay. ||1|| O’ Nanak, fruitful is the advent of the one who forsakes all desires and hopes while still alive. ||1|| ਹੇ ਨਾਨਕ! ਸਫਲ ਹੈ ਉਸ ਦਾ ਆਗਮਨ, ਜੋ ਜੀਉਂਦਾ ਹੋਇਆ ਆਸਾਂ ਵਲੋਂ ਮਰਿਆ ਰਹਿੰਦਾ ਹੈ ॥੧॥
ਮਃ ੩ ॥ mehlaa 3. Third Guru:
ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ naa kichh aasaa hath hai kay-o niraasaa ho-ay. When nothing is in the control of ‘hope’, then why does one feel depressed, when his hope is not fulfilled? ਜਦ ‘ਆਸਾ’ ਦੇ ਹੱਥ ਵਿਚ ਕੋਈ ਤਾਕਤ ਨਹੀਂ ਤਾਂ ਮਨੁੱਖ ਆਪਣੇ ਆਪ ਹੀ ਨਿਰਾਸ ਕਿਂਉ ਹੁੰਦਾ ਹੈ ?
ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ ki-aa karay ayh bapurhee jaaN bholaa-ay so-ay. ||2|| What can this poor ‘hope’ do, when God Himself strays us from our path? ||2|| ਇਹ ਵਿਚਾਰੀ ‘ਆਸਾ’ ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ ॥੨॥
ਪਉੜੀ ॥ pa-orhee. Pauree:
ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ Dharig jeevan sansaar sachay naam bin. Cursed is the life in this world, without remembering the Name of eternal God. ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ।
ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ parabh daataa daataar nihchal ayhu Dhan. God is the only benefactor of all, he gives to all; the wealth of Naam is non-perishable. ਪ੍ਰਭੂ ਹੀ ਸਭ ਦਾ ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ ਨਾਮ- ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ।
ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ saas saas aaraaDhay nirmal so-ay jan. That person alone is immaculate who lovingly remembers God with each and every breath ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ।
ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ antarjaamee agam rasnaa ayk bhan. O’ my friend, with your tongue utter lovingly the Name of that God who is omniscient and incomprehensible. ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ।
ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥ rav rahi-aa sarbatar naanak bal jaa-ee. ||20|| Nanak is dedicated to God who is all pervading. ||20|| ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ ॥੨੦॥
ਸਲੋਕੁ ਮਃ ੧ ॥ salok mehlaa 1. Shalok, First Guru:
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ sarvar hans Dhuray hee maylaa khasmai ayvai bhaanaa. The union between the lake-like Guru and the swan-like disciple has been predestined; this is what pleases the Master-God. (ਗੁਰੂ- ਸਰੋਵਰ ਅਤੇ ਗੁਰਮੁਖ- ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ।
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ sarvar andar heeraa motee so hansaa kaa khaanaa. In that lake are the pearls-like divine words of the Guru which are the spiritual sustenance for the swans-like disciples. ਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ।
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ bagulaa kaag na rah-ee sarvar jay hovai at si-aanaa. The crane and crow-like clever self-willed persons cannot stay in that lake (the holy congregation). ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤ ਵਿਚ) ਨਹੀਂ ਰਹਿ ਸਕਦਾ,
ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ onaa rijak na pa-i-o othai onHaa horo khaanaa. because the sustenance of the self willed is different (slandering and evil deeds) which is not there in that place. ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ sach kamaanai sacho paa-ee-ai koorhai koorhaa maanaa. The eternal God is realized by lovingly remembering Him and false (short lived) glory is obtained by practicing falsehood. ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰਨ ਦੁਆਰਾ ਸਦਾ-ਥਿਰ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ naanak tin kou satgur mili-aa jinaa Dhuray paiyaa parvaanaa. ||1|| O’ Nanak, only those meet the true Guru who have been so preordained. ||1|| ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ ਸਰੋਵਰ) ਮਿਲਦਾ ਹੈ ॥੧॥
ਮਃ ੧ ॥ mehlaa 1. First Guru:
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ saahib mayraa ujlaa jay ko chit karay-i. My Master-God is immaculate and anyone who enshrines Him in the mind also becomes pure like Him. ਮੇਰਾ ਮਾਲਕ-ਪ੍ਰਭੂ ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ)।
ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ naanak so-ee sayvee-ai sadaa sadaa jo day-ay. O’ Nanak, we should lovingly remember God who always gives to beings.. ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।
ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ naanak so-ee sayvee-ai jit sayvi-ai dukh jaa-ay. O’ Nanak, we should always lovingly remember God, by which sorrow departs, ਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ,
ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ avgun vanjan gun raveh man sukh vasai aa-ay. ||2|| vices vanish, virtues are enshrined, and peace comes to dwell in the mind. ||20|| ਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ ॥੨॥
ਪਉੜੀ ॥ pa-orhee. Pauree:
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ aapay aap varatdaa aap taarhee laa-ee-an. God Himself is pervading everywhere; He Himself is absorbed in the state of trance. ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ (ਭਾਵ, ਆਪ ਹੀ ਗੁਪਤ ਵਰਤ ਰਿਹਾ ਹੈ)।
ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ aapay hee updaysdaa gurmukh patee-aa-ee-an. On His own, He instructs all, and through the Guru imparts faith in His creation. (ਗੁਰੂ-ਰੂਪ ਹੋ ਕੇ) ਆਪ ਹੀ (ਜੀਵਾਂ ਨੂੰ) ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਾਹੀਂ ਆਪ ਹੀ ਉਸ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ।
ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ ik aapay ujharh paa-i-an ik bhagtee laa-i-an. He causes many to wander astray and to many, He joins into His devotional worship. ਕਈ ਜੀਵ ਉਸ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿਚ ਲਾਏ ਹੋਏ ਹਨ।
ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ jis aap bujhaa-ay so bujhsee aapay naa-ay laa-ee-an. That person alone understands the righteous way of life, whom God causes to understand; He Himself attaches mortals to His Name. ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦੇਂਦਾ ਹੈ ਉਹ ਹੀ (ਸਹੀ ਰਸਤੇ ਨੂੰ) ਸਮਝਦਾ ਹੈ, ਉਸ ਨੇ ਆਪ ਹੀ (ਸ੍ਰਿਸ਼ਟੀ) ਆਪਣੇ ਨਾਮ ਵਿਚ ਲਾਈ ਹੈ।
ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥ naanak naam Dhi-aa-ee-ai sachee vadi-aa-ee. ||21||1|| suDh. O’ Nanak, we should always lovingly meditate on God’s Name, this alone is the everlasting glory. ||21||1|| Sudh|| ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ ॥੨੧॥੧॥ਸੁਧੁ ॥
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html