Guru Granth Sahib Translation Project

Guru granth sahib page-954

Page 954

ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ rovai dehsir lank gavaa-ay. jin seetaa aadee da-uroo vaa-ay The Raawan, who had kidnapped Sita while beating a small hand-held drum, wept when he lost the capital of his Kingdom, Lanka, in war. ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ,ਲੰਕਾ ਗੁਆ ਕੇ ਰੋਇਆ,
ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ roveh paaNdav bha-ay majoor. jin kai su-aamee rahat hadoor. The Pandavas, who were always favored by lord Krishana, wailed when from kings, they became laborers. ਪਾਂਡੋ, ਜਿਨ੍ਹਾਂ ਦਾ ਪੱਖ ਸ੍ਰੀ ਕ੍ਰਿਸ਼ਨ ਜੀ ਕਰਦੇ ਸਨ,ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,
ਰੋਵੈ ਜਨਮੇਜਾ ਖੁਇ ਗਇਆ ॥ rovai janmayjaa khu-ay ga-i-aa. King Janmayjaa wept because he had mistakenly committed one mistake (of killing eighteen Brahmins). ਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ,ਤੇ ਰੋਇਆ।
ਏਕੀ ਕਾਰਣਿ ਪਾਪੀ ਭਇਆ ॥ aykee kaaran paapee bha-i-aa. And for this one mistake he became a sinner. ਇਕ ਗ਼ਲਤੀ ਦੇ ਕਾਰਣ ਪਾਪੀ ਬਣਿਆ l
ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ roveh saykh masaa-ik peer. ant kaal mat laagai bheerh. The Shaykhs, spiritual teachers and peers, grieve in the fear of pain at the time of death ਸ਼ੇਖ ਪੀਰ ਆਦਿਕ ਭੀ ਰੋਂਦੇ ਹਨ, ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।
ਰੋਵਹਿ ਰਾਜੇ ਕੰਨ ਪੜਾਇ ॥ roveh raajay kann parhaa-ay. Many kings weep, when they get their ears pierced to become yogis, (ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,
ਘਰਿ ਘਰਿ ਮਾਗਹਿ ਭੀਖਿਆ ਜਾਇ ॥ ghar ghar maageh bheekhi-aa jaa-ay. and go begging from house to house. ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ roveh kirpan saNcheh Dhan jaa-ay. The misers cry when they see the amassed wealth going away. ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,
ਪੰਡਿਤ ਰੋਵਹਿ ਗਿਆਨੁ ਗਵਾਇ ॥ pandit roveh gi-aan gavaa-ay. Pundits weep when they lose their knowledge. ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।
ਬਾਲੀ ਰੋਵੈ ਨਾਹਿ ਭਤਾਰੁ ॥ baalee rovai naahi bhataar. A woman weeps, when her husband dies. ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।
ਨਾਨਕ ਦੁਖੀਆ ਸਭੁ ਸੰਸਾਰੁ ॥ naanak dukhee-aa sabh sansaar. O Nanak, the entire world is in agony. ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
ਮੰਨੇ ਨਾਉ ਸੋਈ ਜਿਣਿ ਜਾਇ ॥ mannay naa-o so-ee jin jaa-ay. One who believes in God’s Name, departs after winning the game of life. ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,
ਅਉਰੀ ਕਰਮ ਨ ਲੇਖੈ ਲਾਇ ॥੧॥ a-uree karam na laykhai laa-ay. ||1|| Any deed other than believing and remembering God is not approved in His presence. ||1|| ਨਾਮ’ ਤੋਂ ਬਿਨਾ) ਕੋਈ ਹੋਰ ਕੰਮ ਰਬੀ ਦਰਗਾਹ ਵਿਚ ਪਰਵਾਨ ਨਹੀ ਹੁੰਦੇ ॥੧॥
ਮਃ ੨ ॥ mehlaa 2. Second Guru:
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ jap tap sabh kichh mani-ai avar kaaraa sabh baad. The merits of all kinds of worship, penances, and austerities are included in having faith in God; all deeds except remembering God are futile. ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), ਨਾਮ ਤੋਂ ਬਿਨਾ ਹੋਰ ਸਾਰੇ ਕੰਮ ਵਿਅਰਥ ਹਨ।
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥ naanak mani-aa mannee-ai bujhee-ai gur parsaad. ||2|| O’ Nanak! one who believes in God is honored everywhere, but this concept is understood only by the Guru’s grace. ||2|| ਹੇ ਨਾਨਕ! ‘ਨਾਮ’ ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥
ਪਉੜੀ ॥ pa-orhee. Pauree:
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥ kaa-i-aa hans Dhur mayl kartai likh paa-i-aa. The Creator has pre-ordained union between the soul and the body. ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।
ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥ sabh meh gupat varatdaa gurmukh paragtaa-i-aa. God pervades invisibly in all, but manifests through the Guru. ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।
ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ gun gaavai gun uchrai gun maahi samaa-i-aa. One who sings and utters God’s virtues, gets absorbed in those virtues. (ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥ sachee banee sach hai sach mayl milaa-i-aa. Through the divine word of the Guru, such a person becomes the embodiment of the eternal God; the Guru brings about that person’s union with the eternal God. (ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।
ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥ sabh kichh aapay aap hai aapay day-ay vadi-aa-ee. ||14|| God Himself is everything; He Himself grants glorious greatness. ||14||. ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥
ਸਲੋਕ ਮਃ ੨ ॥ salok mehlaa 2. Shalok, Second Guru:
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ naanak anDhaa ho-ay kai ratnaa parkhan jaa-ay. O’ Nanak, if a spiritually ignorant person, attempts to evaluate the divine virtues, ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥ ratnaa saar na jaan-ee aavai aap lakhaa-ay. ||1|| he doesn’t know the worth of divine virtues and only exposes his ignorance. ||1|| ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ ( ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥
ਮਃ ੨ ॥ mehlaa 2. Second Guru:
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ ratnaa kayree guthlee ratnee kholee aa-ay. The Guru has laid open the bag of jewels-like virtues of God in front of his followers. ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥ vakhar tai vanjaari-aa duhaa rahee samaa-ay. These divine virtues are enshrined in the hearts of the Guru and his followers. ਇਹ ਗੁੱਥੀ ਵੇਚਣ ਵਾਲੇ ਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ ( ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥ jin gun palai naankaa maanak vanjahi say-ay. O’ Nanak, only those, in whose hearts are enshrined the virtues of God’s praises, trade the jewels-like Naam. ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥ ratnaa saar na jaannee anDhay vateh lo-ay. ||2|| Those who do not appreciate the worth of the jewel-like divine virtues, wander like blinds in the world. ||2|| ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥
ਪਉੜੀ ॥ pa-orhee. Pauree:
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ na-o darvaajay kaa-i-aa kot hai dasvai gupat rakheejai. This body of ours is like a fort, nine of its doors (two eyes, two nostrils, two ears, one tongue, and two outlets for urine and stools) are visible; God has kept the tenth gate, the door to the mind, as secret. ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ bajar kapaat na khulnee gur sabad khuleejai. The rigid shutters of this tenth door are very hard to open, and can be opened only by following the Guru’s words. (ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ anhad vaajay Dhun vajday gur sabad suneejai. (When this tenth door opens), then one feels as if a melodious tune of continuous divine music is playing that is heard through the Guru’s word. (ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥ tit ghat antar chaannaa kar bhagat mileejai. One whose tenth door opens, his heart is enlightened with divine wisdom and through devotional worship of God, he is absorbed in Him. ਜਿਸ ਦੇ ਕਵਾੜ ਖੁਲ੍ਹ ਜਾਂਦੇ ਹਨ ਉਸ ਹਿਰਦੇ ਵਿਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥ sabh meh ayk varatdaa jin aapay rachan rachaa-ee. ||15|| God who has created this creation, dwells in all beings. ||15||. ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ ॥੧੫॥
ਸਲੋਕ ਮਃ ੨ ॥ salok mehlaa 2. Shalok, Second Guru:
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ anDhay kai raahi dasi-ai anDhaa ho-ay so jaa-ay. Only an ignorant person follows the lead of another ignorant one. ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ho-ay sujaakhaa naankaa so ki-o ujharh paa-ay. O’ Nanak, if one is spiritually enlightened, why would he go astray by believing the ignorant? ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ anDhay ayhi na aakhee-an jin mukh lo-in naahi. However, (in the spiritual realm) they are not called blind who don’t have eyes on their face. (ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ.
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ anDhay say-ee naankaa khasmahu ghuthay jaahi. ||1|| O’ Nanak, blind (spiritually ignorant) are those who stray away from the Master-God. ||1||. ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥
ਮਃ ੨ ॥ mehlaa 2. Second Mehl:
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ saahib anDhaa jo kee-aa karay sujaakhaa ho-ay. One whom God has made spiritually ignorant, can become spiritually wise only when God blesses him with divine wisdom. ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ jayhaa jaanai tayho vartai jay sa-o aakhai ko-ay. Otherwise he acts only as he knows, although he may be instructed a hundred times. (ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ jithai so vasat na jaap-ee aapay varta-o jaan. One who does not have the wealth of Naam, deem self-conceit prevailing within him. ਜਿਸ ਮਨੁੱਖ ਦੇ ਅੰਦਰ ‘ਨਾਮ’-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ naanak gaahak ki-o la-ay sakai na vasat pachhaan. ||2|| O’ Nanak, how can anyone buy a thing, if he cannot realize it’s worth)? ||2||. ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
ਮਃ ੨ ॥ mehlaa 2. Second Guru:
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ so ki-o anDhaa aakhee-ai je hukmahu anDhaa ho-ay. O’ my friends, why should we call that person blind who is so by God’s command? ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ naanak hukam na bujh-ee anDhaa kahee-ai so-ay. ||3|| O’ Nanak, one who does not understand God’s command is called blind (spiritually ignorant). ||3|| ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html