Guru Granth Sahib Translation Project

Guru granth sahib page-944

Page 944

ਗੁਪਤੀ ਬਾਣੀ ਪਰਗਟੁ ਹੋਇ ॥ guptee banee pargat ho-ay. One to whom this secret divine word is revealed, ਜਿਸ ਮਨੁੱਖ ਦੇ ਅੰਦਰ ਉਹ ਲੁਕਵੀਂ ਰੱਬੀ ਜੀਵਨ ਦੀ ਰੌ ਪਰਗਟ ਹੁੰਦੀ ਹੈ,
ਨਾਨਕ ਪਰਖਿ ਲਏ ਸਚੁ ਸੋਇ ॥੫੩॥ naanak parakh la-ay sach so-ay. ||53|| he understands the worth of the eternal God’s Name, says Nanak. ||53|| ਨਾਨਕ ਕਹਿੰਦੇ ਨੇ! ਉਹ ਮਨੁੱਖ ਉਸ ਸੱਚੇ ਪ੍ਰਭੂ ਦੇ ਨਾਮ ਦੀ ਕਦਰ ਸਮਝ ਲੈਂਦਾ ਹੈ ॥੫੩॥
ਸਹਜ ਭਾਇ ਮਿਲੀਐ ਸੁਖੁ ਹੋਵੈ ॥ sahj bhaa-ay milee-ai sukh hovai. Guru Ji says, we find peace only when we realize God while staying serene. ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।
ਗੁਰਮੁਖਿ ਜਾਗੈ ਨੀਦ ਨ ਸੋਵੈ ॥ gurmukh jaagai need na sovai. A Guru’s follower always remains alert to the false worldly allurements and does not fall in the slumber of Maya. ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
ਸੁੰਨ ਸਬਦੁ ਅਪਰੰਪਰਿ ਧਾਰੈ ॥ sunn sabad aprampar Dhaarai. The divine word of the praises of the infinite God keeps that person focused on Him. ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।
ਕਹਤੇ ਮੁਕਤੁ ਸਬਦਿ ਨਿਸਤਾਰੈ ॥ kahtay mukat sabad nistaarai. By uttering the Guru’s word, one saves oneself and liberates others as well. (ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।
ਗੁਰ ਕੀ ਦੀਖਿਆ ਸੇ ਸਚਿ ਰਾਤੇ ॥ gur kee deekhi-aa say sach raatay. Those who practice the Guru’s teachings, are imbued with God’s love. ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥ naanak aap gavaa-ay milan nahee bharaatay. ||54|| Nanak says, those who eradicate their self-conceit realize God, the doubt of their mind vanishes ||54|| ਨਾਨਕ ਕਹਿੰਦੇ ਨੇ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥
ਕੁਬੁਧਿ ਚਵਾਵੈ ਸੋ ਕਿਤੁ ਠਾਇ ॥ kubuDh chavaavai so kit thaa-ay. Yogis ask, is there any place for the one who talks with evil thoughts? (ਪ੍ਰਸ਼ਨ:) ਜੋ ਕੁਬੁਧੀ ਵਿੱਚ ਬੋਲਦਾ ਹੈ, ਭਾਵ ਬੇਅਕਲੀ ਦੀਆਂ ਗੱਲਾਂ ਕਰਦਾ ਹੈ, ਉਸ ਦਾ ਕੀ ਟਿਕਾਣਾ ਹੈ?
ਕਿਉ ਤਤੁ ਨ ਬੂਝੈ ਚੋਟਾ ਖਾਇ ॥ ki-o tat na boojhai chotaa khaa-ay. Why doesn’t one realize the essence of reality and keeps suffering? ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ?
ਜਮ ਦਰਿ ਬਾਧੇ ਕੋਇ ਨ ਰਾਖੈ ॥ jam dar baaDhay ko-ay na raakhai. Guru Ji says, no one can protect the one who is bound at the door of the demon of death (on the evil path in life), ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,
ਬਿਨੁ ਸਬਦੈ ਨਾਹੀ ਪਤਿ ਸਾਖੈ ॥ bin sabdai naahee pat saakhai. and without following the Guru’s word one has no honor and trust. ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ ।
ਕਿਉ ਕਰਿ ਬੂਝੈ ਪਾਵੈ ਪਾਰੁ ॥ ki-o kar boojhai paavai paar. Yogis ask, how can one realize the truth, and cross over the world-ocean? ਇਹ ਕਿਵੇਂ ਸਮਝੇ ਤੇ (‘ਦੁੱਤਰ ਸਾਗਰ’ ਦੇ) ਪਾਰਲੇ ਕੰਢੇ ਲੱਗੇ?
ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥ naanak manmukh na bujhai gavaar. ||55|| Nanak says, the foolish self-willed person doesn’t understand.||55|| ਨਾਨਕ ਕਹਿੰਦੇ ਨੇ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥ kubuDh mitai gur sabad beechaar. Guru Ji says, evil thoughts are erased by reflecting on the Guru’s word. (ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
ਸਤਿਗੁਰੁ ਭੇਟੈ ਮੋਖ ਦੁਆਰ ॥ satgur bhaytai mokh du-aar. One who meets the true Guru and follows his teachings, finds the way to freedom from vices.. ਜੋ ਸਤਿਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮੁਕਤੀ ਦਾ ਰਾਹ ਲੱਭ ਪੈਂਦਾ ਹੈ।
ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥ tat na cheenai manmukh jal jaa-ay. The self-willed person does not understand the essence of reality, and keeps getting burnt by evil instincts. (ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ।
ਦੁਰਮਤਿ ਵਿਛੁੜਿ ਚੋਟਾ ਖਾਇ ॥ durmat vichhurh chotaa khaa-ay. His evil intellect separates him from God and he suffers. ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।
ਮਾਨੈ ਹੁਕਮੁ ਸਭੇ ਗੁਣ ਗਿਆਨ ॥ maanai hukam sabhay gun gi-aan. But the one who follows the Guru’s teachings, is blessed with all virtues and spiritual wisdom. ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਦਰਗਹ ਪਾਵੈ ਮਾਨੁ ॥੫੬॥ naanak dargeh paavai maan. ||56|| Nanak says, he is honored in the presence of God. ||56|| ਨਾਨਕ ਕਹਿੰਦੇ ਨੇ! ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
ਸਾਚੁ ਵਖਰੁ ਧਨੁ ਪਲੈ ਹੋਇ ॥ saach vakhar Dhan palai ho-ay. Guru Ji says, one who possesses the true wealth of God’s Name, ਜਿਸ ਮਨੁਖ ਨੇ ਸੱਚਾ ਸੌਦਾ ਨਾਮ ਧਨ ਖਟਿਆ ਹੈ,
ਆਪਿ ਤਰੈ ਤਾਰੇ ਭੀ ਸੋਇ ॥ aap tarai taaray bhee so-ay. he crosses over the world-ocean of vices, and carries others across with him. ਉਹ ਆਪ (‘ਦੁੱਤਰ ਸਾਗਰ’ ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।
ਸਹਜਿ ਰਤਾ ਬੂਝੈ ਪਤਿ ਹੋਇ ॥ sahj rataa boojhai pat ho-ay. Remaining absorbed in a state of poise, that person understands the reality and receives honor. ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ।
ਤਾ ਕੀ ਕੀਮਤਿ ਕਰੈ ਨ ਕੋਇ ॥ taa kee keemat karai na ko-ay. No one can estimate the worth of such a person. ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
ਜਹ ਦੇਖਾ ਤਹ ਰਹਿਆ ਸਮਾਇ ॥ jah daykhaa tah rahi-aa samaa-ay. Wherever such a person looks, he experiences God pervading there. ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ।
ਨਾਨਕ ਪਾਰਿ ਪਰੈ ਸਚ ਭਾਇ ॥੫੭॥ naanak paar parai sach bhaa-ay. ||57|| Nanak says, by doing what pleases God, such a person crosses over the worldly ocean of vices. ||57|| ਨਾਨਕ ਕਹਿੰਦੇ ਨੇ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ (‘ਦੁਤਰ ਸਾਗਰ’ ਤੋਂ) ਪਾਰ ਲੰਘ ਜਾਂਦਾ ਹੈ ॥੫੭॥
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥ so sabad kaa kahaa vaas kathee-alay jit taree-ai bhavjal sansaaro. Yogis ask, where does that word abide through which we can swim across the dreadful worldly ocean of vices? (ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥ tarai sat angul vaa-ee kahee-ai tis kaho kavan aDhaaro. It is said that when exhaled, the breath spans a distance of ten fingers from the nostrils, what is the support of this breath? ‘ਪ੍ਰਾਣ’ (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਸੁਆਸ ਦਾ ਕੀ ਆਸਰਾ ਹੈ?
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥ bolai khaylai asthir hovai ki-o kar alakh lakhaa-ay. How can the mind, which speaks and amuses within us, become stable; how it can comprehend the incomprehensible God? ਮਨ ਜੋ ਸਰੀਰ ਵਿਚ ਬੋਲਦਾ ਤੇ ਕਲੋਲ ਕਰਦਾ ਹੈ, ਉਹ ਕਿਵੇਂ ਅਡੋਲ ਹੋ ਸਕਦਾ ਹੈ, ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥ sun su-aamee sach naanak paranvai apnay man samjhaa-ay. Nanak submits, listen O’ Yogi, this is how I have instructed my mind, ਨਾਨਕ ਕਹਿੰਦਾ ਹੈ!ਹੇ ਸੁਆਮੀ! ਸੁਣ, ਮੈਂ ਉਹ ਬੇਨਤੀ ਕਰਦਾ ਹਾਂ, ਜਿਸ ਦੁਆਰਾ ਕਿ ਮੈਂ ਆਪਣੇ ਮਨ ਨੂੰ ਸਮਝਾਇਆ ਹੈ,
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ gurmukh sabday sach liv laagai kar nadree mayl milaa-ay. One who focuses on the eternal God through the Guru’s word, bestowing grace, God unites that person with Himself. ਗੁਰੂ ਸ਼ਬਦ ਦੀ ਰਾਹੀਂ ਜਿਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥ aapay daanaa aapay beenaa poorai bhaag samaa-ay. ||58|| God Himself is omniscient; one with good fortune merges in Him. ||58|| ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਉਹ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੫੮॥
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥ so sabad ka-o nirantar vaas alkhaN jah daykhaa tah so-ee. That divine word continuously dwells in all and everywhere; the divine word is the invisible God Himself and wherever I look, I see that word all over. ਉਹ ਸ਼ਬਦ ਹਰ ਥਾਂ ਭਰਪੂਰ ਹੈ, ‘ਸ਼ਬਦ’ ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।
ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥ pavan kaa vaasaa sunn nivaasaa akal kalaa Dhar so-ee. Just as God pervades everywhere, so does the divine word; God and the divine word of His praises are the same. ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ ‘ਸ਼ਬਦ’ ਦਾ ਵਾਸ (ਹਰ ਥਾਂ) ਹੈ। ‘ਸ਼ਬਦ’ ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ ‘ਪ੍ਰਭੂ’ ਤੇ ਪ੍ਰਭੂ ਦੀ ਸਿਫ਼ਤ ਦਾ ‘ਸ਼ਬਦ’ ਇੱਕ ਹੀ ਹਨ)।
ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥ nadar karay sabad ghat meh vasai vichahu bharam gavaa-ay. One on whom God bestows grace, the divine word becomes enshrined in his heart and he dispells his doubt from within. ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ ‘ਸ਼ਬਦ’ ਵੱਸਦਾ ਹੈ, ਉਹ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ।
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥ tan man nirmal nirmal banee naamo man vasaa-ay. His body, mind, and speech become immaculate, and he enshrines only God’s Name in his mind. ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥ sabad guroo bhavsaagar taree-ai it ut ayko jaanai. We swim across the dreadful worldly ocean of vices through the Guru’s word; one who swims across knows that God pervades everywhere. ਸਤਿਗੁਰ ਦੇ ‘ਸ਼ਬਦ’ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। ਜੋ ਤਰਿਆ ਹੈ ਉਹ ਲੋਕ ਪਰਲੋਕ ਵਿਚ (ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥ chihan varan nahee chhaa-i-aa maa-i-aa naanak sabad pachhaanai. ||59|| Nanak says, one who recognizes the divine word, he is no longer affected by Maya and he loses his sense of separate identity (from God). ||59|| ਨਾਨਕ ਕਹਿੰਦੇ ਨੇ! ਜੋ ਮਨੁੱਖ ਇਸ ‘ਸ਼ਬਦ’ ਨੂੰ ਪਛਾਣ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ), ॥੫੯॥
ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥ tarai sat angul vaa-ee a-oDhoo sunn sach aahaaro. O’ yogi, God is the support of the exhaled breath, which extends a distance of ten fingers from the nostrils. ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਸੱਚਾ ਪ੍ਰਭੂ ਹੈ ।
ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥ gurmukh bolai tat birolai cheenai alakh apaaro. The Guru’s follower who utters the divine word, he contemplates the essence of reality and gets to understand the incomprehensible and infinite God. ਜੇਹੜਾ ਗੁਰਮੁਖ ਸ਼ਬਦ’ ਉਚਾਰਦਾ ਹੈ, ਉਹ ਅਸਲੀਅਤ ਰਿੜਕਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ।
ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥ tarai gun maytai sabad vasaa-ay taa man chookai ahankaaro. When one enshrines the Guru’s word in his mind, then he eradicates the three traits of Maya (vice, virtue, and power), and dispels ego from his mind. ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।
ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥ antar baahar ayko jaanai taa har naam lagai pi-aaro. When he realizes that the same God is residing both within the mind and the creation, then he falls in love with God’s Name. (ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ sukhmanaa irhaa pingulaa boojhai jaa aapay alakh lakhaa-ay. When the incomprehensible God reveals Himself to him, then he finds out the truth about the so called Sukhmana, Irra, and Pingala, the breathing channels. ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥ naanak tihu tay oopar saachaa satgur sabad samaa-ay. ||60|| Nanak says, then he understands that God is above the three channels of breath, and it is through the true Guru’s word that one merges in Him. ||60|| ਨਾਨਕ ਕਹਿੰਦੇ ਨੇ! ਕਿ ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥
ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ man kaa jee-o pavan kathee-alay pavan kahaa ras khaa-ee. Yogis ask, it is said that breath of life is the support of the mind; but how does the breath of life itself survive? (who supports the breath)? (ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)
ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥ gi-aan kee mudraa kavan a-oDhoo siDh kee kavan kamaa-ee. What is the way to receive divine wisdom, and what is the achievement of the perfect yogi? ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?
error: Content is protected !!
Scroll to Top
https://kemahasiswaan.untad.ac.id/wp-content/plugins/gg-demo/ https://ppc.president.ac.id/store/book-oyo/ https://ppc.president.ac.id/store/gratis-uang-demo/ https://library.president.ac.id/event/demo-olympus/ https://library.president.ac.id/event/jp-gacor/ https://library.president.ac.id/event/to-macau/ https://library.president.ac.id/event/bola-parlay/ https://library.president.ac.id/event/keluaran-hk/ slot gacor https://fib.unand.ac.id/includes/demo-keren/ https://fib.unand.ac.id/includes/macau/ https://fib.unand.ac.id/includes/naga-hk/ https://fib.unand.ac.id/includes/casino/ https://fib.unand.ac.id/includes/sbobet/ https://bappedalitbang.mamujutengahkab.go.id/storage/demo/ https://bappedalitbang.mamujutengahkab.go.id/assets/rank/
https://jackpot-1131.com/ https://letsgojp1131.com/
https://journal.poltekkesjambi.ac.id/plugins/rank1/ https://kejari.bangka.go.id/wp-content/rank1/ https://kejari.bangka.go.id/wp-includes/rank1/ https://dukcapil.sulbarprov.go.id/wp-includes/css/eko/ https://cloud-rb.dephub.go.id/resources/test-demo/
https://kemahasiswaan.untad.ac.id/wp-content/plugins/gg-demo/ https://ppc.president.ac.id/store/book-oyo/ https://ppc.president.ac.id/store/gratis-uang-demo/ https://library.president.ac.id/event/demo-olympus/ https://library.president.ac.id/event/jp-gacor/ https://library.president.ac.id/event/to-macau/ https://library.president.ac.id/event/bola-parlay/ https://library.president.ac.id/event/keluaran-hk/ slot gacor https://fib.unand.ac.id/includes/demo-keren/ https://fib.unand.ac.id/includes/macau/ https://fib.unand.ac.id/includes/naga-hk/ https://fib.unand.ac.id/includes/casino/ https://fib.unand.ac.id/includes/sbobet/ https://bappedalitbang.mamujutengahkab.go.id/storage/demo/ https://bappedalitbang.mamujutengahkab.go.id/assets/rank/
https://jackpot-1131.com/ https://letsgojp1131.com/
https://journal.poltekkesjambi.ac.id/plugins/rank1/ https://kejari.bangka.go.id/wp-content/rank1/ https://kejari.bangka.go.id/wp-includes/rank1/ https://dukcapil.sulbarprov.go.id/wp-includes/css/eko/ https://cloud-rb.dephub.go.id/resources/test-demo/