Page 934
ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥
jin naam dee-aa tis sayvsaa tis balihaarai jaa-o.
I am dedicated to that Guru who has blessed me with Naam, I would always follow his teachings.
ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) ‘ਨਾਮ’ ਬਖ਼ਸ਼ਿਆ ਹੈ।
ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥
jo usaaray so dhaahsee tis bin avar na ko-ay.
He who creates, also destroys; there is none other than Him.
ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;
ਗੁਰ ਪਰਸਾਦੀ ਤਿਸੁ ਸੰਮ੍ਹ੍ਲਾ ਤਾ ਤਨਿ ਦੂਖੁ ਨ ਹੋਇ ॥੩੧॥
gur parsaadee tis sammHlaa taa tan dookh na ho-ay. ||31||
If by the Guru’s grace, I keep remembering God with adoration, then my body and soul wouldn’t be afflicted with any misery due to vices. ||31||
ਜੇ ਗੁਰੂ ਦੀ ਮੇਹਰ ਨਾਲ ਮੈਂ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ॥੩੧॥
ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥
naa ko mayraa kis gahee naa ko ho-aa na hog.
I have no one truly as mine, whose support can I grasp? There has never been any true friend of mine before, nor there would be one in the future.
ਐਸ ਵੇਲੇ ਮੇਰਾ ਕੋਈ ਮੇਰਾ ਅਸਲ ਸਾਥੀ ਨਹੀ ਹੈ, ਮੈ ਕਿਸ ਦਾ ਆਸਰਾ ਲਵਾਂ? ਨਾ ਕੋਈ ਪਿਛਲੇ ਸਮੇ ਸਾਥੀ ਬਣਿਆ ਅਤੇ ਨਾ ਹੀ ਕੋਈ ਬਣੇਗਾ।
ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥
aavan jaan viguchee-ai dubiDhaa vi-aapai rog.
Afflicted with the disease of dual-mindedness, we have been getting spiritually ruined through the cycle of birth and death.
ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ।
ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥
naam vihoonay aadmee kalar kanDh girant.
Without God’s Name, human beings collapse like a saline wall.
ਨਾਮ’ ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥
vin naavai ki-o chhootee-ai jaa-ay rasaatal ant.
Without remembering God’s Name with adoration, how can one escape from the worldly bonds and ultimately suffers like hell.
ਨਾਮ ਸਿਮਰਨ ਤੋਂ ਬਿਨਾ ਬੰਦਾ ਮਮਤਾ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਅਤੇ ਆਖ਼ਰ ਨਰਕ ਵਿਚ ਹੀ ਡਿੱਗਦਾ ਹੈ।
ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥
ganat ganaavai akhree agnat saachaa so-ay.
The eternal God’s virtues are uncountable, if some tries to count His virtues with limited number of words,
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ ਪਰ ਜੋ ਕੋਈ ਮਨੁੱਖ ਉਸ ਦੇ ਸਾਰੇ ਗੁਣਾਂ ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ,
ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥
agi-aanee matiheen hai gur bin gi-aan na ho-ay.
such a person is ignorant and without any wisdom; this wisdom is not attained without the Guru, (that God’s virtues are beyond description)
ਉਹ ਅਗਿਆਨੀ ਹੈ ਮੱਤ ਤੋਂ ਸੱਖਣਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਭੀ ਨਹੀਂ ਆਉਂਦੀ ਕਿ ਪ੍ਰਭੂ ਅਗਣਤ ਹ)।
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥
tootee tant rabaab kee vaajai nahee vijog.
Just as a broken string of a Rabaab (musical instrument) cannot vibrate, similarly a mind separated from God cannot focus on God and produce divine melody.
ਜਿਵੇਂ ਰਬਾਬ ਦੀ ਟੁੱਟੀ ਤਾਰ ਰਾਗ ਪੈਦਾ ਨਹੀਂ ਕਰ ਸਕਦੀ, ਤਿਵੇਂ ਪ੍ਰਭੂ ਤੋਂ ਵਿਛੁੜੀ ਜੀਵਾਤਮਾ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ,
ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥
vichhurhi-aa maylai parabhoo naanak kar sanjog. ||32||
But O’ Nanak, God unites those separated from Him by creating the necessary circumstances. ||32||
ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ॥੩੨॥
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥
tarvar kaa-i-aa pankh man tarvar pankhee panch.
The human body is like a tree and the mind is like a bird sitting on the tree, this bird-like mind has five more bird companions, the sensory organs.
ਮਨੁੱਖਾ ਸਰੀਰ ਇਕ ਰੁੱਖ ਸਮਾਨ ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ।
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥
tat chugeh mil ayksay tin ka-o faas na ranch.
People whose mind and sensory organs join together and peck at the essence of reality, God’s Name, and are never trapped in the bonds of Maya at all.
(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ ‘ਨਾਮ’-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ।
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥
udeh ta baygul baygulay takeh chog ghanee.
But those who on seeing lots of bird feed (the worldly wealth), hastily fly to it (without checking for any traps)
ਪਰ ਜੋ ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ,
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥
pankh tutay faahee parhee avgun bheerh banee.
their wings get broken (become helpless) , get caught in the noose of death (Maya) and their bad habit of greed leads them into serious trouble
ਉਹਨਾਂ ਦੇ ਖੰਭ ਟੁੱਟ ਜਾਂਦੇ ਹਨ, ਉਹਨਾਂ ਨੂੰ ਮਾਇਆ ਦੀ ਫਾਹੀ ਆ ਪੈਂਦੀ ਹੈ, ਲਾਲਚ ਦੇ ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ।
ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥
bin saachay ki-o chhootee-ai har gun karam manee.
How can one escape from this tragedy without singing the praises of God, but this blessing of singing His praises is predestined through His grace alone.
ਇਸ ਭੀੜਾ ਤੋਂ ਪ੍ਰਭੂ ਦੇ ਗੁਣ ਗਾਵਣ ਤੋਂ ਬਿਨਾ ਕਿਵੇਂ ਬਚ ਸਕੀਦਾ ਹੈ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਲਿਖਿਆ ਜਾ ਸਕਦਾ ਹੈ।
ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥
aap chhadaa-ay chhootee-ai vadaa aap Dhanee.
God Himself is the supreme Master; when He Himself liberates, one gets liberated (from the noose of Maya)
ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ।
ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥
gur parsaadee chhootee-ai kirpaa aap karay-i.
When God Himself bestows mercy, only then we can escape from the noose of Maya through the Guru’s grace.
ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ।
ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥
apnai haath vadaa-ee-aa jai bhaavai tai day-ay. ||33||
The gifts of singing His praises are in His control, and He bestows these only on those with whom He is pleased. ||33||
ਗੁਣ ਗਾਵਣ ਦੀਆਂ ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ॥੩੩॥
ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥
thar thar kampai jee-arhaa thaan vihoonaa ho-ay.
When the helpless being loses God’s support, he trembles with fear;
ਜਦੋਂ ਇਹ ਨਿਮਾਣਾ ਜੀਵ, ਗੋਪਾਲ ਦਾ ਸਹਾਰਾ ਗੰਵਾ ਬੈਠਦਾ ਹੈ ਤਾਂ ਥਰਥਰ ਕੰਬਦਾ ਹੈ;
ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥
thaan maan sach ayk hai kaaj na feetai ko-ay.
but one who has the support and honor of the eternal God, none of that person’s tasks gets ruined.
ਪਰ ਜਿਸ ਨੂੰ ਸੱਚੇ ਵਾਹਿਗੁਰੂ ਦਾ ਸਹਾਰਾ ਤੇ ਆਦਰ ਹੈਂ, ਉਸ ਦਾ ਕੋਈ ਕਾਜ ਨਹੀਂ ਵਿਗੜਦਾ।
ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥
thir naaraa-in thir guroo thir saachaa beechaar.
Eternal is God, eternal is the Guru and eternal are the praises of God:
ਸਦੀਵੀ ਸਥਿਰ ਹੈ ਵਾਹਿਗੁਰੂ, ਸਦੀਵੀ ਸਥਿਰ ਹਨ ਗੁਰਦੇਵ ਅਤੇ ਸਦੀਵੀ ਸਥਿਰ ਹੈ ਸੱਚੇ ਸੁਆਮੀ ਦੇ ਗੁਣਾਂ ਦੀ ਵੀਚਾਰ:
ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥
sur nar naathah naath too iDhaaraa aaDhaar.
O’ God! You are the Master of angels, humans and Yogic masters, You are the support of the oppressed.
ਹੇ ਵਾਹਿਗੁਰੂ! ਤੂੰ ਦੇਵਤਿਆਂ, ਮਨੁੱਖਾਂ ਤੇ ਨਾਥਾਂ ਦਾ ਭੀ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।
ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥
sarbay thaan thanantaree too daataa daataar.
O’ God! You are pervading in all places and inter-spaces, and are the benefactor of all benefactors.
ਹੇ ਗੋਪਾਲ! ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ;
ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥
jah daykhaa tah ayk too ant na paaraavaar.
You alone are there, wherever I see; there is no end or limit to Your expanse.
ਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥
thaan thanantar rav rahi-aa gur sabdee veechaar.
O’ pandit, by reflecting on the Guru’s word, one experiences God pervading in all places and inter-spaces,
ਹੇ ਪਾਂਡੇ! ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ);
ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥
anmangi-aa daan dayvsee vadaa agam apaar. ||34||
and He bestows gifts even when not asked for; He is great, incomprehensible and limitless. ||34||
ਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ ॥੩੪॥
ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥
da-i-aa daan da-i-aal too kar kar daykhanhaar.
O’ God! You are compassionate, charitable and merciful; after creating, You take care of the creation.
ਹੇ ਗੋਪਾਲ! ਤੂੰ ਦਇਆਲ ਹੈਂ, ਤੂੰ ਜੀਵਾਂ ਉਤੇ ਦਇਆ ਕਰ ਕੇ ਬਖ਼ਸ਼ਸ਼ ਕਰਦਾ ਹੈਂ ਰਚਨਾ ਨੂੰ ਰੱਚ ਕੇ ਤੂੰ ਇਸ ਦੀ ਸੰਭਾਲਨਾ ਕਰਨ ਵਾਲਾ ਹੈਂ
ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥
da-i-aa karahi parabh mayl laihi khin meh dhaahi usaar.
O’ God, one whom You bestow mercy, You unite him with Yourself; You destroy and create everything in a moment.
ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ।
ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥
daanaa too beenaa tuhee daanaa kai sir daan.
O’ God! You are both wise and omniscient; You are the Greatest beneficent.
ਹੇ ਗੋਪਾਲ! ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ,
ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥
daalad bhanjan dukh dalan gurmukh gi-aan Dhi-aan. ||35||
You are the destroyer of poverty and sorrows; You bless divine wisdom and sense to focus on Your virtues through the Guru,. ||35||
ਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ ॥੩੫॥
ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥
Dhan ga-i-ai bahi jhooree-ai Dhan meh cheet gavaar.
The mind of a foolish person always remains engrossed in worldly wealth and he regrets when it is lost
ਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ।
ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥
Dhan virlee sach sanchi-aa nirmal naam pi-aar.
Only very rare persons have lovingly amassed the wealth of God’s immaculate Name.
ਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ।
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥
Dhan ga-i-aa taa jaan deh jay raacheh rang ayk.
O’ pundit, if upon being imbued with the love of God, your worldly wealth goes away, then just let it go;
ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ,
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥
man deejai sir sa-upee-ai bhee kartay kee tayk.
yes, (for the sake of God’s love) one should surrender his mind and ego, and seek only the support of the Creator-God.
ਪਰ ਹਾਂ (ਪ੍ਰਭੂ ਦੇ ਪਿਆਰ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ, ਅਤੇ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ।
ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥
DhanDhaa Dhaavat reh ga-ay man meh sabad anand.
Those in whose mind is enshrined the Guru’s divine word, bliss wells up within them and all their wanderings for worldly entanglements end;
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾ ਨੂੰ ਆਨੰਦ ਆ ਜਾਂਦਾ ਹੈ, ਉਹ ਮਾਇਆ ਦੇ ਧੰਧਿਆਂ ਦੀ ਭਟਕਣ ਤੋਂ ਰਹਿ ਜਾਂਦੇ ਹਨ,
ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥
durjan tay saajan bha-ay bhaytay gur govind.
because, they become from evil to virtuous people by meeting with the divine-Guru.
(ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ।
ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥
ban ban firtee dhoodh-tee basat rahee ghar baar.
The soul-bride remained wandering from forest to forest (everywhere) in search of the wealth of God’s Name, which has been lying in her heart all along;
ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ ਜੋ ਹਿਰਦੇ-ਘਰ ਵਿਚ ਹੀ ਸੀ;
ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥
satgur maylee mil rahee janam maran dukh nivaar. ||36||
but when the true Guru united her with God, she remained united with Him and her suffering of birth and death ended. ||36||
ਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ ॥੩੬॥
ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥
naanaa karat na chhootee-ai vin gun jam pur jaahi.
One does not get liberated from vices through myriads of rituals; without the virtues of devotion, one suffers as if he dwells in the city of the demon of death.
ਅਨੇਕਾਂ ਧਾਰਮਿਕ ਕਰਮ ਕੀਤਿਆਂ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ ਨਰਕ ਵਿਚ ਹੀ ਪਈਦਾ ਹੈ।
ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥
naa tis ayhu na oh hai avgun fir pachhutaahi.
one who depends on deeds alone, does not find honor in this world or in the next; committing sinful deeds, such people repent in the end.
(ਜੋ ਮਨੁੱਖ ਨਿਰੇ ‘ਕਰਮਾਂ’ ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ ‘ਦੁਨੀਆ’ ਸਵਾਰੀ ਨਾਹ ‘ਦੀਨ’, ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ।