Page 89
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
jin ka-o ho-aa kirpaal har say satgur pairee paahee.
Only they surrender themselves to the true Guru upon whom God becomes Gracious.
ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥
tin aithai othai mukh ujlay har dargeh paiDhay jaahee. ||14||
They are honored both here and hereafter, and they are honored His Court.
ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ
ਸਲੋਕ ਮਃ ੨ ॥
salok mehlaa 2.
Shalok, by the Second Guru:
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
jo sir saaN-ee naa nivai so sir deejai daar.
The head which does not bow before God should be cast off.(The person who does not pay obeisance to God is worthless).
ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥
naanak jis pinjar meh birhaa nahee so pinjar lai jaar. ||1||
O’ Nanak, the human body in which there is no pain of separation from God, is worthless.
ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ)
ਮਃ ੫ ॥
mehlaa 5.
By the Fifth Guru:
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
mundhhu bhulee naankaa fir fir janam mu-ee-aas.
O’ Nanak, the person who has forsaken God, stays forever in the cycles of birth and death.
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ.
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥
kastooree kai bholrhai gunday dumm pa-ee-aas. ||2||
(She is like a deer) that, mistaking it as the musk (of God’s Name), has fallen into a foul-smelling pit of filth of worldly wealth.
ਤੇ ਉਹ ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ
ਪਉੜੀ ॥
pa-orhee.
Pauree:
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
so aisaa har naam Dhi-aa-ee-ai man mayray jo sabhnaa upar hukam chalaa-ay.
Meditate on that God, O my mind, whose Command rules over all.
ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ ਉਸ ਪ੍ਰਭੂ ਦਾ ਨਾਮ ਸਿਮਰਨਾ ਕਰ।
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
so aisaa har naam japee-ai man mayray jo antee a-osar la-ay chhadaa-ay.
O’ my mind, meditate on that God, only who can save us at the end from the cycles of birth and death.
ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪ।
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
so aisaa har naam japee-ai man mayray jo man kee tarisnaa sabh bhukh gavaa-ay.
O’ my mind, remember with love and devotion that God, who removes all cravings and desires of the minds of his devotees.
ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰ।
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
so gurmukh naam japi-aa vadbhaagee tin nindak dusat sabh pairee paa-a
All slanderers and wicked people ask for forgiveness and mercy from those fortunate Guru’s followers who always meditated on God’s Name.
ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।
ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
naanak naam araaDh sabhnaa tay vadaa sabh naavai agai aan nivaa-ay. ||15||
O’ Nanak, worship and adore the Naam, the Greatest Name of all, before which all come and bow.
ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਪ੍ਰਭੂ ਨੇ ਸਭ ਨਿਵਾ ਦਿੱਤੇ ਹਨ l
ਸਲੋਕ ਮਃ ੩ ॥
salok mehlaa 3.
Shalok, by the Third Guru:
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
vays karay kuroop kulkhanee man khotai koorhi-aar.
A self-conceited person is like an ugly woman of evil character and deceitful mind, who embellishes herself with good clothes.
ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
pir kai bhaanai naa chalai hukam karay gaavaar.
She (the unfortunate soul bride) does not live in harmony with the Will of her Master. Instead, she foolishly gives Him orders.
(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, ਸਗੋਂ ਮੂਰਖ ਇਸਤ੍ਰੀ ਪਤੀ ਤੇ ਹੁਕਮ ਚਲਾਉਂਦੀ ਹੈ ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ।
ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
gur kai bhaanai jo chalai sabh dukh nivaaranhaar.
But she (the fortunate soul-bride) who lives in harmony with the Guru’s Will, shall be spared all pain and suffering.
ਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।
ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
likhi-aa mayt na sakee-ai jo Dhur likhi-aa kartaar.
That destiny which was pre-ordained by the Creator cannot be erased.
ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।
ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
man tan sa-upay kant ka-o sabday Dharay pi-aar.
The fortunate soul-bride dedicates her mind and body to her Master, and lovingly follows the Guru’s word.
(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
bin naavai kinai na paa-i-aa daykhhu ridai beechaar.
Ponder in your mind and see for yourself that without always remembering God with love and devotion, no one has ever realized Him.
ਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥
naanak saa su-aali-o sulakh-nee je raavee sirjanhaar. ||1||
O’ Nanak, only that soul-bride is beautiful and virtuous, whom the Creator loves.
ਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ
ਮਃ ੩ ॥
mehlaa 3.
By the Third Guru:
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
maa-i-aa moh gubaar hai tis daa na disai urvaar na paar.
Love for Maya is like an ocean of darkness (spiritual ignorance), it’s beginning or end is not visible.
ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
manmukh agi-aanee mahaa dukh paa-iday dubay har naam visaar.
The ignorant, self-willed persons who forsake God, suffer great pain, and are drowned in the sea of vices.
ਬੇ-ਸਮਝ ਮਨ-ਮਤੀਏ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
bhalkay uth baho karam kamaaveh doojai bhaa-ay pi-aar.
Every day they arise in the morning and perform all sorts of rituals, but they are caught in the love of duality (love for worldly things, rather than God).
ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)
ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
satgur sayveh aapnaa bha-ojal utray paar.
Those who serve and follow the teachings of the True Guru cross over the terrifying world-ocean of vices.
(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
naanak gurmukh sach samaaveh sach naam ur Dhaar. ||2||
O’ Nanak, by enshrining the true Naam in their hearts, the Guru’s followers merge with the eternal God.
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ
ਪਉੜੀ ॥
pa-orhee.
Pauree:
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
har jal thal mahee-al bharpoor doojaa naahi ko-ay.
God pervades the ocean, the land and the sky and there is none else beside Him.
ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
har aap bahi karay ni-aa-o koorhi-aar sabh maar kadho-ay.
God Himself sits in judgment. He chastises the false persons and drives them out of His court. (they are further separated from God).
ਪ੍ਰਭੂ ਆਪ ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ।
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
sachi-aaraa day-ay vadi-aa-ee har Dharam ni-aa-o kee-o-ay.
God bestows glory upon those who are truthful. He administers righteous justice.
ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
sabh har kee karahu ustat jin gareeb anaath raakh lee-o-i.
Everybody should praise God, Who has always protected the poor and the meek.
(ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥
jaikaar kee-o dharmee-aa kaa paapee ka-o dand dee-o-i. ||16||
He honors the righteous and punishes the sinners.
ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ l
ਸਲੋਕ ਮਃ ੩ ॥
salok mehlaa 3.
Shalok, by the Third Guru:
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
manmukh mailee kaamnee kulkhanee kunaar.
A self-conceited person is like an ugly woman of evil character,
ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
pir chhodi-aa ghar aapnaa par purkhai naal pi-aar.
who has forsaken her Master-God who dwells in her heart, and has fallen in love with worldly riches.
(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
tarisnaa kaday na chuk-ee jaldee karay pookaar.
Her worldly desires are never satiated, and burning in these desires , she keeps wailing.
ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
naanak bin naavai kuroop kusohanee parhar chhodee bhataar. ||1||
O’ Nanak, without Naam, the self-conceited person is like an ugly and ungraceful woman who has been deserted by her Master.
ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ l