Guru Granth Sahib Translation Project

Guru granth sahib page-881

Page 881

ਰਾਮ ਜਨ ਗੁਰਮਤਿ ਰਾਮੁ ਬੋਲਾਇ ॥ raam jan gurmat raam bolaa-ay. O’ my friends, through the Guru’s teachings, the devotees of God inspire us to recite God’s Name. ਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ।
ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥ jo jo sunai kahai so muktaa raam japat sohaa-ay. ||1|| rahaa-o. Whoever listens or recites Naam is liberated from vices, and by meditating on God’s Name, he spiritually beautifies his life. ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥ jay vad bhaag hoveh mukh mastak har raam janaa bhaytaa-ay. It is only when one has been blessed with a great destiny that, by God’s grace, a person would meet with God’s devotees. ਹੇ ਭਾਈ! ਜੇਕਰ ਪਰਮ ਚੰਗੇ ਨਸੀਬ ਮੱਥੇ ਉਤੇ ਲਿਖੇ ਹੋਏ ਹੋਣ ਤਾਂ ਹੀ ਪ੍ਰਭੂ ਬੰਦੇ ਨੂੰ ਆਪਣੇ ਗੋਲਿਆਂ (ਸੰਤਾਂ) ਨਾਲ ਮਿਲਾਉਂਦਾ ਹੈ।
ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥ darsan sant dayh kar kirpaa sabh daalad dukh leh jaa-ay. ||2|| O’ God, please show mercy and bless me with the vision of the saintly people, so that all my spiritual poverty and inner pains may go away. ||2|| ਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥
ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥ har kay log raam jan neekay bhaagheen na sukhaa-ay. O’ my friends, the devotees of God are virtuous people, but the unfortunate, egotistical persons do not like them. ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ।
ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥ ji-o ji-o raam kaheh jan oochay nar nindak dans lagaa-ay. ||3|| The more the exalted devotees of God recite His Name , the more the slanderers attack those devotees. ||3|| ਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥
ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥ Dharig Dharig nar nindak jin jan nahee bhaa-ay har kay sakhaa sakhaa-ay. O’ my friends, such slanderous humans are accursed because the devotees of God do not seem pleasing to them. ਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ।
ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥ say har kay chor vaimukh mukh kaalay jin gur kee paij na bhaa-ay. ||4|| They are faithless and disgraced thieves of God, and have turned their backs on the Guru, the Guru’s glory does not seem pleasing to them. ||4|| ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥
ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥ da-i-aa da-i-aa kar raakho har jee-o ham deen tayree sarnaa-ay. O’ God, we, the meek ones, have come to Your refuge, please show Your mercy and save us. ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ।
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥ ham baarik tum pitaa parabh mayray jan naanak bakhas milaa-ay. ||5||2|| O’ God, we are Your children and You are our Father; please bless Your devotee Nanak and merge him with Yourself. ||5||2|| ਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ। ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥
ਰਾਮਕਲੀ ਮਹਲਾ ੪ ॥ raamkalee mehlaa 4. Raag Raamkalee, Fourth Guru:
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥ har kay sakhaa saaDh jan neekay tin oopar haath vataavai. The saintly people and devotees of God are sublime, and God blesses them with His mercy and support. ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ।
ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥ gurmukh saaDh say-ee parabh bhaa-ay kar kirpaa aap milaavai. ||1|| Those saintly people and devotees of the Guru are pleasing to God; bestowing mercy God unites them with Himself. ||1|| ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥
ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥ raam mo ka-o har jan mayl man bhaavai. O’ God, unite me with Your devotees; such a union is spiritually uplifting. ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ।
ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥ ami-o ami-o har ras hai meethaa mil sant janaa mukh paavai. ||1|| rahaa-o. The sweet, subtle essence of Your Name is immortalizing ambrosia; meeting Your devotees, one can enjoy the essence of that Naam. ||1||Pause|| ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥
ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥ har kay log raam jan ootam mil ootam padvee paavai. The devotees of God are of sublime character, by associating with them, one attains the exalted spiritual state. ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।
ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥ ham hovat chayree daas daasan kee mayraa thaakur khusee karaavai. ||2|| Therefore, I wish to be a servant of those devotees of God with whom He is merciful. ||2|| ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥
ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥ sayvak jan sayveh say vadbhaagee rid man tan pareet lagaavai. O’ my friends, those who serve the devotees of God are very fortunate; the love for God’s Name is enshrined in their mind and body. ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।
ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥ bin pareetee karahi baho baataa koorh bol koorho fal paavai. ||3|| But there are some people who talk a lot about their love for God without having true love for Him; they speak falsely, they reap only false rewards for it ||3|| ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥
ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥ mo ka-o Dhaar kirpaa jagjeevan daatay har sant pagee lay paavai. O’ the beneficent God, please bestow Your mercy and attune me to the service of the saintly people. ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ।
ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥ ha-o kaata-o kaat baadh sir raakha-o jit naanak sant charh aavai. ||4||3|| O’ Nanak, I would humbly sacrifice myself to that path on which some saintly person would walk to come to meet me. ||4||3|| ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥
ਰਾਮਕਲੀ ਮਹਲਾ ੪ ॥ raamkalee mehlaa 4. Raag Raamkalee, Fourth Guru:
ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥ jay vad bhaag hoveh vad mayray jan mildi-aaN dhil na laa-ee-ai. If such be my great fortune then I should not delay in meeting the devotees of God. ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ)।
ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥ har jan amrit kunt sar neekay vadbhaagee tit naavaa-ee-ai. ||1|| The devotees of God are like the sublime pools of ambrosial nectar, and it is only by great good destiny that one gets to bathe in such a pool. ||1|| ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ। ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥
ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥ raam mo ka-o har jan kaarai laa-ee-ai. O’ God, please let me be of service to Your devotees. ਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ।
ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥ ha-o paanee pakhaa peesa-o sant aagai pag mal mal Dhoor mukh laa-ee-ai. ||1|| rahaa-o. I shall humbly serve them, like carry water, wave the fan and grind corn for them; I will wash their feet, apply the dust of their feet to my forehead. ||1||Pause|| ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ। ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥
ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥ har jan vaday vaday vad oochay jo satgur mayl milaa-ee-ai. The devotees of God are spiritually of very high and magnificent character; they remain united with the true Guru, and help others unite with him. ਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ।
ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥ satgur jayvad avar na ko-ee mil satgur purakh Dhi-aa-ee-ai. ||2|| No one else is as great as the true Guru; only upon meeting with the true Guru can one meditate on God. ||2|| ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥
ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥ satgur saran paray tin paa-i-aa mayray thaakur laaj rakhaa-ee-ai. Those who have sincerely sought the refuge of the true Guru, have realized God, and the Almighty has saved their honor. ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ।
ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥ ik apnai su-aa-ay aa-ay baheh gur aagai ji-o bagul samaaDh lagaa-ee-ai. ||3|| But there are some who come for their own selfish motives; they sit before the Guru like cranes pretending to be in meditation. ||3|| ਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥
ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥ bagulaa kaag neech kee sangat jaa-ay karang bikhoo mukh laa-ee-ai. Associating with the wretched and the lowly, is like feeding on a poisonous carcass similar to a crane or a crow. ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ।
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥ naanak mayl mayl parabh sangat mil sangat hans karaa-ee-ai. ||4||4|| O’ Nanak prays, O’ God, please unite me with the congregation of saintly people where I too may become immaculate like a swan (saint). ||4||4|| ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥


© 2017 SGGS ONLINE
error: Content is protected !!
Scroll to Top