Guru Granth Sahib Translation Project

Guru granth sahib page-835

Page 835

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ har har ustat karai din raatee rakh rakh charan har taal poora-ee-aa. ||5|| Day and night, such a person keeps uttering praises of God, enshrining His Name in the heart he lives in perfect harmony. ||5|| ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥ har kai rang rataa man gaavai ras rasaal ras sabad rava-ee-aa. One whose mind is imbued with God’s love, keeps singing His praises and joyfully chants the bliss giving divine word; ਪ੍ਰਭੂ ਦੇ ਪ੍ਰੇਮ- ਰੰਗ ਵਿਚ ਰੰਗਿਆ ਹੋਇਆ ਜਿਸ ਮਨੁੱਖ ਦਾ ਮਨ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ ਜੋ ਮਨੁੱਖ ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ;
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥ nij ghar Dhaar chu-ai at nirmal jin pee-aa tin hee sukh lahee-aa. ||6|| within his heart keeps trickling the extremely pure stream of the nectar of Naam, only the one who has tasted this nectar has received the celestial peace. ||6|| ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥ manhath karam karai abhimaanee ji-o baalak baaloo ghar usra-ee-aa. One who performs faith rituals swayed by the obstinacy of his mind, becomes egoistic and these rituals are like sand castles built by children; ਜਿਹੜਾ ਮਨੁੱਖ ਆਪਣੇ ਮਨ ਦੇ ਹਠ ਨਾਲ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹਿੰਦਾ ਹੈ, ਉਸ ਨੂੰ ਆਪਣੇ ਧਰਮੀ ਹੋਣ ਦਾ ਮਾਣ ਹੋ ਜਾਂਦਾ ਹੈ, ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ।
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥ aavai lahar samund saagar kee khin meh bhinn bhinn dheh pa-ee-aa. ||7|| which crumble and dissolve in an instant, when a wave of the ocean comes. ||7|| ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥ har sar saagar har hai aapay ih jag hai sabh khayl khayla-ee-aa. God Himself is the ocean of life and all the living beings are like the waves in the ocean of life acting in the play staged by Him. ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)।
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥ ji-o jal tarang jal jaleh samaaveh naanak aapay aap rama-ee-aa. ||8||3||6|| O’ Nanak, just as waves rising in water merge back into the water, similarly the world merges back into God, and He Himself remains everywhere. ||8||3||6|| ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥
ਬਿਲਾਵਲੁ ਮਹਲਾ ੪ ॥ bilaaval mehlaa 4. Raag Bilaaval, Fourth Guru:
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ satgur parchai man mundraa paa-ee gur kaa sabad tan bhasam darirh-ee-aa. Those on whom the true Guru is pleased, for them it is like wearing the yogi’s earrings in their mind and remaining firm on the Guru’s word is like smearing ashes on their body. ਜਿਨ੍ਹਾਂ ਮਨੁੱਖਾਂ ਉਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ।
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥ amar pind bha-ay saaDhoo sang janam maran do-oo mit ga-ee-aa. ||1|| They have become immortal by remaining in the company of the Guru; both birth and death have come to an end for them. ||1|| ਇਸ ਤਰ੍ਹਾਂ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥
ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥ mayray man saaDhsangat mil rahee-aa. O’ my mind, always remain in the company of the Guru, ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ)
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥ kirpaa karahu maDhsoodan maaDha-o mai khin khin saaDhoo charan pakha-ee-aa. ||1|| rahaa-o. and pray, O’ God, bestow such mercy upon me so that at each and every moment, I may humbly follow the immaculate teachings of the Guru. ||1||Pause|| ਹੇ ਮਧਸੂਦਨ! ਹੇ ਮਾਧੋ! ਮੇਰੇ ਉਤੇ ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ (ਗੁਰੂ ਦੀ ਸਰਨ ਪਿਆ) ਰਹਾਂ) ॥੧॥ ਰਹਾਉ ॥
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥ tajai girsat bha-i-aa ban vaasee ik khin manoo-aa tikai na tika-ee-aa. One who abandons the household and becomes a recluse, his mind does not remain stable for a moment even by trying. ਜਿਹੜਾ ਮਨੁੱਖ ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ ਉਸ ਦਾ ਮਨ ਤਾਂ ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ।
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥ Dhaavat Dhaa-ay taday ghar aavai har har saaDhoo saran pava-ee-aa. ||2|| The wandering mind returns within only when a person comes to the refuge of the Divine Guru. ||2|| ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥ Dhee-aa poot chhod sani-aasee aasaa aas man bahut kara-ee-aa. Even when someone renounces his family and becomes a recluse, still he keeps thinking more and more worldly desires and hopes in the mind. ਜਿਹੜਾ ਮਨੁੱਖ ਧੀਆਂ ਪੁੱਤਰ ਛੱਡ ਕੇ ਸੰਨਿਆਸੀ ਜਾ ਬਣਦਾ ਹੈ ਉਹ ਤਾਂ ਫਿਰ ਭੀ ਆਪਣੇ ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ,
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥ aasaa aas karai nahee boojhai gur kai sabad niraas sukh lahee-aa. ||3|| He continues to have these hopes and desires and does not understand, that one can become free from desires and enjoy bliss only through the Guru’s word. ||3|| ਉਹ ਖਾਹਿਸ਼ਾਂ ਉਤੇ ਖਾਹਿਸ਼ਾਂ ਧਾਰੀ ਰੱਖਦਾ ਹੈ ਅਤੇ ਉਹ ਇਹ ਨਹੀਂ ਸਮਝਦਾ ਕਿ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥ upjee tarak digambar ho-aa man dah dis chal chal gavan kara-ee-aa. Becoming disillusioned from the world, one may become a naked hermit, but still his mind roams and wanders in all directions. ਜਿਸ ਦੇ ਮਨ ਵਿਚ ਦੁਨੀਆ ਵਲੋਂ ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, ਫਿਰ ਭੀ ਉਸ ਦਾ ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥ parbhavan karai boojhai nahee tarisnaa mil sang saaDh da-i-aa ghar lahee-aa. ||4|| He wanders around, but his desires are not satisfied; yes one can realize God, the source of compassion, by joining the Company of the Guru. ||4|| ਉਹ ਧਰਤੀ ਉੱਤੇ ਰਟਨ ਕਰਦਾ ਫਿਰਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਫਿਰ ਭੀ ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ aasan siDh sikheh bahutayray man maageh riDh siDh chaytak chaytka-ee-aa. The Siddhas learn many Yogic postures, but their minds still yearn for worldly riches, miraculous powers and showmanship of jugglers. ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ , ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ ।
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥ taripat santokh man saaNt na aavai mil saaDhoo taripat har naam siDh pa-ee-aa. ||5|| Satisfaction, contentment and tranquility do not come to their minds; but they attain contentment and spiritual perfection by meeting the Guru and by always remembering God’s Name. ||5|| ਉਹਨਾਂ ਦੇ ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ andaj jayraj saytaj ut-bhuj sabh varan roop jee-a jant upa-ee-aa. Whether through eggs, fetus, sweat, or earth, it is God who has created all the creatures and beings of different colors and forms. ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ।
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ saaDhoo saran parai so ubrai khatree baraahman sood vais chandaal chand-ee-aa. ||6|| One who comes to the Guru’s refuge is saved from the vices, whether he is a Khshatriya, a Brahmin, a Soodra, a Vaishya or the lowest of the low. ||6|| ਜਿਹੜਾ ਜੀਵ ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ naamaa jaiday-o kambeer tarilochan a-ujaat ravidaas chami-aar chama-ee-aa. Naam Dev, Jai Dev, Kabir, Trilochan and Ravi Daas, the low-caste leather-worker, ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ jo jo milai saaDhoo jan sangat Dhan Dhannaa jat sain mili-aa har da-ee-aa. ||7|| Dhanna Jat and Sain, the barber; all those who joined the holy congregation, became fortunate and realized the merciful God. ||7|| ਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥ sant janaa kee har paij rakhaa-ee bhagat vachhal angeekaar kara-ee-aa. Being the lover of His devotional worship, God has always saved their honor and has always been on their side. ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ।
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥ naanak saran paray jagjeevan har har kirpaa Dhaar rakha-ee-aa. ||8||4||7|| O’ Nanak, those who come to the refuge of God, the life of the world, bestowing mercy, He saves them from vices. ||8||||4||7|| ਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥
ਬਿਲਾਵਲੁ ਮਹਲਾ ੪ ॥ bilaaval mehlaa 4. Raag Bilaaval, Fourth Guru:
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ antar pi-aas uthee parabh kayree sun gur bachan man teer laga-ee-aa. Listening to the Guru’s divine words, I felt as if my mind is pierced by the arrows of God’s love and yearning for His blessed vision has welled up within me. ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ।


© 2017 SGGS ONLINE
error: Content is protected !!
Scroll to Top