Guru Granth Sahib Translation Project

Guru granth sahib page-833

Page 833

ਸਾਚਾ ਨਾਮੁ ਸਾਚੈ ਸਬਦਿ ਜਾਨੈ ॥ saachaa naam saachai sabad jaanai. One who realizes the eternal God by reflecting on the Guru’s divine word, ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥ aapai aap milai chookai abhimaanai. his egotistical pride vanishes and he merges with God ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, ਉਸਦਾ ਅਹੰਕਾਰ ਮੁੱਕ ਜਾਂਦਾ ਹੈ।
ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥ gurmukh naam sadaa sadaa vakhaanai. ||5|| Then he always chants God’s Name by following the Guru’s teachings. ||5|| ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥ satgur sayvi-ai doojee durmat jaa-ee. By following the Guru’s teachings, evil intellect of love for Maya vanishes, ਸੱਚੇ ਗੁਰਾਂ ਦੀ ਸਰਨ ਦੁਆਰਾ, ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।
ਅਉਗਣ ਕਾਟਿ ਪਾਪਾ ਮਤਿ ਖਾਈ ॥ a-ugan kaat paapaa mat khaa-ee. all sins are erased and the sinful intellect is eradicated; ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।
ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥ kanchan kaa-i-aa jotee jot samaa-ee. ||6|| body remains pure like gold and soul remains merged with the Divine Light. ||6|| ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
ਸਤਿਗੁਰਿ ਮਿਲਿਐ ਵਡੀ ਵਡਿਆਈ ॥ satgur mili-ai vadee vadi-aa-ee. By meeting true Guru and by following his teachings one receives great glory. ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬੜੀ ਵਡਿਆਈ ਮਿਲਦੀ ਹੈ।
ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥ dukh kaatai hirdai naam vasaa-ee. The Guru eradicates his misery and enshrines God’s Name in his mind. ਗੁਰੂ ਉਸ ਮਨੁੱਖ ਦਾ ਹਰੇਕ ਦੁੱਖ ਕੱਟ ਦੇਂਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਦੇਂਦਾ ਹੈ।
ਨਾਮਿ ਰਤੇ ਸਦਾ ਸੁਖੁ ਪਾਈ ॥੭॥ naam ratay sadaa sukh paa-ee. ||7|| Upon being imbued with God’s Name, one enjoys bliss forever. ||7|| ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥
ਗੁਰਮਤਿ ਮਾਨਿਆ ਕਰਣੀ ਸਾਰੁ ॥ gurmat maani-aa karnee saar. One’s conduct becomes immaculate by following the Guru’s teachings. ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਦਾ ਆਚਰਨ ਚੰਗਾ ਬਣ ਜਾਂਦਾ ਹੈ।
ਗੁਰਮਤਿ ਮਾਨਿਆ ਮੋਖ ਦੁਆਰੁ ॥ gurmat maani-aa mokh du-aar. One finds the way to freedom from vices by following the Guru’s teachings. ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।
ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥ naanak gurmat maani-aa parvaarai saaDhaar. ||8||1||3|| O’ Nanak, by following the Guru’s teachings, one reforms his entire family. ||8||1||3|| ਹੇ ਨਾਨਕ! ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਆਪਣੇ ਸਾਰੇ ਪਰਵਾਰ ਨੂੰ ਸੁਧਾਰਦਾ ਲੇਂਦਾ ਹੈ ॥੮॥੧॥੩॥
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧ bilaaval mehlaa 4 asatpadee-aa ghar 11 Raag Bilaaval, Fourth Guru, Ashtapadees, Eleventh Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥ aapai aap khaa-ay ha-o maytai an-din har ras geet gava-ee-aa. One who always sings God’s praises with joy, eliminates his ego by merging his own self with God. ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਆਪੇ ਵਿਚ ਆਪਣਾ ਆਪ ਲੀਨ ਕਰ ਕੇ ਆਪਣੇ ਅੰਦਰੋਂ ਹਉਮੈ ਮਿਟਾ ਲੈਂਦਾ ਹੈ।
ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥ gurmukh parchai kanchan kaa-i-aa nirbha-o jotee jot mila-ee-aa. ||1|| One who follows the Guru’s teachings and reposes full faith in God, his body becomes pure like gold and his soul merges in the fear-free Divine Light. ||1|| ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ ਨਾਲ ਪਰਚਿਆ ਰਹਿੰਦਾ ਹੈ, ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥
ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ mai har har naam aDhaar rama-ee-aa. The all pervading God’s Name has become the main support of my life. ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ।
ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥ khin pal reh na saka-o bin naavai gurmukh har har paath parha-ee-aa. ||1|| rahaa-o. From the Guru, I have learned about God and now without meditating on His Name, I cannot spiritually survive even for a moment. ||1||Pause|| ਗੁਰੂ ਦੀ ਸਰਨ ਪੈ ਕੇ ਮੈਂ ਹਰਿ-ਨਾਮ ਦਾ ਪਾਠ ਪੜਿਆ ਹੈ, ਹੁਣ ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ ayk girahu das du-aar hai jaa kay ahinis taskar panch chor laga-ee-aa. The human body is like a house with ten doors through which the five thieves (lust, anger, greed, worldly attachment and ego) always break in. ਮਨੁੱਖਾ ਸਰੀਰ ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, ਇਹਨਾਂ ਦੀ ਰਾਹੀਂ ਪੰਜ ਚੋਰ ਦਿਨ ਰਾਤ ਸੰਨ੍ਹ ਲਾਈ ਰੱਖਦੇ ਹਨ।
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥ Dharam arath sabh hir lay jaaveh manmukh anDhulay khabar na pa-ee-aa. ||2|| They steal away the entire wealth of righteousness, but the spiritually ignorant self-willed people do not even know about it. ||2|| ਇਹ ਸੱਚਾਈ ਦਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। ਆਤਮਕ ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖਾ ਨੂੰ ਲੁੱਟੇ ਜਾਣ ਦਾ ਪਤਾ ਹੀ ਨਹੀਂ ਲੱਗਦਾ ॥੨॥
ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥ kanchan kot baho maanak bhari-aa jaagay gi-aan tat liv la-ee-aa. The human body is like a fort of gold with many precious jewels-like virtues in it, those who remain spiritually alert by attuning to the source of divine wisdom. ਇਹ ਮਨੁੱਖਾ ਸਰੀਰ, ਮਾਨੋ, ਸੋਨੇ ਦਾ ਕਿਲ੍ਹਾ ਉੱਚੇ ਆਤਮਕ ਗੁਣਾਂ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਗਿਆਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ।
ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥ taskar hayroo aa-ay lukaanay gur kai sabad pakarh banDh pa-ee-aa. ||3|| Through the Guru’s word, they catch and bind down these thieves and robbers (vices) who hide out in the body. ||3|| ਉਹ ਗੁਰੂ ਦੇ ਸ਼ਬਦ ਰਾਹੀਂ ਇਹਨਾਂ ਚੋਰਾਂ ਨੂੰ ਜਿਹੜੇ ਇਹਨਾਂ ਹੀਰਿਆਂ ਨੂੰ ਚੁਰਾਣ ਲਈ ਇਸ ਵਿਚ ਲੁਕੇ ਰਹਿੰਦੇ ਹਨ,ਫੜ ਕੇ ਬੰਨ੍ਹ ਲੈਂਦੇ ਹਨ ॥੩॥
ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ har har naam pot bohithaa khayvat sabad gur paar langh-ee-aa. God’s Name is like a ship and the Guru’s word is like the boatman who ferries one across the worldly ocean of vices. ਪਰਮਾਤਮਾ ਦਾ ਨਾਮ ਜਹਾਜ਼ ਹੈ, ਗੁਰੂ ਦਾ ਸ਼ਬਦ ਉਸ ਜਹਾਜ਼ ਦਾ ਮਲਾਹ ਹੈ, ਜੋ ਵਿਕਾਰਾਂ-ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥ jam jaagaatee nayrh na aavai naa ko taskar chor laga-ee-aa. ||4|| Neither the demon of death, the tax collector, comes near him and he is not robbed of his wealth of Naam by thieves (vices). ||4|| ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ har gun gaavai sadaa din raatee mai har jas kahtay ant na lahee-aa. I always keeps singing the praises of God and while singing His praises, I cannot find the limit of His virtues. ਮੇਰਾ ਮਨ ਸਦਾ ਦਿਨ ਰਾਤ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮੈਂ ਸਿਫ਼ਤਿ ਦਾ ਅੰਤ ਨਹੀਂ ਲੱਭ ਸਕਦਾ।
ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥ gurmukh manoo-aa ikat ghar aavai mila-o gopaal neesaan baja-ee-aa. ||5|| By following the Guru’s teachings, my mind remains attuned to God’s Name; I say without any hesitation that I will realize the protector of the universe. ||5|| ਗੁਰੂ ਦੀ ਸਰਨ ਪੈ ਕੇ (ਮੇਰਾਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਾਂਗਾ ॥੫॥
ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥ nainee daykh daras man tariptai sarvan banee gur sabad suna-ee-aa. Beholding the blessed vision of God with my eyes, my mind remains satisfied; my ears keep listening to the Guru’s divine words. ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ।
ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥ sun sun aatam dayv hai bheenay ras ras raam gopaal rava-ee-aa. ||6|| By always listening to God’s praises, my soul remains immersed in the elixir of Naam, and blissfully I keep remembering God of the Universe. ||6|| ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੇਰੀ ਜਿੰਦ ਨਾਮ-ਰਸ ਵਿਚ ਭਿੱਜੀ ਰਹਿੰਦੀ ਹੈ, ਮੈਂ ਬੜੇ ਆਨੰਦ ਨਾਲ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥
ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ tarai gun maa-i-aa mohi vi-aapay turee-aa gun hai gurmukh lahee-aa. People living under the three modes of Maya remain engrossed in the love for Maya; but the Guru’s follower receives the higher spiritual state. ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ।
ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥ ayk darisat sabh sam kar jaanai nadree aavai sabh barahm pasra-ee-aa. ||7|| He looks upon all with same respect, because to him God seems pervading everywhere . ||7|| ਉਹ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ ਹਰ ਥਾਂ ਪ੍ਰਭੂ ਹੀ ਪਸਰਿਆ ਹੋਇਆ ਹੈ ॥੭॥
ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥ raam naam hai jot sabaa-ee gurmukh aapay alakh lakha-ee-aa. A Guru’s follower comprehends the incomprehensible God, and realizes that the light of God’s Name is permeating everywhere. ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਅਲੱਖ ਪ੍ਰਭੂ ਆਪ ਹੀ ਆਪ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ। ਅਤੇ ਸਮਝ ਲੈਂਦਾ ਹੈ ਕਿ, ਸਾਰੀ ਲੁਕਾਈ ਵਿਚ ਪ੍ਰਭੂ ਦੀ ਹੀ ਜੋਤਿ ਹੈ।
ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥ naanak deen da-i-aal bha-ay hai bhagat bhaa-ay har naam sama-ee-aa. ||8||1||4|| O’ Nanak, those on whom the merciful God of the meek becomes gracious, through loving devotion, they remain absorbed in God’s Name. ||8||1||4|| ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥
ਬਿਲਾਵਲੁ ਮਹਲਾ ੪ ॥ bilaaval mehlaa 4. Raag Bilaaval, Fourth Guru:
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ har har naam seetal jal Dhi-aavahu har chandan vaas suganDh ganDh-ee-aa. O’ my friends, always remember God’s Name which is soothing like cold water; God is like Sandalwood tree, whose fragrance makes all vegetation fragrant. ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।


© 2017 SGGS ONLINE
error: Content is protected !!
Scroll to Top