Page 83
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God. realized by the grace of the True Guru:
ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
sireeraag kee vaar mehlaa 4 salokaa naal.
Siree Raag Ki Vaar (Epic), by the Fourth Guru, With Saloks.
ਸਲੋਕ ਮਃ ੩ ॥
salok mehlaa 3.
Shalok, by the Third Guru:
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
raagaa vich sareeraag hai jay sach Dharay pi-aar.
Among the ragas, Siree Raag is the supreme, if it inspires one to enshrine love for the Eternal God,
ਸਭ ਰਾਗਾਂ ਵਿਚੋਂ ਸ੍ਰੀ ਰਾਗ ਤਦ ਹੀ ਸ੍ਰੇਸ਼ਟ ਹੈ, ਜੇ ਇਸ ਦੀ ਰਾਹੀਂ ਜੀਵ ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ,
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
sadaa har sach man vasai nihchal mat apaar.
God comes to dwell forever in the mind, and one’s intellect becomes stable, and one always remains in tune with the limitless God.
ਸੱਚਾ ਵਾਹਿਗੁਰੂ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
ratan amolak paa-i-aa gur kaa sabad beechaar.
The precious Naam is obtained, by reflecting on the the Guru’s word.
ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਨਾਮ-ਰਤਨ ਪ੍ਰਾਪਤ ਹੁੰਦਾ ਹੈ l
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
jihvaa sachee man sachaa sachaa sareer akaar.
Then one’s words, mind and body are rendered Pure and human life becomes worthwhile.
ਉਸ ਦੀ ਜੀਭ ਸੱਚੀ ਹੈ ਜਾਂਦੀ ਹੈ, ਮਨ ਸੱਚਾ ਹੋ ਜਾਂਦਾ ਹੈ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥
naanak sachai satgur sayvi-ai sadaa sach vaapaar. ||1||
O’ Nanak, forever truthful is the living of those who follow the Guru’s teachings.
ਹੇ ਨਾਨਕ! ਸਦੀਵੀ ਸੱਚਾ ਹੈ ਵਣਜ ਉਨ੍ਹਾਂ ਦਾ ਜੋ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦਾ ਹੁਕਮ ਕਮਾਉਂਦੇ ਹਨ।
ਮਃ ੩ ॥
mehlaa 3.
shalok, by the Third Guru:
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
hor birhaa sabh Dhaat hai jab lag saahib pareet na ho-ay.
All other kind of love is transient until one is imbued with the love for the Master.
ਜਦ ਤਾਈਂ ਮਾਲਕ ਨਾਲ ਪ੍ਰੀਤਿ ਨਹੀਂ ਹੁੰਦੀ, ਹੋਰ ਸਭ ਪਿਆਰ ਅਨਿਸਥਿਰ (ਮਾਇਆ ਦਾ ਪਿਆਰ) ਹਨ।
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ih man maa-i-aa mohi-aa vaykhan sunan na ho-ay.
Being enticed by Maya, this mind cannot realize God.
ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
sah daykhay bin pareet na oopjai anDhaa ki-aa karay-i.
Without beholding (realizing) the Master (God), love does not well up, so what can the spiritually blind mind do?
ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥
naanak jin akhee leetee-aa so-ee sachaa day-ay. ||2||
O Nanak, the True One who has taken away the eyes of spiritual wisdom-He alone can restore the spiritual eyes.
ਹੇ ਨਾਨਕ! ਜਿਸ ਪ੍ਰਭੂ ਨੇ ਮਾਇਆ ਵਿਚ ਫਸਾ ਕੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇ ਸਕਦਾ ਹੈ।
ਪਉੜੀ ॥
pa-orhee.
Pauree:
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
har iko kartaa ik iko deebaan har.
God alone is the One Creator and there is only one court of that sole Judge.
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ।
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
har iksai daa hai amar iko har chit Dhar.
Only the command of That one Creator controls the universe. Therefore, enshrine that one God in your mind.
ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
har tis bin ko-ee naahi dar bharam bha-o door kar.
Besides God there is no other (Supreme Power) at all.Therefore remove any other fear, doubt and illusion from your mind.
ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
har tisai no saalaahi je tuDh rakhai baahar ghar.
Praise only that God who protects you every where.
(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥
har jis no ho-ay da-i-aal so har jap bha-o bikham tar. ||1||
Upon whom God becomes gracious, he swims across the difficult world-ocean of fear by remembering Him with loving devotion.
ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ
ਸਲੋਕ ਮਃ ੧ ॥
salok mehlaa 1.
Shalok, by the First Guru:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
daatee saahib sandee-aa ki-aa chalai tis naal.
All the gifts are given by our Master (God), no one can argue with Him.
(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥
ik jaaganday naa lahann iknaa suti-aa day-ay uthaal. ||1||
Some even when awake (performing all kind of rituals) may not receive these gifts, while others are awakened by God Himself to be blessed.
ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥
ਮਃ ੧ ॥
mehlaa 1.
Shalok by the First Guru:
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
sidak sabooree saadikaa sabar tosaa malaa-ikaaN.
Faith, contentment and tolerance are the provisions of the angels.
ਭਰੋਸਾ, ਸੰਤੁਸ਼ਟਤਾ, ਸਿਦਕ, ਅਤੇ ਸਹਿਨਸ਼ੀਲਤਾ ਫਰਿਸ਼ਤਿਆਂ ਦਾ ਸਫ਼ਰ ਖ਼ਰਚ ਹੈ।
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
deedaar pooray paa-isaa thaa-o naahee khaa-ikaa. ||2||
The Guru’s followers realize God; while those who only talk, find no place in God’s court.
ਪੂਰਨ-ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੈਂਦੇ ਹਨ ਅਤੇ ਕਸੂਰਵਾਰਾਂ ਨੂੰ ਕੋਈ ਥਾਂ ਨਹੀਂ ਮਿਲਦੀ।
ਪਉੜੀ ॥
pa-orhee.
Pauree:
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
sabh aapay tuDh upaa-ay kai aap kaarai laa-ee.
You Yourself created all; You Yourself delegate the tasks.
ਹੇ ਵਾਹਿਗੁਰੂ! ਤੂੰ ਆਪਿ ਹੀ ਸਾਰੀ ਸ੍ਰਿਸ਼ਟੀ ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
tooN aapay vaykh vigsadaa aapnee vadi-aa-ee.
You Yourself are pleased, beholding Your Own Glorious Greatness.
ਆਪਣੀ ਵਿਸ਼ਾਲਤਾ ਨੂੰ ਦੇਖ ਕੇ, ਤੂੰ ਆਪ ਹੀ ਪ੍ਰਸੰਨ ਹੁੰਦਾ ਹੈ।
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
har tuDhhu baahar kichh naahee tooN sachaa saa-ee.
O’ God, there is nothing at all beyond You. You are the True Master.
ਮੇਰੇ ਵਾਹਿਗੁਰੂ, ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਤੂੰ ਸੱਚਾ ਸੁਆਮੀ ਹੈ।
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
tooN aapay aap varatdaa sabhnee hee thaa-ee.
You, Yourself are pervading in all places.
ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ।
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥
har tisai Dhi-aavahu sant janhu jo la-ay chhadaa-ee. ||2||
O’ Saints, lovingly remember God; He shall save you from the vices.
ਹੇ ਸਾਧੂ ਪੁਰਸ਼ੋ! ਉਸ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਅੰਤ ਨੂੰ ਤੁਹਾਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ l
ਸਲੋਕ ਮਃ ੧ ॥
salok mehlaa 1.
Shalok, by the First Guru:
ਫਕੜ ਜਾਤੀ ਫਕੜੁ ਨਾਉ ॥
fakarh jaatee fakarh naa-o.
Pride in social status is empty; pride in personal glory is useless,
ਜਾਤਿ ਦਾ ਅਹੰਕਾਰ ਤੇ ਨਾਮਵਰੀ (ਵਡੱਪਣ) ਦਾ ਅਹੰਕਾਰ ਵਿਅਰਥ ਹਨ।
ਸਭਨਾ ਜੀਆ ਇਕਾ ਛਾਉ ॥
sabhnaa jee-aa ikaa chhaa-o.
because all human beings are under protection of the same One God.
ਕੇਵਲ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਸਾਇਆ ਦਿੰਦਾ ਹੈ।
ਆਪਹੁ ਜੇ ਕੋ ਭਲਾ ਕਹਾਏ ॥
aaphu jay ko bhalaa kahaa-ay.
if someone presents oneself as virtuous, (that person does not become great)
ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥
naanak taa par jaapai jaa pat laykhai paa-ay. ||1||
O’ Nanak, this will only be known when one’s claim is honored in God’s Court.
ਹੇ ਨਾਨਕ! ਕੇਵਲ ਤਦ ਹੀ ਉਹ ਚੰਗਾ ਜਾਣਿਆ ਜਾਵੇਗਾ, ਜਦ ਉਸਦੀ ਇੱਜ਼ਤ ਰੱਬ ਦੇ ਹਿਸਾਬ ਵਿੱਚ ਪ੍ਰਵਾਨ ਹੋਵੇਗੀ l
ਮਃ ੨ ॥
mehlaa 2.
Salok, by the Second Guru:
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
jis pi-aaray si-o nayhu tis aagai mar chalee-ai.
I rather die before being separated from the dear one (the Guru), whom I love,
ਜਿਹੜੇ ਪਰੀਤਮ ਨਾਲ ਪਿਆਰ ਹੈ, ਉਸ ਦੇ ਮੂਹਰੇ ਮਰ ਜਾ।
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
Dharig jeevan sansaar taa kai paachhai jeevnaa. ||2|| |
to live in separation is to live a worthless life in this world.
ਸੰਸਾਰ ਵਿਚ ਉਸ ਦੇ ਮਗਰੋ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ
ਪਉੜੀ ॥
pa-orhee.
Pauree:
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
tuDh aapay Dhartee saajee-ai chand sooraj du-ay deevay.
You Yourself created the earth, the sun and the moon like two lamps.
(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
das chaar hat tuDh saaji-aa vaapaar kareevay.
You have established fourteen worlds (markets), in which the mortals conduct their business of life.
ਜੀਵਾਂ ਦੇ ਵਾਪਾਰ ਕਰਨ ਲਈ ਤੂੰ ਚੌਦਾਂ ਲੋਕ (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
iknaa no har laabh day-ay jo gurmukh theevay.
Some who become Guru’s followers, God blesses them with wealth of Naam.
ਕਈਆਂ ਨੂੰ ਜਿਹਡੇ ਗੁਰੂ ਅਨੁਸਾਰੀ ਹੋ ਜਾਂਦੇ ਹਨ ਵਾਹਿਗੁਰੂ ਉਹਨਾਂ ਨੂੰ ਨਫਾ ਬਖਸ਼ਦਾ ਹੈ।(ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
tin jamkaal na vi-aapa-ee jin sach amrit peevay.
Those who relish the Nectar of Naam are not afflicted with the fear of death.
ਜਿਨ੍ਹਾਂ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥
o-ay aap chhutay parvaar si-o tin pichhai sabh jagat chhuteevay. ||3||
They themselves are saved, along with their family, and all those who follow their guidance are saved as well.
ਉਹ ਖੁਦ ਸਣੇ ਆਪਣੇ ਟੱਬਰ-ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ।
ਸਲੋਕ ਮਃ ੧ ॥
salok mehlaa 1.
Salok, by the First Guru:
ਕੁਦਰਤਿ ਕਰਿ ਕੈ ਵਸਿਆ ਸੋਇ ॥
kudrat kar kai vasi-aa so-ay.
After having created the universe, the Creator Himself dwells in it.
ਸ੍ਰਿਸ਼ਟੀ ਪੈਦਾ ਕਰਨ ਵਾਲਾ ਵਾਹਿਗੁਰੂ ਆਪ ਹੀ (ਇਸ ਵਿਚ) ਵੱਸ ਰਿਹਾ ਹੈ।