Guru Granth Sahib Translation Project

Guru granth sahib page-792

Page 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ ki-o na mareejai ro-ay jaa lag chit na aavhee. ||1|| O’ God! why shouldn’t I cry myself to death, until You manifest in my mind. ||1|| ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? ॥੧॥
ਮਃ ੨ ॥ mehlaa 2. Second Guru:
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ jaaN sukh taa saho raavi-o dukh bhee sammHaali-o-i. We should remember God with adoration in times of peace and pleasure, and also in times of pain and sorrow. ਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ,
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ naanak kahai si-aanee-ay i-o kant milaavaa ho-ay. ||2|| Says Nanak! O’ the wise soul-bride, this is the way to unite with your Husband-God. ||2|| ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ॥੨॥
ਪਉੜੀ ॥ pa-orhee. Pauree:
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ ha-o ki-aa saalaahee kiram jant vadee tayree vadi-aa-ee. O’ God, how could a lowly person like me praise You, because great is Your glory. ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ?
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ too agam da-i-aal agamm hai aap laihi milaa-ee. O’ merciful God, You are incomprehensible and unapproachable; through Your own grace You unite us with You. ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ mai tujh bin baylee ko nahee too ant sakhaa-ee. I have no other friend except You; You alone are my Companion till the end. ਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ।
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ jo tayree sarnaagatee tin laihi chhadaa-ee. Whosoever comes to Your refuge, You save them from the vices. ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ naanak vayparvaahu hai tis til na tamaa-ee. ||20||1|| O’ Nanak, God is carefree, He doesn’t have even an iota of greed. ||20||1|| ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ raag soohee banee saree kabeer jee-o tathaa sabhnaa bhagtaa kee. Raag Soohee, the hymns of shree Kabeer Jee, and other Devotees.
ਕਬੀਰ ਕੇ kabeer kay Of Kabeer
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God. realized by the grace of the By True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਵਤਰਿ ਆਇ ਕਹਾ ਤੁਮ ਕੀਨਾ ॥ avtar aa-ay kahaa tum keenaa. O’ brother, what have you achieved since your birth? (ਹੇ ਭਾਈ!) ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ)
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥ raam ko naam na kabhoo leenaa. ||1|| You have never remembered God’s Name. ||1|| ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ ॥੧॥
ਰਾਮ ਨ ਜਪਹੁ ਕਵਨ ਮਤਿ ਲਾਗੇ ॥ raam na japahu kavan mat laagay. You have not meditated on God; what evil thoughts are you attached to? ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ?
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥ mar ja-ibay ka-o ki-aa karahu abhaagay. ||1|| rahaa-o. O’ unfortunate one, what preparations are you making for your departure from this world? ||1||Pause|| ਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ॥੧॥ ਰਹਾਉ ॥
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ dukh sukh kar kai kutamb jeevaa-i-aa. Through pain and pleasure, you have taken care of your family. ਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ,
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥ martee baar iksar dukh paa-i-aa. ||2|| but at the time of your death you would suffer in agony all alone.||2|| ਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾਪਏਗਾ ॥੨॥
ਕੰਠ ਗਹਨ ਤਬ ਕਰਨ ਪੁਕਾਰਾ ॥ kanth gahan tab karan pukaaraa. When the demons of death grip you by your neck, you will scream to no avail. (ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ), ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ);
ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥ kahi kabeer aagay tay na samHaaraa. ||3||1|| Says Kabeer, why don’t you remember God before that time? ||3||1|| ਕਬੀਰ ਆਖਦਾ ਹੈ- (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ? ॥੩॥੧॥
ਸੂਹੀ ਕਬੀਰ ਜੀ ॥ soohee kabeer jee. Raag Soohee, Kabeer Jee:
ਥਰਹਰ ਕੰਪੈ ਬਾਲਾ ਜੀਉ ॥ tharhar kampai baalaa jee-o. My tender heart is trembling again and again. ਮੇਰਾ ਨਿੱਕਾ ਜਿਹਾ ਦਿਲ ਥਰ-ਥਰ ਕੰਬਦਾ ਹੈ।
ਨਾ ਜਾਨਉ ਕਿਆ ਕਰਸੀ ਪੀਉ ॥੧॥ naa jaan-o ki-aa karsee pee-o. ||1|| I do not know how my Husband-God will deal with me. ||1|| ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥
ਰੈਨਿ ਗਈ ਮਤ ਦਿਨੁ ਭੀ ਜਾਇ ॥ rain ga-ee mat din bhee jaa-ay. My youth has already gone and I am afraid that my old age may also go to waste. ਮੇਰੀ ਜੁਆਨੀ ਦੀ ਉਮਰ ਲੰਘ ਗਈ ਹੈ।ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।
ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ bhavar ga-ay bag baithay aa-ay. ||1|| rahaa-o. My dark hair have gone away and grey hair have settled upon my head. ||1||Pause|| ਮੇਰੇ ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ ॥
ਕਾਚੈ ਕਰਵੈ ਰਹੈ ਨ ਪਾਨੀ ॥ kaachai karvai rahai na paanee. Just as an unbaked pitcher cannot retain water indefinitely, ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ।
ਹੰਸੁ ਚਲਿਆ ਕਾਇਆ ਕੁਮਲਾਨੀ ॥੨॥ hans chali-aa kaa-i-aa kumlaanee. ||2|| similarly body cannot retain soul forever, when the body is withering away the soul departs. ||2|| ਸਰੀਰ ਕੁਮਲਾ ਰਿਹਾ ਹੈ ਤੇ ਜੀਵ-ਭੌਰ ਉਡਾਰੀ ਮਾਰਨ ਨੂੰ ਤਿਆਰ ਹੈ ॥੨॥
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ku-aar kanniaa jaisay karat seegaaraa. Just as an unmarried maiden decorates herself, ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ,
ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ ki-o ralee-aa maanai baajh bhataaraa. ||3|| but cannot enjoy it without the groom; similarly I always took care of body but forgetting God, I did not get any spiritual peace. ||3|| ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥
ਕਾਗ ਉਡਾਵਤ ਭੁਜਾ ਪਿਰਾਨੀ ॥ kaag udaavat bhujaa piraanee. O’ God! my hands are exhausted flying crows to take my message to You. ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ,
ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ kahi kabeer ih kathaa siraanee. ||4||2|| Kabeer says, O’ God, please come now when the story of life is about to end. ||4||2|| ਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ(ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥
ਸੂਹੀ ਕਬੀਰ ਜੀਉ ॥ soohee kabeer jee-o. Raag Soohee, Kabeer Jee:
ਅਮਲੁ ਸਿਰਾਨੋ ਲੇਖਾ ਦੇਨਾ ॥ amal siraano laykhaa daynaa. (O’ mortal), your allotted time in this life is over and now you have to render theaccount of your deeds. ਹੇ ਜੀਵ!ਜ਼ਿੰਦਗੀ ਰੂਪ ਨੌਕਰੀ ਦਾ ਵੇਲਾ ਗੁਜ਼ਰ ਗਿਆ ਹੈ; ਹੁਣ ਤੈਨੂੰ ਆਪਣਾ ਹਿਸਾਬ-ਕਿਤਾਬਦੇਣਾ ਪਏਗਾ।
ਆਏ ਕਠਿਨ ਦੂਤ ਜਮ ਲੇਨਾ ॥ aa-ay kathin doot jam laynaa. The very strict demons of death have come to take you. ਕਰੜੇ ਜਮ-ਦੂਤ ਲੈਣ ਆ ਗਏ ਹਨ।
ਕਿਆ ਤੈ ਖਟਿਆ ਕਹਾ ਗਵਾਇਆ ॥ ki-aa tai khati-aa kahaa gavaa-i-aa. You have to explain, what have you earned what have you lost? (ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?
ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ chalhu sitaab deebaan bulaa-i-aa. ||1|| Go right now, You have been called to the righteous judge’s presence ||1|| ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥
ਚਲੁ ਦਰਹਾਲੁ ਦੀਵਾਨਿ ਬੁਲਾਇਆ ॥ chal darhaal deevaan bulaa-i-aa. Yes, get going without delay, You have been called by the righteous judge. ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;
ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ har furmaan dargeh kaa aa-i-aa. ||1|| rahaa-o. The order has come from God’s court. ||1||Pause|| ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ ॥
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ kara-o ardaas gaav kichh baakee. I pray to you (the demons), I still have some accounts to settle. ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,
ਲੇਉ ਨਿਬੇਰਿ ਆਜੁ ਕੀ ਰਾਤੀ ॥ lay-o nibayr aaj kee raatee. and I can take care of these tonight. ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,
ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ kichh bhee kharach tumHaaraa saara-o. I will also make arrangement to pay you something for your expenses, ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,
ਸੁਬਹ ਨਿਵਾਜ ਸਰਾਇ ਗੁਜਾਰਉ ॥੨॥ subah nivaaj saraa-ay gujaara-o. ||2|| and I promise to recite my morning prayer on the way. ||2|| ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ ॥੨॥
ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ saaDhsang jaa ka-o har rang laagaa. One who, through the company of the Guru, has been imbued with God’s love, ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ,
ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ Dhan Dhan so jan purakh sabhaagaa. that person is very blessed and fortunate. ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।
ਈਤ ਊਤ ਜਨ ਸਦਾ ਸੁਹੇਲੇ ॥ eet oot jan sadaa suhaylay. God’s devotees are always at peace both here and hereafter, ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,
ਜਨਮੁ ਪਦਾਰਥੁ ਜੀਤਿ ਅਮੋਲੇ ॥੩॥ janam padaarath jeet amolay. ||3|| because they win the priceless commodity of this human life. ||3|| ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥
ਜਾਗਤੁ ਸੋਇਆ ਜਨਮੁ ਗਵਾਇਆ ॥ jaagat so-i-aa janam gavaa-i-aa. One who is in spiritual slumber but awake to the love of worldly riches and power, loses this human life in vain; ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;
ਮਾਲੁ ਧਨੁ ਜੋਰਿਆ ਭਇਆ ਪਰਾਇਆ ॥ maal Dhan jori-aa bha-i-aa paraa-i-aa. because his amassed worldly wealth would belong to others in the end. (ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
ਕਹੁ ਕਬੀਰ ਤੇਈ ਨਰ ਭੂਲੇ ॥ kaho kabeer tay-ee nar bhoolay. Kabir says, such people have strayed from the righteous path of life, ਕਬੀਰ ਆਖਦਾ ਹੈ- ਉਹ ਮਨੁੱਖ ਖੁੰਝ ਗਏ ਹਨ,
ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ khasam bisaar maatee sang roolay. ||4||3|| because forsaking the Master-God, they are being consumed in the dirt of false worldly wealth.||4||3|| ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥


© 2017 SGGS ONLINE
error: Content is protected !!
Scroll to Top