Guru Granth Sahib Translation Project

Guru granth sahib page-786

Page 786

ਪਉੜੀ ॥ pa-orhee. Pauree:
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ hukmee sarisat saajee-an baho bhit sansaaraa. God, through His command, has fashioned this universe with myriad kinds of beings in it. ਆਪਣੇ ਹੁਕਮ ਅਨੁਸਾਰ ਪ੍ਰਭੂ ਨੇ ਕਈ ਕਿਸਮਾਂ ਦੇ ਜੀਵਾਂ ਜੰਤੂਆਂ ਦੀ ਦੁਨੀਆਂ ਨਾਲ ਇਹ ਸ੍ਰਿਸ਼ਟੀ ਰਚੀ ਹੈ।
ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ tayraa hukam na jaapee kayt-rhaa sachay alakh apaaraa. O’ the eternal, incomprehensible and infinite God! it is not known how great and far-reaching is Your command. ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ ਬਲਵਾਨ ਹੈ।
ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ iknaa no too mayl laihi gur sabad beechaaraa. You unite some with Yourself who reflect on the Guru’s word. ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ,
ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ sach ratay say nirmalay ha-umai taj vikaaraa. Those who renounce their ego and other vices, become imbued with the love of God and become immaculate. ਜਿਹੜੇ ਜੀਵ ਹਉਮੈ-ਰੂਪ ਵਿਕਾਰ ਤਿਆਗ ਕੇ ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ।
ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥ jis too mayleh so tuDh milai so-ee sachi-aaraa. ||2|| O’ God! only he unites with You, whom you unite with Yourself and he alone is a true person. ||2|| ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਕੇਵਲ ਉਹੀ ਸੱਚਾ ਹੈ ॥੨॥
ਸਲੋਕੁ ਮਃ ੩ ॥ salok mehlaa 3. Shalok, Third Guru:
ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥ soohvee-ay soohaa sabh sansaar hai jin durmat doojaa bhaa-o. O’ the soul-bride engrossed in worldly riches! the entire world seems engrossed in worldly riches to those who are evil minded and are in love with duality. ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਭੈੜੀ ਮਤਿ ਹੈ ਉਹਨਾਂ ਨੂੰ ਸੰਸਾਰ ਚੁਹਚੁਹਾ ਜਾਪਦਾ ਹੈ (ਭਾਵ ਉਹਨਾਂ ਨੂੰ ਦੁਨੀਆ ਦਾ ਮੋਹ ਖਿੱਚ ਪਾਂਦਾ ਹੈ);
ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥ khin meh jhooth sabh binas jaa-ay ji-o tikai na birakh kee chhaa-o. The false worldly riches vanish in an instant like the shade of a tree. ਪਰ ਇਹ ਕਸੁੰਭਾ-ਰੰਗ ਝੂਠਾ ਹੈ ਪਲ ਵਿਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ।
ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥ gurmukh laalo laal hai ji-o rang majeeth sachrhaa-o. The soul-bride who follows the Guru’s teachings is imbued with the everlasting love of God, as if she is dyed in deep red color. ਜੋ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਹੁੰਦੀ ਹੈ ਉਸਨੂੰ ਨਿਰੋਲ ਪੱਕਾ ਲਾਲ (ਨਾਮ) ਰੰਗ ਚੜ੍ਹਦਾ ਹੈ ਜਿਵੇਂ ਉਹ ਮਜੀਠ ਦੇ ਰੰਗ ਵਿਚ (ਰੰਗੀ ਹੁੰਦੀ) ਹੈ।
ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥ ultee sakat sivai ghar aa-ee man vasi-aa har amrit naa-o. She turns away from worldly riches and attunes to God who is dwelling in her heart; God’s ambrosial Name is enshrined within her mind. ਉਹ ਮਾਇਆ ਵਲੋਂ ਪਰਤ ਕੇ ਪਰਮਾਤਮਾ ਦੇ ਸਰੂਪ ਵਿਚ ਟਿਕਦੀ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਅੰਮ੍ਰਿਤ ਨਾਮ ਵੱਸਦਾ ਹੈ।
ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥ naanak balihaaree gur aapnay jit mili-ai har gun gaa-o. ||1|| O’ Nanak, we should be dedicated to our Guru, meeting whom we sing the praises of God. ||1|| ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਹੋਵੀਏ ਜਿਸ ਨੂੰ ਮਿਲਿਆਂ ਪਰਮਾਤਮਾ ਦੇ ਗੁਣ ਗਾਵੀਦੇ ਹਨ ॥੧॥
ਮਃ ੩ ॥ mehlaa 3. Third Guru:
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥ soohaa rang vikaar hai kant na paa-i-aa jaa-ay. The red color of Maya, the worldly riches and power, is vain and useless; Husband-God cannot be realized through it. ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਪਤੀ-ਪ੍ਰਭੂ ਨਹੀਂ ਮਿਲ ਸਕਦਾ,
ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥ is lahday bilam na hova-ee rand baithee doojai bhaa-ay. It doesn’t take much time for this false love for Maya to fade away; one who is in the love of duality ends up disgraced like a rejected soul-bride. ਮਾਇਆ ਦੇ ਇਸ ਚੁਹਚੁਹੇ ਰੰਗ ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ ; ਮਾਇਆ ਦੇ ਮੋਹ ਵਿਚ ਫਸੀ ਜੀਵ-ਇਸਤ੍ਰੀ ਨੂੰ ਰੰਡੀ ਹੋਈ ਜਾਣੋ।
ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋੁਭਾਇ ॥ munDh i-aanee dummnee soohai vays lobhaa-ay. The soul-bride who is enticed by the false worldly pleasures is spiritually ignorant and remains entrapped in duality. ਜੋ ਜੀਵ-ਇਸਤ੍ਰੀ ਮਾਇਆ ਦੇ ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ ਅੰਞਾਣੀ ਹੈ ਉਸ ਦਾ ਮਨ ਸਦਾ ਦੁਚਿੱਤੀ ਵਿਚ ਡੋਲਦਾ ਹੈ।
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥ sabad sachai rang laal kar bhai bhaa-ay seegaar banaa-ay. The soul brides who, through the divine word, imbue themselves with the deep love of God’s Name and adorn themselves with His reverend fear, ਜੋ ਜੋ ਜੀਵ-ਇਸਤ੍ਰੀ ਸਬਦ ਦੀ ਰਾਹੀਂ ਪ੍ਰਭੂ-ਨਾਮ ਦਾ ਪੱਕਾ ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ ਆਪਣੇ ਮਨ ਦਾ ਸੋਹਜ ਬਣਾਂਦੀ ਹੈ,
ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥ naanak sadaa sohaaganee je chalan satgur bhaa-ay. ||2|| and those who conduct themselves by the true Guru’s will; O’ Nanak! they are fortunate forever. ||2|| ਅਤੇ ਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥
ਪਉੜੀ ॥ pa-orhee. Pauree:
ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥ aapay aap upaa-i-an aap keemat paa-ee. God Himself has created all the beings and He Himself knows their worth. ਪ੍ਰਭੂ ਨੇ ਆਪ ਹੀ (ਸਾਰੇ ਜੀਵ) ਪੈਦਾ ਕੀਤੇ ਹਨ ਉਹ ਆਪ ਹੀ (ਇਹਨਾਂ ਦੀ) ਕਦਰ ਜਾਣਦਾ ਹੈ;
ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥ tis daa ant na jaap-ee gur sabad bujhaa-ee. His limits cannot be known, He Himself bestows this understanding through the Guru’s word. ਉਸ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ (ਭਾਵ, ਉਸ ਦੀ ਇਸ ਖੇਡ ਦੀ ਸਮਝ ਨਹੀਂ ਪੈ ਸਕਦੀ), ਗੁਰੂ ਦੇ ਸਬਦ ਦੀ ਰਾਹੀਂ ਸਮਝ (ਆਪ ਹੀ) ਬਖ਼ਸ਼ਦਾ ਹੈ।
ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥ maa-i-aa moh gubaar hai doojai bharmaa-ee. The love for worldly riches and power is like the darkness of spiritual ignorance, which makes one wander away from the righteous path of life. ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ (ਇਸ ਹਨੇਰੇ ਵਿਚ ਤੁਰ ਕੇ ਜੀਵ ਜ਼ਿੰਦਗੀ ਦਾ ਅਸਲ ਰਾਹ ਭੁੱਲ ਕੇ) ਹੋਰ ਪਾਸੇ ਭਟਕਣ ਲੱਗ ਪੈਂਦਾ ਹੈ।
ਮਨਮੁਖ ਠਉਰ ਨ ਪਾਇਨ੍ਹ੍ਹੀ ਫਿਰਿ ਆਵੈ ਜਾਈ ॥ manmukh tha-ur na paa-inHee fir aavai jaa-ee. The self-willed persons do not achieve the objective of human life; they continue in the cycle of birth and death. ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਜ਼ਿੰਦਗੀ ਦੇ ਸਫ਼ਰ ਦੀ) ਅਸਲ ਮੰਜ਼ਲ ਨਹੀਂ ਲੱਭਦੀ, ਮਨਮੁਖ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥ jo tis bhaavai so thee-ai sabh chalai rajaa-ee. ||3|| Whatever pleases God, that alone happens; all follow His will. ||3|| ਜੋ ਉਸ ਪ੍ਰਭੂ ਨੂੰ ਭਾਂਦਾ ਹੈ ਉਹੀ ਹੁੰਦਾ ਹੈ, ਹਰ ਕੋਈ ਉਸ ਦੀ ਰਜ਼ਾ ਵਿਚ ਤੁਰਦਾ ਹੈ ॥੩॥
ਸਲੋਕੁ ਮਃ ੩ ॥ salok mehlaa 3. Shalok, Third Guru:
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥ soohai vays kaaman kulkhanee jo parabh chhod par purakh Dharay pi-aar. The soul-bride engrossed in the enticing worldly riches and power is like that characterless woman who forsaking her husband, loves another man. ਮਾਇਆ ਦੇ ਸੂਹੈ ਵੇਸ ਵਿਚ ਮਸਤ ਜੀਵ-ਇਸਤ੍ਰੀ, ਮਾਨੋ, ਬਦਕਾਰ ਇਸਤ੍ਰੀ ਹੈ ਜੋ ਖਸਮ-ਪ੍ਰਭੂ ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ;
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥ os seel na sanjam sadaa jhooth bolai manmukh karam khu-aar. She neither has a good character, nor self-discipline, always tells lies; she is ruined by doing deeds by following her mind. ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ।
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥ jis poorab hovai likhi-aa tis satgur milai bhataar. But she, who has such pre-ordained destiny, meets with the true Guru as her savior. ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ,
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥ soohaa vays sabh utaar Dharay gal pahirai khimaa seegaar. She casts away the enticing red clothes (the love of worldly attractions) and adorns herself with the ornaments of forgiveness around her neck. ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ।
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥ pay-ee-ai saahurai baho sobhaa paa-ay tis pooj karay sabh saisaar. She receives great honor both in this world and the next; the entire world adores her. ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ।
ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥ oh ralaa-ee kisai dee naa ralai jis raavay sirjanhaar. One who is united with the Creator-God, stands out and does not blend in with others. ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ;
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥ naanak gurmukh sadaa suhaaganee jis avinaasee purakh bhartaar. ||1|| O’ Nanak, that soul-bride is fortunate forever who follows the Guru’s teachings, and who has eternal God as her Husband. ||1|| ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ॥੧॥
ਮਃ ੧ ॥ mehlaa 1. First Guru:
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥ soohaa rang supnai nisee bin taagay gal haar. The enticing red color of worldly riches is very short lived like a dream; it is like a necklace without a string. (ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ;
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥ sachaa rang majeeth kaa gurmukh barahm beechaar. Contemplating the divine wisdom through the Guru’s teachings is like the fast long lasting color. ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ।
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥ naanak paraym mahaa rasee sabh buri-aa-ee-aa chhaar. ||2|| O’ Nanak, the soul bride who is immersed in the sublime essence of God’s Love,all her sins are reduced to ashes. ||2|| ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ ॥੨॥
ਪਉੜੀ ॥ pa-orhee. Pauree:
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥ ih jag aap upaa-i-on kar choj vidaan. He Himself created this world by staging astonishing wonders. ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ,
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥ panch Dhaat vich paa-ee-an moh jhooth gumaan. He infused it with five elements, which are the basis for worldly attachment, falsehood, and arrogance. ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ।
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥ aavai jaa-ay bhavaa-ee-ai manmukh agi-aan. The spiritually ignorant, self-willed person remains entangled in these and keeps wandering in the cycle of birth and death. ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ।
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥ iknaa aap bujhaa-i-on gurmukh har gi-aan. To some people, God Himself has revealed the divine wisdom through the Guru, ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ,
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥ bhagat khajaanaa bakhsi-on har naam niDhaan. ||4|| and blessed them with the treasures of devotional worship and His Name. ||4|| ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥
ਸਲੋਕੁ ਮਃ ੩ ॥ salok mehlaa 3. Shalok, Third Guru:
ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥ soohvee-ay soohaa vays chhad too taa pir lagee pi-aar. O’ the soul-bride, renounce the love for the enticing worldly riches, only then you would be imbued with the love of Husband-God. ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ।


© 2017 SGGS ONLINE
error: Content is protected !!
Scroll to Top