Guru Granth Sahib Translation Project

Guru granth sahib page-71

Page 71

ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥ chit na aa-i-o paarbarahm taa kharh rasaatal deet. ||7|| But if one does not contemplate God, one shall be consigned to hell. ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ l
ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥ kaa-i-aa rog na chhidar kichh naa kichh kaarhaa sog. One may have a body free of disease and deformity, and have no worries or grief at all; ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥ mirat na aavee chit tis ahinis bhogai bhog. he may be unmindful of death, and night and day revel in pleasures; ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ sabh kichh keeton aapnaa jee-ay na sank Dhari-aa. may take everything as his own, and have no fear in mind at all; ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ ਕੋਈ ਸ਼ੰਕਾ ਨਾਹ ਉਠਿਆ ਹੋਵੇ,
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥ chit na aa-i-o paarbarahm jamkankar vas pari-aa. ||8|| but still, if you do not remember the Supreme God, you shall fall under the power of the Messenger of Death. ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ l
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥ kirpaa karay jis paarbarahm hovai saaDhoo sang. The person on whom the all pervading God showers mercy,that person finds the holy company. ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥ ji-o ji-o oh vaDhaa-ee-ai ti-o ti-o har si-o rang. More such person keeps the holy company , more he is imbued with God’s love. ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ duhaa siri-aa kaa khasam aap avar na doojaa thaa-o. Creator is the Master of both worlds; there is no other place of peace or comfort. ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥ satgur tuthai paa-i-aa naanak sachaa naa-o. ||9||1||26|| O Nanak, when the true Guru is pleased, one realizes the eternal God. ਹੇ ਨਾਨਕ! ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ l
ਸਿਰੀਰਾਗੁ ਮਹਲਾ ੫ ਘਰੁ ੫ ॥ sireeraag mehlaa 5 ghar 5. Siree Raag, by the Fifth Guru, Fifth beat:
ਜਾਨਉ ਨਹੀ ਭਾਵੈ ਕਵਨ ਬਾਤਾ ॥ jaan-o nahee bhaavai kavan baataa. I do not know what pleases Creator. ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।
ਮਨ ਖੋਜਿ ਮਾਰਗੁ ॥੧॥ ਰਹਾਉ ॥ man khoj maarag. ||1|| rahaa-o. O mind, seek out the way to realize God! ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ)
ਧਿਆਨੀ ਧਿਆਨੁ ਲਾਵਹਿ ॥ Dhi-aanee Dhi-aan laaveh. The meditatives practice meditation, ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
ਗਿਆਨੀ ਗਿਆਨੁ ਕਮਾਵਹਿ ॥ gi-aanee gi-aan kamaaveh. and the wise practice spiritual wisdom, ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,
ਪ੍ਰਭੁ ਕਿਨ ਹੀ ਜਾਤਾ ॥੧॥ parabh kin hee jaataa. ||1|| but rare are those who realize God. ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ)
ਭਗਉਤੀ ਰਹਤ ਜੁਗਤਾ ॥ bhag-utee rahat jugtaa. The worshipper of (god) vishnu practices self-discipline, ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਅੰਦਰ ਰਹਿੰਦਾ ਹੈ।
ਜੋਗੀ ਕਹਤ ਮੁਕਤਾ ॥ jogee kahat muktaa. the yogi speaks of salvation, ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।
ਤਪਸੀ ਤਪਹਿ ਰਾਤਾ ॥੨॥ tapsee tapeh raataa. ||2|| and the ascetic is absorbed in asceticism. ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ l
ਮੋਨੀ ਮੋਨਿਧਾਰੀ ॥ monee moniDhaaree. The men of silence observe silence, ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।
ਸਨਿਆਸੀ ਬ੍ਰਹਮਚਾਰੀ ॥ sani-aasee barahamchaaree. The recluse observe celibacy. ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ
ਉਦਾਸੀ ਉਦਾਸਿ ਰਾਤਾ ॥੩॥ udaasee udaas raataa. ||3|| and the stoic (Udaasees) abide in detachment. ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ l
ਭਗਤਿ ਨਵੈ ਪਰਕਾਰਾ ॥ bhagat navai parkaaraa. There are nine forms of devotional worship. (ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।
ਪੰਡਿਤੁ ਵੇਦੁ ਪੁਕਾਰਾ ॥ pandit vayd pukaaraa. The Pandits recite the Vedas. ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ।
ਗਿਰਸਤੀ ਗਿਰਸਤਿ ਧਰਮਾਤਾ ॥੪॥ girsatee girsat Dharmaataa. ||4|| The householders assert their faith in family life. ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ l
ਇਕ ਸਬਦੀ ਬਹੁ ਰੂਪਿ ਅਵਧੂਤਾ ॥ ik sabdee baho roop avDhootaa. There are many who utter only One Word, there are those who take many forms and there are the naked renunciates, ਅਨੇਕਾਂ ਐਸੇ ਹਨ ਜੋ ‘ਅਲੱਖ ਅਲੱਖ’ ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।
ਕਾਪੜੀ ਕਉਤੇ ਜਾਗੂਤਾ ॥ kaaprhee ka-utay jaagootaa. the wearers of patched coats, the magicians, those who remain always awake, ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ।
ਇਕਿ ਤੀਰਥਿ ਨਾਤਾ ॥੫॥ ik tirath naataa. ||5|| And there are many who bathe at holy places of pilgrimage. ਅਨੇਕਾਂ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ
ਨਿਰਹਾਰ ਵਰਤੀ ਆਪਰਸਾ ॥ nirhaar vartee aaprasaa. There are many who go without food, those who never touch others, ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।
ਇਕਿ ਲੂਕਿ ਨ ਦੇਵਹਿ ਦਰਸਾ ॥ ik look na dayveh darsaa. the hermits who never show themselves, ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।
ਇਕਿ ਮਨ ਹੀ ਗਿਆਤਾ ॥੬॥ ik man hee gi-aataa. ||6|| and those who are wise in their own minds. ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ
ਘਾਟਿ ਨ ਕਿਨ ਹੀ ਕਹਾਇਆ ॥ ghaat na kin hee kahaa-i-aa. Of these, no one admits to any deficiency. (ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।
ਸਭ ਕਹਤੇ ਹੈ ਪਾਇਆ ॥ sabh kahtay hai paa-i-aa. They all say that they have realized God. ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।
ਜਿਸੁ ਮੇਲੇ ਸੋ ਭਗਤਾ ॥੭॥ jis maylay so bhagtaa. ||7|| But he alone is a devotee, whom the God has united with Himself. ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ l
ਸਗਲ ਉਕਤਿ ਉਪਾਵਾ ॥ ਤਿਆਗੀ ਸਰਨਿ ਪਾਵਾ ॥ sagal ukat upaavaa. ti-aagee saran paavaa. Abandoning all above, (methods of worship ) I have sought His Sanctuary. ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛਡ ਕੇ ਮੈਂ ਤਾਂ ਪ੍ਰਭੂ ਦੀ ਹੀ ਸਰਨ ਪਿਆ ਹਾਂ।
ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥ naanak gur charan paraataa. ||8||2||27|| Nanak has fallen at the Feet of the Guru. ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ l
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. There is only one God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਮਹਲਾ ੧ ਘਰੁ ੩ ॥ sireeraag mehlaa 1 ghar 3. Siree Raag, by the First Guru, Third Beat:
ਜੋਗੀ ਅੰਦਰਿ ਜੋਗੀਆ ॥ jogee andar jogee-aa. O God, among yogis, You are the greatest Yogi. (ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,
ਤੂੰ ਭੋਗੀ ਅੰਦਰਿ ਭੋਗੀਆ ॥ tooN bhogee andar bhogee-aa. among pleasure seekers, You are the Pleasure Seeker. ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ tayraa ant na paa-i-aa surag machh pa-i-aal jee-o. ||1|| Your limits are not known to any of the beings in the heavens, in this world, or in the nether regions of the underworld. ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥ ha-o vaaree ha-o vaarnai kurbaan tayray naav no. ||1|| rahaa-o. I am devoted, dedicated, I dedicate myself to Your Name. ਮੈਂ ਤੇਰੇ ਉਤੋਂ ਸਦਕੇ, ਮੈਂ ਸਦਕੇ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਬਲਿਹਾਰਨੇ ਹਾਂ l
ਤੁਧੁ ਸੰਸਾਰੁ ਉਪਾਇਆ ॥ tuDh sansaar upaa-i-aa. You created the world, ਤੂੰ ਹੀ ਜਗਤ ਪੈਦਾ ਕੀਤਾ ਹੈ
ਸਿਰੇ ਸਿਰਿ ਧੰਧੇ ਲਾਇਆ ॥ siray sir DhanDhay laa-i-aa. and assigned tasks to one and all. ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ।
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥ vaykheh keetaa aapnaa kar kudrat paasaa dhaal jee-o. ||2|| You manage and control Your creation as a player moves the pawns after throwing the dice. ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ
ਪਰਗਟਿ ਪਾਹਾਰੈ ਜਾਪਦਾ ॥ pargat pahaarai jaapdaa. You are manifest in the Expanse of Your Creation. ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।
ਸਭੁ ਨਾਵੈ ਨੋ ਪਰਤਾਪਦਾ ॥ sabh naavai no partaapdaa. Everyone longs for You Name. ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥ satgur baajh na paa-i-o sabh mohee maa-i-aa jaal jee-o. ||3|| But without the Guru, no one finds You. All are enticed and trapped by Maya. ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ
ਸਤਿਗੁਰ ਕਉ ਬਲਿ ਜਾਈਐ ॥ satgur ka-o bal jaa-ee-ai. I dedicate myself to the True Guru. ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
ਜਿਤੁ ਮਿਲਿਐ ਪਰਮ ਗਤਿ ਪਾਈਐ ॥ jit mili-ai param gat paa-ee-ai. Meeting Him, highest state of bliss is obtained. ਜਿਨ੍ਹਾਂ ਨੂੰਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।
Scroll to Top
https://apt.usu.ac.id/bola-sbo/ https://apt.usu.ac.id/templates/system/demo/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ https://ejournalagribisnis.uho.ac.id/pages/database/demo/ https://fip.unima.ac.id/errr/tgacor/ https://ppp.unib.ac.id/products/sigacor/ https://psi.fisip.unib.ac.id/akasia/conf/ https://psi.fisip.unib.ac.id/data_load/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://pkl.jti.polinema.ac.id/images/ugacor/ http://pkl.jti.polinema.ac.id/images/ http://magistraandalusia.fib.unand.ac.id/plugins/xgacor/ http://magistraandalusia.fib.unand.ac.id/rt/hj_demo/
https://jackpot-1131.com/ https://jp1131games.com/ https://library.president.ac.id/event/jp-gacor/
https://bbi.tabalongkab.go.id/wp-content/xdemo/ https://bbi.tabalongkab.go.id/wp-content/sbobet/
https://apt.usu.ac.id/bola-sbo/ https://apt.usu.ac.id/templates/system/demo/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ https://ejournalagribisnis.uho.ac.id/pages/database/demo/ https://fip.unima.ac.id/errr/tgacor/ https://ppp.unib.ac.id/products/sigacor/ https://psi.fisip.unib.ac.id/akasia/conf/ https://psi.fisip.unib.ac.id/data_load/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://pkl.jti.polinema.ac.id/images/ugacor/ http://pkl.jti.polinema.ac.id/images/ http://magistraandalusia.fib.unand.ac.id/plugins/xgacor/ http://magistraandalusia.fib.unand.ac.id/rt/hj_demo/
https://jackpot-1131.com/ https://jp1131games.com/ https://library.president.ac.id/event/jp-gacor/
https://bbi.tabalongkab.go.id/wp-content/xdemo/ https://bbi.tabalongkab.go.id/wp-content/sbobet/