Page 7
ਆਦੇਸੁ ਤਿਸੈ ਆਦੇਸੁ ॥
aadays tisai aadays.
Humbly bow to God,
ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
aad aneel anaad anaahat jug jug ayko vays. ||29||
who is the primal, immaculate, without beginning, indestructible and unchanging through the ages.
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
aykaa maa-ee jugat vi-aa-ee tin chaylay parvaan.
According to Hindu beliefs, Maya (worldly illusion) mysteriously conceived and gave birth to three sons (deities).
ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।.
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ik sansaaree ik bhandaaree ik laa-ay deebaan.
One is believed to be the creator of the world, one the sustainer and another one the destroyer.
ਇਕ ਜੀਵ-ਜੰਤਾਂ ਨੂੰ ਪੈਦਾ ਕਰਨ ਵਾਲਾ, ਇਕ ਭੰਡਾਰੇ ਦਾ ਮਾਲਕ, ਅਤੇ ਇੱਕ ਜੀਵਾਂ ਨੂੰ ਸੰਘਾਰਨ ਵਾਲਾ l
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
jiv tis bhaavai tivai chalaavai jiv hovai furmaan.
(But the fact is that), God Himself is directing these actions as He pleases and everything happens as He commands.
ਪਰ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ l
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
oh vaykhai onaa nadar na aavai bahutaa ayhu vidaan.
The greatest wonder is that God watches over all, but none can see Him.
ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਸਭ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਆਦੇਸੁ ਤਿਸੈ ਆਦੇਸੁ ॥
aadays tisai aadays.
Humbly bow to that God,
ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
aad aneel anaad anaahat jug jug ayko vays. ||30||
who is primal, immaculate, without beginning, indestructible and unchanging through the ages.
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ
ਆਸਣੁ ਲੋਇ ਲੋਇ ਭੰਡਾਰ ॥
aasan lo-ay lo-ay bhandaar.
God is present in the entire universe and the universe is full of His bounties.
ਅਕਾਲ ਪੁਰਖ ਦਾ ਟਿਕਾਣਾ ਹਰੇਕ ਭਵਨ ਵਿਚ ਹੈ,ਹਰੇਕ ਭਵਨ ਵਿਚ ਪ੍ਰਭੂ ਦੇ ਭੰਡਾਰੇ ਚੱਲ ਰਹੇ ਹਨ।
ਜੋ ਕਿਛੁ ਪਾਇਆ ਸੁ ਏਕਾ ਵਾਰ ॥
jo kichh paa-i-aa so aykaa vaar.
Whatever bounties He has put in the universe, He has put these once for all.
ਜੋ ਕੁਝ ਪ੍ਰਭੂ ਨੇ ਉਹਨਾਂ ਭੰਡਾਰਿਆਂ ਵਿਚ ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ।
ਕਰਿ ਕਰਿ ਵੇਖੈ ਸਿਰਜਣਹਾਰੁ ॥
kar kar vaykhai sirjanhaar.
Having created the universe, God is looking after His creation.
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।
ਨਾਨਕ ਸਚੇ ਕੀ ਸਾਚੀ ਕਾਰ ॥
naanak sachay kee saachee kaar.
O’ Nanak, God’s system of sustaining His creation is perfect (flawless).
ਹੇ ਨਾਨਕ! ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਂਲ ਵਾਲੀ ਇਹ ਕਾਰ ਸਦਾ ਅਟੱਲ ਹੈ, ਉਕਾਈ ਤੋਂ ਖ਼ਾਲੀ ਹੈ।
ਆਦੇਸੁ ਤਿਸੈ ਆਦੇਸੁ ॥
aadays tisai aadays.
Humbly bow to that Almighty God.
ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
aad aneel anaad anaahat jug jug ayko vays. ||31||
who is the source of everything, immaculate, without beginning, indestructible and unchanging through the ages.
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ik doo jeebhou lakh hohi lakh hoveh lakh vees.
If instead of one tongue, one had hundred thousand tongues and even twenty times more,
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
lakh lakh gayrhaa aakhee-ahi ayk naam jagdees.
and if God’s Name is recited millions of times with each tongue.
ਅਤੇ ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ayt raahi pat pavrhee-aa charhee-ai ho-ay ikees.
Then this remembrance of God with adoration are the steps on the way to realize God, ascending these steps one can become one with Him.
ਅਕਾਲ ਪੁਰਖ ਨੂੰ ਮਿਲਣ ਦੇ ਇਸ ਰਸਤੇ ਵਿਚ ਸਿਮਰਨ ਦਿਆਂ ਜੋ ਪਉੜੀਆਂ ਹਨ, ਉਹਨਾਂ ਉੱਤੇ ਚੜ੍ਹਕੇ ਉਸ ਨਾਲ ਇਕ ਮਿਕ ਹੋ ਸਕੀਦਾ ਹੈ।
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
sun galaa aakaas kee keetaa aa-ee rees.
After listening about the spiritually awakened people, the lowly persons wish to emulate them as if the worms wish to fly like birds.
ਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
naanak nadree paa-ee-ai koorhee koorhai thees. ||32||
O’ Nanak, God is realized only by His grace, all else is false bragging of liars.
ਹੇ ਨਾਨਕ! ਵਾਹਿਗੁਰੂਦੀ ਮਿਹਰ ਸਦਕਾ ਉਸ ਨੂੰ ਮਿਲੀਦਾ ਹੈ ਨਹੀਂ ਤਾਂ ਝੂਠੇ ਮਨੁੱਖ ਦੀ ਝੂਠੀ ਹੀ ਗੱਪ ਹੈ।
ਆਖਣਿ ਜੋਰੁ ਚੁਪੈ ਨਹ ਜੋਰੁ ॥
aakhan jor chupai nah jor.
We do not have any power by ourselves to speak or to remain silent
ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ।
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
jor na mangan dayn na jor.
We have neither the power to ask nor to give (we get what is destined for us and the spirit of giving comes by God’s blessings)
ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ।
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
jor na jeevan maran nah jor.
Life and death too are not in our control.
ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
jor na raaj maal man sor.
Acquiring power and worldly wealth, which cause ego in our mind, is beyond our control.
ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿਚ ਫੂੰ-ਫਾਂ ਹੁੰਦੀ ਹੈ।ਇਸ ਨੂੰ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ.
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
jor na surtee gi-aan veechaar.
We have no power to achieve spiritual awakening, knowledge or thinking.
ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
jor na jugtee chhutai sansaar.
We have no power to escape from worldly temptations.
ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ।
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
jis hath jor kar vaykhai so-ay.
God alone who has the Power to create and take care of creation.
ਉਹੀ ਅਕਾਲ-ਪੁਰਖ ਰਚਨਾ ਰਚ ਕੇ ਉਸ ਦੀ ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।
ਨਾਨਕ ਉਤਮੁ ਨੀਚੁ ਨ ਕੋਇ ॥੩੩॥
naanak utam neech na ko-ay. ||33||
O’ Nanak, on one’s own, no one becomes superior or inferior (one becomes what God makes him).
ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ l
ਰਾਤੀ ਰੁਤੀ ਥਿਤੀ ਵਾਰ ॥
raatee rutee thitee vaar.
The nights, seasons, lunar days, week days,
ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,
ਪਵਣ ਪਾਣੀ ਅਗਨੀ ਪਾਤਾਲ ॥
pavan paanee agnee paataal.
wind, water, fire and the nether regions,
ਹਵਾ, ਪਾਣੀ, ਅੱਗ ਅਤੇ ਪਾਤਾਲ-
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
tis vich Dhartee thaap rakhee Dharam saal.
in the midst of all these, God established the earth as a stage for humans to perform righteous deeds for their spiritual growth.
(ਇਹਨਾਂ ਸਾਰਿਆਂ ਦੇ ਇਕੱਠ ਵਿਚ ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
tis vich jee-a jugat kay rang.
On this stage reside beings of various species and forms.
ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),
ਤਿਨ ਕੇ ਨਾਮ ਅਨੇਕ ਅਨੰਤ ॥
tin kay naam anayk anant.
whose names are countless and endless.
ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।
ਕਰਮੀ ਕਰਮੀ ਹੋਇ ਵੀਚਾਰੁ ॥
karmee karmee ho-ay veechaar.
Human beings are judged based on their deeds.
ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ l
ਸਚਾ ਆਪਿ ਸਚਾ ਦਰਬਾਰੁ ॥
sachaa aap sachaa darbaar.
God Himself is true, and true is His justice.
ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।
ਤਿਥੈ ਸੋਹਨਿ ਪੰਚ ਪਰਵਾਣੁ ॥
tithai sohan panch parvaan.
The chosen and the accepted ones look graceful in that system of justice.
ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ ‘ਤੇ ਸੋਭਦੇ ਹਨl
ਨਦਰੀ ਕਰਮਿ ਪਵੈ ਨੀਸਾਣੁ ॥
nadree karam pavai neesaan.
They receive the mark of grace from the Merciful God.
ਅਕਾਲ ਪੁਰਖ ਦੀ ਬਖਸ਼ਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
ਕਚ ਪਕਾਈ ਓਥੈ ਪਾਇ ॥
kach pakaa-ee othai paa-ay.
Success or failure in terms of spiritual growth is judged in God’s presence.
ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।
ਨਾਨਕ ਗਇਆ ਜਾਪੈ ਜਾਇ ॥੩੪॥
naanak ga-i-aa jaapai jaa-ay. ||34||
O’ Nanak, it is only upon reaching God’s Presence that one discovers if one succeeded or failed.
ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ)
ਧਰਮ ਖੰਡ ਕਾ ਏਹੋ ਧਰਮੁ ॥
Dharam khand kaa ayho Dharam.
This is the account of the moral duty of a person in Dharam khand (first stage of spiritual development as described in the above stanza).
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ।
ਗਿਆਨ ਖੰਡ ਕਾ ਆਖਹੁ ਕਰਮੁ ॥
gi-aan khand kaa aakhhu karam.
Now I (Nanak) am describing the working of Gyan Khand, the stage of acquiring divine knowledge.
ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
kaytay pavan paanee vaisantar kaytay kaan mahays.
In God’s creation, there are so many forms of winds, waters and fires; so many gods Krishnas and Shivas.
ਉਸ ਦੀ ਰਚਨਾ ਵਿਚ ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ l
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
kaytay barmay ghaarhat gharhee-ahi roop rang kay vays.
So many gods-like Brahmas are being created in countless forms and colors.
ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
kaytee-aa karam bhoomee mayr kaytay kaytay Dhoo updays.
There are many earths and many mountains where people perform their duties, and there are many saints like Dhru and many are their teachings.
ਉਸ ਦੀ ਕੁਦਰਤਿ ਵਿਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
kaytay ind chand soor kaytay kaytay mandal days.
There are many Indras, moons, suns and many planetary systems.
ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
kaytay siDh buDh naath kaytay kaytay dayvee vays.
There are many sidhas with miraculous powers, many wise people, many yogis and many goddesses in different forms.
ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਸਰੂਪ ਹਨ।
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
kaytay dayv daanav mun kaytay kaytay ratan samund.
There are so many pious people, so many demons, so many sages and so many oceans of jewels.
ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ।
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
kaytee-aa khaanee kaytee-aa banee kaytay paat narind.
There are so many sources of life, languages, and so many kings and emperors.
ਜੀਵਾਂ ਦੀਆਂ ਬੇਅੰਤ ਖਾਣੀਆਂ ਹਨ, ਬੋਲੀਆਂ ਭੀ ਬੇਅੰਤ ਬਾਣੀਆਂ ਹਨ, ਅਤੇ ਬੇਅੰਤ ਪਾਤਸ਼ਾਹ ਤੇ ਰਾਜੇ ਹਨ,
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
kaytee-aa surtee sayvak kaytay naanak ant na ant. ||35||
There are so many people who meditate, so many selfless servants: O ‘ Nanak, there is no end to the creation of God.
ਬੇਅੰਤ ਪਰਕਾਰ ਦੇ ਜੀਵ ਜੋ ਧਿਆਨ ਲਾਂਦੇ ਹਨ, ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ l
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
gi-aan khand meh gi-aan parchand.
In the stage of Giaan Khand (as described above), the effect of divine knowledge is extremely powerful.
ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
tithai naad binod kod anand.
In this stage, one feels as if one is listening to the music of millions of melodies from which flow joy, amusement and bliss.
ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।