Guru Granth Sahib Translation Project

Guru granth sahib page-351

Page 351

ਆਸਾ ਮਹਲਾ ੧ ॥ aasaa mehlaa 1. Raag Aasa, First Guru:
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥ karam kartoot bayl bisthaaree raam naam fal hoo-aa. The righteous conduct of a person is like a spread out vine which bears the fruit of God’s Name. ਮਨੁੱਖ ਦਾ ਉੱਚਾ ਆਚਰਨ ਮਾਨੋ ਖਿਲਰੀ ਹੋਈ ਵੇਲ ਹੈ, ਇਸ ਵੇਲ ਨੂੰ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ
ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥ tis roop na raykh anaahad vaajai sabad niranjan kee-aa. ||1|| But this fruit has no shape or form; the divine word keeps playing on its own which has been revealed by the immaculate God Himself. ||1|| ਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਇਹ ਸੁਤੇ ਸਿਧ ਗੂੰਜਦਾ ਹੈ। ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ ॥੧॥
ਕਰੇ ਵਖਿਆਣੁ ਜਾਣੈ ਜੇ ਕੋਈ ॥ karay vakhi-aan jaanai jay ko-ee. If one realizes God and keeps singing His praises, ਜੇ ਕੋਈ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ,
ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥ amrit peevai so-ee. ||1|| rahaa-o. then he alone drinks in the ambrosial nectar of Naam. ||1||Pause|| ਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ ॥੧॥ ਰਹਾਉ
ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ jinH pee-aa say masat bha-ay hai tootay banDhan faahay. Those who drink it are captivated; their bonds and shackles of Maya are cut off. ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ
ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥ jotee jot samaanee bheetar taa chhoday maa-i-aa kay laahay. ||2|| Their soul merges in the prime Soul (God) and they forsake all thoughts of Maya.||2|| ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ ॥੨॥
ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ sarab jot roop tayraa daykhi-aa sagal bhavan tayree maa-i-aa. O’ God, he beholds You in all the creatures and he sees the effect of Maya everywhere. ਹੇ ਪ੍ਰਭੂ! ਉਸ ਨੇ ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ।
ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥ raarai roop niraalam baithaa nadar karay vich chhaa-i-aa. ||3|| He sees that God remains aloof from the tumult of the world and still bestows His grace upon those who are engrossed in Maya. ||3| ਉਹ ਮਨੁੱਖ ਵੇਖਦਾ ਹੈ ਕਿ ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਮਾਇਆ ਵਿਚੋਂ ਖ਼ੱਚਤ ਹੋਇਆਂ ਉੱਤੇ ਵੀ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ ॥੩॥
ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ beenaa sabad vajaavai jogee darsan roop apaaraa. That person is a true yogi who has tasted the nectar of Naam and keeps playing the flute of God’s praises, while visualizing His limitless form. ਉਹੀ ਮਨੁੱਖ ਹੈ ਅਸਲ ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ ਮਸਤ ਹੋ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ।
ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥ sabad anaahad so saho raataa naanak kahai vichaaraa. ||4||8|| Nanak Says, because that person is always attuned to the divine word, he remains imbued with the love of Master-God. ||4||8|| ਨਾਨਕ ਇਹ ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਮੈ ਗੁਣ ਗਲਾ ਕੇ ਸਿਰਿ ਭਾਰ ॥ mai gun galaa kay sir bhaar. My only virtues are that I carry the load of mere words upon my head. ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ ਕਿ ਮੈਂ ਆਪਣੇ ਸਿਰ ਉਤੇ ਨਿਰੀਆਂ ਗੱਲਾਂ ਦੇ ਭਾਰ ਬੱਧੇ ਹੋਏ ਹਨ।
ਗਲੀ ਗਲਾ ਸਿਰਜਣਹਾਰ ॥ galee galaa sirjanhaar. The real words are the words of praises of the Creator. ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਸਿਰਜਣਹਾਰ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ।
ਖਾਣਾ ਪੀਣਾ ਹਸਣਾ ਬਾਦਿ ॥ khaanaa peenaa hasnaa baad. O’ God, all the eating, drinking and laughing is useless, ਹੇ ਸਿਰਜਣਹਾਰ! ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ-ਇਹ ਸਭ ਵਿਅਰਥ ਹੈ,
ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥ jab lag ridai na aavahi yaad. ||1|| unless You come into my heart ||1|| ਜਦ ਤਕ, ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ ॥੧॥
ਤਉ ਪਰਵਾਹ ਕੇਹੀ ਕਿਆ ਕੀਜੈ ॥ ta-o parvaah kayhee ki-aa keejai. There is no need to care about anything else, ਕਿਸੇ ਦੀ ਕੋਈ ਪਰਵਾਹ ਨਹੀਂ ਰਹਿ ਜਾਂਦੀ,
ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥ janam janam kichh leejee leejai. ||1|| rahaa-o. if throughout our life we only amass the wealth worth amassing (Naam). ||1||Pause|| ਜੇ ਮਨੁੱਖਾ ਜਨਮ ਵਿਚ ਆ ਕੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ ॥੧॥ ਰਹਾਉ ॥
ਮਨ ਕੀ ਮਤਿ ਮਤਾਗਲੁ ਮਤਾ ॥ man kee mat mataagal mataa. The intellect of our mind is like that of an intoxicated elephant. ਸਾਡੀ ਮਨ ਦੀ ਮਤਿ ਨਸ਼ਈ ਹਾਥੀ ਵਰਗੀ ਹੈ।
ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ jo kichh bolee-ai sabh khato khataa. Whatever we speak is one mistake after another. ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ।
ਕਿਆ ਮੁਹੁ ਲੈ ਕੀਚੈ ਅਰਦਾਸਿ ॥ ki-aa muhu lai keechai ardaas. O’ God, what face should we put on to offer our prayer, (ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ?
ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥ paap punn du-ay saakhee paas. ||2|| when our virtues and vices are close at hand as witnesses. ||2|| ਜਦ ਕਿ ਸਾਡਾ ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ॥੨॥
ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥ jaisaa tooN karahi taisaa ko ho-ay. O’ God, as You make a person, so does that person become. ਹੇ ਪ੍ਰਭੂ! ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ।
ਤੁਝ ਬਿਨੁ ਦੂਜਾ ਨਾਹੀ ਕੋਇ ॥ tujh bin doojaa naahee ko-ay. Without You there is none other to impart us intellect. ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਸਾਨੂੰ ਅਕਲ ਦੇ ਸਕੇ।
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥ jayhee tooN mat deh tayhee ko paavai. One receives only that intellect which You bestow. ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ।
ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥ tuDh aapay bhaavai tivai chalaavai. ||3|| You are running the show of this world as it pleases You ||3|| ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ॥੩॥
ਰਾਗ ਰਤਨ ਪਰੀਆ ਪਰਵਾਰ ॥ raag ratan paree-aa parvaar. The musical measures, their consorts and their families are precious jewels, ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ-ਸ੍ਰੇਸ਼ਟ ਹਨ
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥ tis vich upjai amrit saar. only if from them arises the sublime ambrosial nectar of Naam. ਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥ naanak kartay kaa ih Dhan maal. jay ko boojhai ayhu beechaar. ||4||9|| O’ Nanak, if anyone understands this reality then he would realize that this divine bliss is the only wealth, which leads one to the Creator.||4||9|| ਹੇ ਨਾਨਕ! ਜੇ ਕਿਸੇ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ, ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ ॥੪॥੯॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ kar kirpaa apnai ghar aa-i-aa taa mil sakhee-aa kaaj rachaa-i-aa. When showing kindness God came to my heart then my friends (sensory organs) met together to celebrate the occasion of my union with Him. ਜਦ ਆਪਣੀ ਮਿਹਰ ਰਾਹੀਂ ਪ੍ਰਭੂ ਮੇਰੇ ਹਿਰਦੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ।
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ khayl daykh man anad bha-i-aa saho vee-aahan aa-i-aa. ||1|| Beholding this play, my mind became blissful; my Husband-God has come to marry me (dwell in my heart). ||1|| ਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਪ੍ਰਭੂ-ਪਤੀਮੈਨੂੰ ਵਿਆਹਣ ਲਈ ਆਇਆ ਹੈ।
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ gaavhu gaavhu kaamnee bibayk beechaar. O’ my friends (my beloved faculties), please keep singing again and again the song of wisdom and reflection. ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ) ਸਿਆਣਪ ਅਤੇ ਸੋਚ ਵੀਚਾਰ ਦੇ ਗੀਤ ਮੁੜ ਮੁੜ ਗਾਵੋ l
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ hamrai ghar aa-i-aa jagjeevan bhataar. ||1|| rahaa-o. My Husband-God, the Life of the world, has come into my heart. ||1||Pause|| ਮੇਰੇ ਹਿਰਦੇ-ਘਰ ਵਿਚ ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ॥੧॥ ਰਹਾਉ ॥
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ guroo du-aarai hamraa vee-aahu je ho-aa jaaN saho mili-aa taaN jaani-aa. When through the Guru I met and wedded my Husband-God, then I realized, ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ, ਜਦੋਂ ਮੈਨੂੰ ਪ੍ਰਭੂ-ਪਤੀ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ-
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ tihu lokaa meh sabad ravi-aa hai aap ga-i-aa man maani-aa. ||2|| that God Himself is pervading in all the three worlds. However my mind was convinced only when my sense of self-conceit went away. ||2|| ਕਿ ਪ੍ਰਭੂ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਗਿਆ ॥੨॥
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ aapnaa kaaraj aap savaaray horan kaaraj na ho-ee. God accomplishes His own affairs; His affairs cannot be arranged by anyone else. ਪ੍ਰਭੂ ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ।
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ jit kaaraj sat santokh da-i-aa Dharam hai gurmukh boojhai ko-ee. ||3|| Only a rare Guru’s follower understands that this union with God requires the virtues like contentment, mercy and faith. ||3|| ਇਸ ਮੇਲ ਦੀ ਬਰਕਤਿ ਨਾਲ ਜੀਵ-ਇਸਤ੍ਰੀ ਦੇ ਅੰਦਰ ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੩॥
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ bhanat naanak sabhnaa kaa pir ayko so-ay. Nanak says that the same one God is the Husband of all soul-brides. ਨਾਨਕ ਆਖਦਾ ਹੈ- ਭਾਵੇਂ ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ jis no nadar karay saa sohagan ho-ay. ||4||10|| However, only that soul-bride becomes fortunate upon whom God showers His grace. ||4||10|| ਫਿਰ ਭੀ ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਭਾਗਾਂ ਵਾਲੀ ਹੁੰਦੀ ਹੈ ॥੪॥੧੦॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ garihu ban samsar sahj subhaa-ay. Home and forest are the same for one who dwells in the state of intuitive peace and poise. ਉਸ ਮਨੁੱਖ ਨੂੰ ਘਰ ਤੇ ਜੰਗਲ ਇੱਕ ਸਮਾਨ ਹੈ, ਜੋ ਅਡੋਲ ਅਵਸਥਾ ਵਿਚ ਰਹਿੰਦਾ ਹੈ l
ਦੁਰਮਤਿ ਗਤੁ ਭਈ ਕੀਰਤਿ ਠਾਇ ॥ durmat gat bha-ee keerat thaa-ay. His evil-mindedness departs and the Praises of God take its place. ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।
ਸਚ ਪਉੜੀ ਸਾਚਉ ਮੁਖਿ ਨਾਂਉ ॥ sach pa-orhee saacha-o mukh naaN-o. He meditates on the eternal God, which is a step towards realizing God. ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ-ਮਨੁੱਖਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ
error: Content is protected !!
Scroll to Top
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html