Guru Granth Sahib Translation Project

Guru granth sahib page-336

Page 336

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ bikhai baach har raach samajh man ba-uraa ray. O’ my crazy mind, be careful, save yourself from falling into sinful pursuits and attune yourself to God. ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ nirbhai ho-ay na har bhajay man ba-uraa ray gahi-o na raam jahaaj. ||1|| rahaa-o. O’ my crazy mind, You haven’t fearlessly meditated on God and have not taken His support. ||1||Pause|| ਹੇ ਮੂਰਖ ਮਨ! ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਪ੍ਰਭੂ ਦਾ ਆਸਰਾ ਨਹੀਂ ਲਿਆ ॥੧॥ ਰਹਾਉ ॥
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ markat mustee anaaj kee man ba-uraa ray leenee haath pasaar. O’ my crazy mind, you are engrossed in greed like a monkey who spreads its hand into a narrow necked pot for a handful of grains, ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ chhootan ko sahsaa pari-aa man ba-uraa ray naachi-o ghar ghar baar. ||2|| and does not open his fist due to the fear of losing grains and gets caught. The master makes him dance from door to door. ||2|| ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ ji-o nalnee soo-ataa gahi-o man ba-uraa ray maa-yaa ih bi-uhaar. O’ my crazy mind, Maya entraps us all just like the lime-twig entraps a parrot. ਹੇ ਝੱਲੇ ਮਨਾਂ! ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ ਜਿਵੇਂ ਤੋਤਾ ਨਲਨੀ ਤੇ ਬੈਠ ਕੇ ਫਸ ਜਾਂਦਾ ਹੈ।
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥ jaisaa rang kasumbh kaa man ba-uraa ray ti-o pasri-o paasaar. ||3|| O’ my crazy mind, the expanse of this world is also temporary like the color of the safflower. ||3|| ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ ਚਾਰ ਦਿਨ ਲਈ ਹੀ ਖਿਲਰਿਆ ਹੋਇਆ ਹੈ ॥੩॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ naavan ka-o tirath ghanay man ba-uraa ray poojan ka-o baho dayv. O’ my crazy mind, although there are myriads of sacred shrine to bathe and myriads of idols of angels to worship, ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ,
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥ kaho kabeer chhootan nahee man ba-uraa ray chhootan har kee sayv. |4|1|6|57| but one is not saved from the worldly bonds through these baths and worship; one is saved only by remembering God, says Kabir ||4||1||6||57|| ਕਬੀਰ ਆਖਦਾ ਹੈ- ਸਹਿਮ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ l੪l੧l੬l੫੭l
ਗਉੜੀ ॥ ga-orhee. Raag Gauree:
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥ agan na dahai pavan nahee magnai taskar nayr na aavai. The wealth of God’s Name is such that fire can’t burn it, wind cannott blow it away and thieves cannot get near it; ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥ raam naam Dhan kar sanch-unee so Dhan kat hee na jaavai. ||1|| therefore, one should amass the wealth of God’s Name which is never lost. ||1|| (ਹੇ ਭਾਈ!)ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ hamraa Dhan maaDha-o gobind DharneeDhar ihai saar Dhan kahee-ai. My wealth is God, the Master of the Universe and the Support of the earth: this is called the most sublime wealth. ਮੇਰੀ ਦੌਲਤ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ jo sukh parabh gobind kee sayvaa so sukh raaj na lahee-ai. ||1|| rahaa-o. The bliss which is attained by meditating on God is not attained even by ruling like a king. ||1||Pause|| ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥ is Dhan kaaran siv sankaadik khojat bha-ay udaasee. To attain this wealth Naam, angels like Shiva, men like Sanak and other three sons of angel Brahma became recluses. ਇਸ ਨਾਮ-ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥ man mukand jihbaa naaraa-in parai na jam kee faasee. ||2|| One whose heart enshrines God, the emancipator, and whose tongue always chants the omnipresent God’s name, is not caught in the noose of death. ||2|| ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ ਫਾਹੀ ਨਹੀਂ ਪੈਦੀ ॥੨॥
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥ nij Dhan gi-aan bhagat gur deenee taas sumat man laagaa. Whom the Guru has blessed the wealth of divine knowledge and devotional worship, that person’s mind remains attuned to God, ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ ਪ੍ਰਭੂ ਦੀ ਭਗਤੀ, ਪ੍ਰਭੂ ਦੇ ਗਿਆਨ ਦੀ ਦਾਤ ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥ jalat ambh thambh man Dhaavat bharam banDhan bha-o bhaagaa. ||3|| The wealth of Naam is like water for the mind burning in worldly desires and a support for the wandering mind; it also helps to end the fear of bonds of doubts. ||3|| (ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ kahai kabeer madan kay maatay hirdai daykh beechaaree. Kabeer says: reflect this in your mind o’ king, intoxicated in wealth and lust, ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥ tum ghar laakh kot asav hastee ham ghar ayk muraaree. ||4||1||7||58|| you may have millions of horses and elephants in your home but in my heart dwells God, the benefactor of everything. ||4||1||7||58|| ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ, ਮੇਰੇ ਹਿਰਦੇ-ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪ੍ਰਭੂ ਵੱਸਦਾ ਹੈ ॥੪॥੧॥੭॥੫੮॥
ਗਉੜੀ ॥ ga-orhee. Raag Gauree:
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ ji-o kap kay kar musat chanan kee lubaDh na ti-aag da-i-o. Just as a monkey does not let go of handful of grains and is thereby gets trapped because of its greed, ਜਿਵੇਂ ਲੋਭੀ ਬਾਂਦਰ ਨੇ ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ ਨਹੀਂ ਛੱਡਦਾ, ਤੇ ਕਾਬੂ ਆ ਜਾਂਦਾ ਹੈ
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥ jo jo karam kee-ay laalach si-o tay fir gareh pari-o. ||1|| similarly, all the deeds motivated by greed ultimately become chains of worldly bonds around one’s neck. ||1|| ਇਸੇ ਤਰ੍ਹਾਂ ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥
ਭਗਤਿ ਬਿਨੁ ਬਿਰਥੇ ਜਨਮੁ ਗਇਓ ॥ bhagat bin birthay janam ga-i-o. Without devotional worship of God, human life passes away in vain. ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ i
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥ saaDhsangat bhagvaan bhajan bin kahee na sach rahi-o. ||1|| rahaa-o. Without remembering God in the holy congregation, the eternal God doesn’t become manifest in any one’s heart. ||1||Pause|| ਸਾਧ ਸੰਗਤਿ ਵਿਚ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ , ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥
ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥ ji-o udi-aan kusam parfulit kineh na gharaa-o la-i-o. Just as no one enjoys the fragrance of flowers blooming in a jungle and the bloom of these flowers goes to waste, ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥ taisay bharmat anayk jon meh fir fir kaal ha-i-o. ||2|| similarly without meditation on God’s Name, people wander through countless births and suffer death again and again. ||2|| ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥ i-aa Dhan joban ar sut daaraa paykhan ka-o jo da-i-o. This wealth, youth, children and spouse which God has given is just a passing show. ਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥ tin hee maahi atak jo urjhay indree parayr la-i-o. ||3|| Carried away by sensual desires, people get stuck in these emotional bonds. |3|| ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥ a-oDh anal tan tin ko mandar chahu dis thaat tha-i-o. Assume this body is like a house of straw being consumed by fire of aging; this is the scene being played out all around. ਇਹ ਸਰੀਰ ਮਾਨੋ ਕੱਖਾਂ ਦਾ ਕੋਠਾ ਹੈ, ਉਮਰ ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ,
ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥ kahi kabeer bhai saagar taran ka-o mai satgur ot la-i-o. ||4||1||8||59|| Kabir says, to swim across this dreadful worldly ocean of vices, I have sought the refuge of the true Guru. ||4||1||8||59|| ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥
ਗਉੜੀ ॥ ga-orhee. Raag Gauree:
ਪਾਨੀ ਮੈਲਾ ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ ॥੧॥ paanee mailaa maatee goree.is maatee kee putree joree. ||1|| God assembled this puppet of clay ( human body) from the cloudy water (the semen) and the crimson clay (egg and fluid from the ovary). ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥
ਮੈ ਨਾਹੀ ਕਛੁ ਆਹਿ ਨ ਮੋਰਾ ॥ mai naahee kachh aahi na moraa. I realize that I have no identity separate from You and nothing belongs to me. ਹੇ ਤੈਥੋਂ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥ tan Dhan sabh ras gobind toraa. ||1|| rahaa-o. O’ God, this body, wealth and all the energy in the body are Yours. ||1||Pause|| ਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥
ਇਸ ਮਾਟੀ ਮਹਿ ਪਵਨੁ ਸਮਾਇਆ ॥ is maatee meh pavan samaa-i-aa. This earthen pot (human body) is supported by the air (breath). ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,


© 2017 SGGS ONLINE
error: Content is protected !!
Scroll to Top