Guru Granth Sahib Translation Project

Guru granth sahib page-318

Page 318

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ga-orhee kee vaar mehlaa 5 raa-ay kamaaldee mojdee kee vaar kee Dhun upar gaavnee Gauree Kee Vaar, Fifth Guru: to be sung to the tune of vaar of raai Kamaalde Mojdee:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ ਮਃ ੫ ॥ salok mehlaa 5. Salok, Fifth Guru:
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ har har naam jo jan japai so aa-i-aa parvaan. Approved is the advent of that person who lovingly remembers God’s Name. ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ tis jan kai balihaarnai jin bhaji-aa parabh nirbaan. I dedicate myself to the one who has meditated on the desire-free God. ਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ janam maran dukh kati-aa har bhayti-aa purakh sujaan. He has met the sagacious supreme being, and all his pain from birth to death has been eradicated. ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ।
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ sant sang saagar taray jan naanak sachaa taan. ||1|| O’ Nanak, by associating with the saints he crosses the world-ocean of vices, because he has the strength and support of God. ||1|| ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ
ਮਃ ੫ ॥ mehlaa 5. salok, Fifth Guru:
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ bhalkay uth paraahunaa mayrai ghar aava-o. If a holy guest comes to my house in the early morning hours, ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ paa-o pakhaalaa tis kay man tan nit bhaava-o. I may wash his feet (humbly serve him), and he may always be pleasing to me. ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ naam sunay naam sangrahai naamay liv laava-o. He may listen to Naam, gather the wealth of Naam and remain attuned to Naam. ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ garihu Dhan sabh pavitar ho-ay har kay gun gaava-o. In his company, I may sing God’s praises so that all my house and wealth may be sanctified. (ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ har naam vaapaaree naankaa vadbhaagee paava-o. ||2|| O’ Nanak, it is only by great good fortune that I could meet such a trader of God’s Name.||2|| ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ l
ਪਉੜੀ ॥ pa-orhee. Pauree:
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ jo tuDh bhaavai so bhalaa sach tayraa bhaanaa. O’ God whatever pleases You is the best, and true is Your will. ਹੇ ਪ੍ਰਭੂ! ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ-ਸਤਿ ਹੈ ਤੇਰੀ ਰਜਾ।
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ too sabh meh ayk varatdaa sabh maahi samaanaa. You are the One, pervading in all; and You are permeating in all. ਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ thaan thanantar rav rahi-aa jee-a andar jaanaa. You are permeating in all places and interspaces; and are known to be present in all the creatures. ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ saaDhsang mil paa-ee-ai man sachay bhaanaa. God is realized by joining the holy congregation, and submitting to His Will. ਉਸ ਦਾ ਭਾਣਾ ਮੰਨ ਕੇ ਸਤ-ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ।
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ naanak parabh sarnaagatee sad sad kurbaanaa. ||1|| O’ Nanak, seek the refuge of God and dedicate yourself to Him forever. ||1|| ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ
ਸਲੋਕ ਮਃ ੫ ॥ salok mehlaa 5. Salok, Fifth Guru:
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ chaytaa ee taaN chayt saahib sachaa so Dhanee. If you remember that God is eternal, then lovingly remember that true Master. ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ naanak satgur sayv charh bohith bha-ojal paar pa-o. ||1|| O’ Nanak, follow the teachings of the true Guru, come aboard the ship of Naam (meditate on Naam) and swim across the terrifying world-ocean of vices.||1|| ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ
ਮਃ ੫ ॥ mehlaa 5. Salok, Fifth Guru:
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ vaa-oo sanday kaprhay pahirahi garab gavaar. The fools, proudly wear fancy and fine clothes as light as wind, ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ naanak naal na chalnee jal bal ho-ay chhaar. ||2|| but O’ Nanak, these clothes do not accompany him after death; and are burnt down to ashes. ||2|| ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ l
ਪਉੜੀ ॥ pa-orhee. Pauree:
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ say-ee ubray jagai vich jo sachai rakhay. In the world, they alone have been saved, whom God has protected from vices. ਕਾਮਾਦਿਕ ਵਿਕਾਰਾਂ ਤੋਂ ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ muhi dithai tin kai jeevee-ai har amrit chakhay. Upon seeing the sight of those persons and by partaking the nectar of God’s Name, we remain spiritually rejuvenated. ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ kaam kroDh lobh moh sang saaDhaa bhakhay. Lust, anger, greed and emotional attachment are destroyed, in the Company of such holy persons. ਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ kar kirpaa parabh aapnee har aap parkhay. Bestowing His mercy, God Himself has tested and approved them. ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ naanak chalat na jaapnee ko sakai na lakhay. ||2|| O Nanak, God’s plays are incomprehensible: no one can understand them. ||2|| ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ l
ਸਲੋਕ ਮਃ ੫ ॥ salok mehlaa 5. Salok, Fifth Guru:
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ naanak so-ee dinas suhaavrhaa jit parabh aavai chit. O Nanak, that day alone is the most beautiful and auspicious on which God is lovingly remembered in the mind. ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ,
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ jit din visrai paarbarahm fit bhalayree rut. ||1|| Cursed is that day and the season, when the supreme God is forgotten. ||1|| ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ
ਮਃ ੫ ॥ mehlaa 5. Salok, Fifth Guru:
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ naanak mitraa-ee tis si-o sabh kichh jis kai haath. O Nanak, become friends with the One, who controls everything. ਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ ਪਾਣੀ ਚਾਹੀਦੀ ਹੈ ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ kumitraa say-ee kaaNdhee-ah ik vikh na chaleh saath. ||2|| They are called false friends who can not accompany us even one step after death. ||2|| ਜੋ ਇਕ ਕਦਮ ਭੀ ਅਸਾਡੇ ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ
ਪਉੜੀ ॥ pa-orhee. Pauree:
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ amrit naam niDhaan hai mil peevhu bhaa-ee. O’ my brothers, the nectar of God’s Name is like a treasure, partake it joining together in the company of saintly persons. ਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, ਇਸ ਅੰਮ੍ਰਿਤ ਨੂੰ ਸਤਿਸੰਗ ਵਿਚ ਮਿਲ ਕੇ ਪੀਵੋ।
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ jis simrat sukh paa-ee-ai sabh tikhaa bujhaa-ee. By remembering Him with loving devotion, peace is obtained, and all the desire for Maya (worldly riches) is destroyed ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ kar sayvaa paarbarahm gur bhukh rahai na kaa-ee. So, serve the Supreme God-Guru, then no worldly desire would be left in you ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ sagal manorath punni-aa amraa pad paa-ee. All the objectives are fulfilled, and supreme spiritual status is obtained. ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ tuDh jayvad toohai paarbarahm naanak sarnaa-ee. ||3|| O’ God, You alone are as great as Yourself; O’ Nanak, seek His refuge.||3|| ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ l
ਸਲੋਕ ਮਃ ੫ ॥ salok mehlaa 5. Salok, Fifth Guru:
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ dith-rho habh thaa-ay oon na kaa-ee jaa-ay. I have seen all the places; and found no place without God. ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ l
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ naanak laDhaa tin su-aa-o jinaa satgur bhayti-aa. ||1|| O’ Nanak, only they have achieved the true objective of human life (meditating on God’s Name), who have met the true Guru and have followed his advice. ||1|| ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ


© 2017 SGGS ONLINE
error: Content is protected !!
Scroll to Top