Guru Granth Sahib Translation Project

Guru granth sahib page-1370

Page 1370

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥ aap dubay chahu bayd meh chaylay dee-ay bahaa-ay. ||104|| Such false saints not only have drowned themselves in the rituals of four Vedas, they have even gotten their followers washed away in the same. ||104|| ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਵਿਚ ਰੋੜ੍ਹ ਦਿੱਤਾ ਹੈ ॥੧੦੪॥
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥ kabeer jaytay paap kee-ay raakhay talai duraa-ay. O’ Kabir, one may keep concealed all the sins committed by him, ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥ pargat bha-ay nidaan sabh jab poochhay Dharam raa-ay. ||105|| but ultimately these sins become manifest when the judge of righteousness asks him the account of his deeds in life. ||105|| ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ| ॥੧੦੫॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥ kabeer har kaa simran chhaad kai paali-o bahut kutamb. O’ Kabir, forsaking the remembrance of God, one remains busy in rearing his large family, ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡ ਕੇ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥ DhanDhaa kartaa reh ga-i-aa bhaa-ee rahi-aa na banDh. ||106|| he remains involved in worldly affairs for the sake of the family, and deteriorates spiritually, none of his brothers or relatives is able to save him from it. ||106|| ਟੱਬਰ ਦੀ ਖ਼ਾਤਰ ਜਗਤ ਦੇ ਧੰਧੇ ਕਰਦਾ ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ ਜਿਸ ਤੋਂ ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥ kabeer har kaa simran chhaad kai raat jagaavan jaa-ay. O’ Kabir, forsaking remembrance of God, the woman who goes to cremation grounds in the night to light the lamps, ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, ਜੋ ਕੋਈ (ਔਤਰੀ ਜਾਹਲ) ਜ਼ਨਾਨੀ ਰਾਤ ਨੂੰ ਮਸਾਣ ਜਗਾਣ ਲਈ ਜਾਂਦੀ ਹੈ,
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥ sarpan ho-ay kai a-utarai jaa-ay apunay khaa-ay. ||107|| her disposition becomes that of snake and doesn’t resists even harming her own children.||107|| ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ kabeer har kaa simran chhaad kai aho-ee raakhai naar. O’ Kabir, by forsaking the remembrance of God, a foolish woman who observes a fast to please Ahoee, the mythical goddess of smallpox, ਹੇ ਕਬੀਰ! ਰਾਮ-ਨਾਮ ਛੱਡ ਕੇ (ਮੂਰਖ) ਇਸਤ੍ਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ,
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ gadhee ho-ay kai a-utarai bhaar sahai man chaar. ||108|| ultimately she starts to think like a donkey and feels as if she always carries a heavy load of fear. ||108|| ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ ਚਾਰ ਮਣ ਭਾਰ ਢੋਂਦੀ ਹੈ ॥੧੦੮॥
ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥ kabeer chaturaa-ee at ghanee har jap hirdai maahi. O’ Kabir, the greatest wisdom is that one should remember God in one’s heart. ਹੇ ਕਬੀਰ! ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ|
ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥ sooree oopar khaylnaa girai ta thaahar naahi. ||109|| However remembering God is like playing on the noose because if one falls from it (remembering God) then there is no other refuge. ||109|| (ਪਰ) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਭੀ ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥
ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥ kabeer so-ee mukh Dhan hai jaa mukh kahee-ai raam. O’ Kabir, blessed is that mouth, which utters God’s Name. ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥ dayhee kis kee baapuree pavitar ho-igo garaam. ||110|| What to speak of one helpless body, the entire village becomes immaculate where one lovingly utters (remembers) God’s Name. ||110|| ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥ kabeer so-ee kul bhalee jaa kul har ko daas. O’ Kabir, blessed is that family in which a devotee of God is born, ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ,
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥ jih kul daas na oopjai so kul dhaak palaas. ||111|| whereas the family in which no such devotee takes birth, is useless like weeds and bushes. ||111|| ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ ਰੁੱਖਾਂ ਦੀ ਤਰ੍ਹਾਂ ਨਿਕੰਮਾ ਹੈ ॥੧੧੧॥
ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥ kabeer hai ga-ay baahan saghan ghan laakh Dhajaa fahraahi. O’ Kabir, one may have all the comforts of life in the form of lots of horses, elephants, chariots, and millions of flags flying on his mansion, ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ,
ਇਆ ਸੁਖ ਤੇ ਭਿਖ੍ਯ੍ਯਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥ i-aa sukh tay bhikh-yaa bhalee ja-o har simrat din jaahi. ||112|| still better than all these comforts, is the life of begging for food in which his days are spent remembering God with adoration. ||112|| ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਨ੍ਹਾਂ ਸੁਖਾਂ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥ kabeer sabh jag ha-o firi-o maaNdal kanDh chadhaa-ay. O’ Kabir, carrying a drum on my shoulder and beating it, I have wandered through the entire world, ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ,
ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥ ko-ee kaahoo ko nahee sabh daykhee thok bajaa-ay. ||113|| and have carefully studied and determined that no one belongs to anyone (there is no companion who would last forever). ||113|| ਤੇ ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ ॥੧੧੩॥
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥ maarag motee beethray anDhaa niksi-o aa-ay. O’ Kabir, God’s virtues are scattered like pearls on the path of human life, and a blind (spiritually ignorant) person comes along; ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ ਰਸਤੇ ਵਿਚ ਮੋਤੀ (ਪ੍ਰਭੂ ਦੇ ਗੁਣ), ਖਿੱਲਰੇ ਹੋਏ ਹਨ; ਪਰ ਇਥੇ ਗਿਆਨ-ਹੀਣ ਅੰਨ੍ਹਾ ਮਨੁੱਖ ਆ ਅੱਪੜਿਆ ਹੈ;
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥ jot binaa jagdees kee jagat ulanghay jaa-ay. ||114|| but without using the light (wisdom) blessed by God, the world is not benefitting from it, as if it is trampling these pearls. ||114|| ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ ॥੧੧੪॥
ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥ boodaa bans kabeer kaa upji-o poot kamaal. Consider devotee Kabir’s family (sensory organs) drowned in the vices when his son (mind) stooped so low, ਕਬੀਰ ਦਾ ਕੁਲ (ਅੱਖਾਂ, ਕੰਨ, ਨੱਕ, ਆਦਿਕ ਸਾਰੇ ਗਿਆਨ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਡੁੱਬ ਗਿਆ ਜਾਣੋ ਜਦੋਂ ਇਸ ਕੁਲ ਵਿਚ ਕਮਾਲ ਨਾਮ ਦਾ ਪੁਤਰ ਪੈਦਾ ਹੋਇਆ (ਉਸ ਦਾ ਮੂਰਖ ਮਨ ਨੀਵੀਂ ਅਵਸਥਾ ਤੇ ਆ ਅੱਪੜਿਆ) ,
ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥ har kaa simran chhaad kai ghar lay aa-yaa maal. ||115|| that forsaking God’s remembrance, it enshrined the love for Maya within.||115|| ਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਉਸ (ਮਨ) ਨੇ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ॥੧੧੫॥
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ kabeer saaDhoo ka-o milnay jaa-ee-ai saath na leejai ko-ay. O’ Kabir, when we go to meet the saint (Guru), we shouldn’t take anyone (ego, worldly problems etc) along with us; ਹੇ ਕਬੀਰ! ਜੇ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ;
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥ paachhai paa-o na deejee-ai aagai ho-ay so ho-ay. ||116|| once we proceed on this journey, we shouldn’t step back and let happen whatever happens next. ||116|| ਸਾਧੂ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ; ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥ kabeer jag baaDhi-o jih jayvree tih mat banDhhu kabeer. O’ Kabir, the chain of the love for Maya with which the entire world is bound: O’ Kabir, don’t allow yourself to be bound with the same chain. ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ
ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥ jaiheh aataa lon ji-o son samaan sareer. ||117|| Otherwise this gold-like precious body of yours would be lost just as salt disappears in the flour. ||117|| ਨਹੀ ਤਾਂ ਤੇਰਾ ਇਹ ਸੋਨੇ ਵਰਗਾ ਕੀਮਤੀ ਮਨੁੱਖਾ ਸਰੀਰ ਆਟੇ ਵਿੱਚ ਲੂਣ ਵਾਂਗ ਗੁੰਮ ਹੋ ਜਾਹਿਂਗਾ ॥੧੧੭॥
ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥ kabeer hans udi-o tan gaadi-o sojhaa-ee sainaah. O’ Kabir, when soul is about to fly out (one is on last breaths), and body is ready to fall, even then one tries to make gestures about his hidden wealth; ਹੇ ਕਬੀਰ! ਜਦੋਂ ਜੀਵਾਤਮਾ ਨਿਕਲਣ ਤੇ ਹੁੰਦਾ ਹੈ, ਸਰੀਰ ਢੇਰੀ ਹੋਣ ਵਾਲਾ ਹੁੰਦਾ ਹੈ, ਤਾਂ ਵੀ ਜੀਵ ਸੈਣਤਾਂ ਨਾਲ ਹੀ ਸੰਬੰਧੀਆਂ ਨੂੰ ਸਮਝਾਂਦਾ ਹੈ;
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥ ajhoo jee-o na chhod-ee rankaa-ee nainaah. ||118|| even at that time, he does not let go of the meanness of his eyes. ||118|| ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥ kabeer nain nihaara-o tujh ka-o sarvan sun-o tu-a naa-o. O’ Kabir, say, O’ God, bestow mercy so that I may visualize You everywhere with my eyes, listen to Your Name with my ears, ਹੇ ਕਬੀਰ! ਆਖ- ਹੇ ਪ੍ਰਭੂ! ਮੇਹਰ ਕਰ, ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥ bain uchara-o tu-a naam jee charan kamal rid thaa-o. ||119|| utter Your Name with my tongue, and enshrine Your immaculate Name in my heart. ||119|| (ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ kabeer surag narak tay mai rahi-o satgur kay parsaad. O’ Kabir, by the grace of the Guru, I have been spared from the desire to go to heaven and the fear of hell. ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥ charan kamal kee ma-uj meh raha-o ant ar aad. ||120|| I always keep rejoicing in the bliss of the remembrance of God’s immaculate Name. ||120|| ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ kabeer charan kamal kee ma-uj ko kahi kaisay unmaan. O’ Kabir, how can anyone describe the worth of the ecstasy of remaining absorbed in God’s immaculate Name? ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ kahibay ka-o sobhaa nahee daykhaa hee parvaan. ||121|| It doesn’t behoove anyone to describe it, it has to be personally experienced to appreciate it. ||121|| (ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥ kabeer daykh kai kih kaha-o kahay na ko patee-aa-ay. O’ Kabir, I cannot describe what I have experienced even after visualizing Him, and moreover my words would not appease anyone. ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ,
ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥ har jaisaa taisaa uhee raha-o harakh gun gaa-ay. ||122|| God is the only one like Himself, and I happily keep singing His praises. ||122|| ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; ਮੈਂ ਤਾਂ ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html