Guru Granth Sahib Translation Project

Guru granth sahib page-1281

Page 1281

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥ gurmukh pat si-o laykhaa nibrhai bakhsay sifat bhandaar. The account of deeds of a Guru’s follower is settled honorably, because the Guru blesses him with the treasure of God’s praises. ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।
ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ othai hath na aprhai kook na sunee-ai pukaar. No one has any say where the account of one’s deeds is being rendered in God’s presence, and no one even listens to anyone’s cries for help. ਓਥੇ ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।
ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ othai satgur baylee hovai kadh la-ay antee vaar. Only the true Guru is of help over there because he alone can pull one out of trouble in the end. ਓਥੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਬਿਪਤਾ ਤੋਂ ਬਾਹਰ ਕੱਢਦਾ ਹੈ।
ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥ aynaa jantaa no hor sayvaa nahee satgur sir kartaar. ||6|| These people should follow only the true Guru’s teachings and no one else, true Guru alone is the emissary of the Creator and is their defender. ||6|| ਇਨ੍ਹਾਂ ਜੀਵਾਂ ਨੂੰ ਸੱਚੇ ਗੁਰਾਂ ਦੇ ਬਗੈਰ, ਹੋਰ ਕਿਸੇ ਦੀ ਸੇਵਾ ਕਰਣੀ ਉਚਿਤ ਨਹੀਂ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥
ਸਲੋਕ ਮਃ ੩ ॥ salok mehlaa 3. Shalok,Third Guru:
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥ baabeehaa jis no too pookaardaa tis no lochai sabh ko-ay. O’ rainbird like-seeker, everybody is yearning for the same God, whom you also long for, ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥ apnee kirpaa kar kai vassee van tarin hari-aa ho-ay. granting mercy, when He would pour rain of Naam, then all the seekers would be delighted like all the vegetation becoming green on a downpour. ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ (‘ਨਾਮ’ ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥ gur parsaadee paa-ee-ai virlaa boojhai ko-ay. Only a rare person understands that the ambrosial nectar of Naam is received only by the Guru’s grace. ਕੋਈ ਵਿਰਲਾ ਬੰਦਾ ਸਮਝਦਾ ਹੈ ਕਿ (‘ਨਾਮ-ਅੰਮ੍ਰਿਤੁ’) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥ bahdi-aa uth-di-aa nit Dhi-aa-ee-ai sadaa sadaa sukh ho-ay. If God is always lovingly remembered in every situation, then inner peace is experienced at all times. ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥ naanak amrit sad hee varasdaa gurmukh dayvai har so-ay. ||1|| O’ Nanak, the rain of ambrosial nectar of Naam is always pouring down, but God bestows this benefaction only to the Guru’s followers. ||1|| ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਹਨਾਂ ਮਨੁੱਖਾਂ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ ॥੧॥
ਮਃ ੩ ॥ mehlaa 3. Third Guru:
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ kalmal ho-ee maydnee ardaas karay liv laa-ay. When the earth is dried up for lack of water, people pray to God for rain with focused mind, (ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ,
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥ sachai suni-aa kann day Dheerak dayvai sahj subhaa-ay. then God attentively listens to their prayers, and comforts the earth because of His innate nature of being merciful, ਤਾਂ ਸਦਾ-ਥਿਰ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ indrai no furmaa-i-aa vuthaa chhahbar laa-ay. He commands Indira, the god of rain who lets the rain pour down in torrents; ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥ an Dhan upjai baho ghanaa keemat kahan na jaa-ay. Then wealth in the form of grains is produced in such great abundance that the worth of this (blessing of God) cannot be estimated. ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ naanak naam salaahi too sabhnaa jee-aa daydaa rijak sambaahi. O’ Nanak, praise the Name of that God who provides sustenance to all beings; ਹੇ ਨਾਨਕ! ਉਸ ਪ੍ਰਭੂ ਦਾ ਨਾਮ ਵਡਿਆਓ, ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ;
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥ jit khaaDhai sukh oopjai fir dookh na laagai aa-ay. ||2|| by partaking this food and remembering God, inner peace wells up and sorrow does not afflict again. ||2|| ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ ਅਤੇ ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
ਪਉੜੀ ॥ pa-orhee. Pauree:
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥ har jee-o sachaa sach too sachay laihi milaa-ay. O’ reverend God, You are eternal and true and You unite the one with Yourself who becomes true like You. ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸੱਚੇ ਪੁਰਸ਼ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥ doojai doojee taraf hai koorh milai na mili-aa jaa-ay. The one who loves Maya is on the other side of truth; he practices falsehood but union with God is not possible through falsehood. ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥ aapay jorh vichhorhi-ai aapay kudrat day-ay dikhaa-ay. God Himself unites a person with Himself who has been separated from Him, and thus exhibits His greatness. ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥ moh sog vijog hai poorab likhi-aa kamaa-ay. The love for Maya is the cause of sorrow of separation from God, and he keeps doing the deeds in accordance with preordained destiny; ਮਮਤਾ ਦੇ ਕਾਰਨ ਇਨਸਾਨ ਪ੍ਰਭੂ ਨਾਲੋ ਵਿਛੋੜੇ ਦੇ ਦੁਖ ਨੂੰ ਮਹਿਸੂਸ ਕਰਦਾ ਹੈ ਅਤੇ ਉਹ ਉਹੀ ਕੰਮ ਕਰਦਾ ਹੈ ਜੋ ਪਿਛਲੇ ਕੀਤੇ ਅਨੁਸਾਰ ਉਸ ਦੇ ਮੱਥੇ ਉਤੇ ਲਿਖਿਆ ਹੈ;
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥ ha-o balihaaree tin ka-o jo har charnee rahai liv laa-ay. I am dedicated to those who remain focused on God’s Name. ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ l
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ ji-o jal meh kamal alipat hai aisee banat banaa-ay. God has made such an arrangement that those who are focused on Naam, remain detached from the world, just as a lotus remains detached from water. ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥ say sukhee-ay sadaa sohnay jinH vichahu aap gavaa-ay. Those who dispel their self-conceit from within, always remain peaceful and look beautiful. ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ।
ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥ tinH sog vijog kaday nahee jo har kai ank samaa-ay. ||7|| Those who remain merged in God’s remembrance, never suffer from the sorrow of separation from God. ||7|| ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥
ਸਲੋਕ ਮਃ ੩ ॥ salok mehlaa 3. Shalok, Third Guru:
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ naanak so salaahee-ai jis vas sabh kichh ho-ay. O’ Nanak, we should always praise that God in whose control is everything. ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ l
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ tisai sarayvihu paraaneeho tis bin avar na ko-ay. O’ mortals, lovingly remember that God, there is no one else like Him. ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ !
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥ gurmukh har parabh man vasai taaN sadaa sadaa sukh ho-ay. If God manifests in the mind of a Guru’s follower, then he enjoys inner peace forever, ਜੇ ਗੁਰਮੁਖ ਦੇ ਮਨ ਵਿਚ ਹਰੀ-ਪ੍ਰਭੂ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥ sahsaa mool na hova-ee sabh chintaa vichahu jaa-ay. then absolutely no doubt is left and all anxiety goes away from his mind. ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ।
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ jo kichh ho-ay so sehjay ho-ay kahnaa kichhoo na jaa-ay. Whatever is happening in the world, appears to happen according to God’s Will and no objection even arises in the mind. ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।
ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਪਾਇ ॥ sachaa saahib man vasai taaN man chindi-aa fal paa-ay. If the eternal Master manifests in mind then the mind’s desires are fulfilled. ਜੇ ਸਦਾ-ਥਿਰ ਪ੍ਰਭੂ ਮਨ ਵਿਚ ਆ ਵੱਸੇ ਤਾਂ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲੈਂਦਾ ਹੈ।
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ naanak tin kaa aakhi-aa aap sunay je la-i-an pannai paa-ay. ||1|| O’ Nanak, God listens to the prayers of those whom He has accepted His own (who are under His gracious glance). ||1|| ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥
ਮਃ ੩ ॥ mehlaa 3. Third Guru:
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ amrit sadaa varasdaa boojhan boojhanhaar. The Ambrosial nectar of Naam always rains down, but only those (divinely wise) who have the ability understand this. ‘ਅੰਮ੍ਰਿਤ’ ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ l
ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ gurmukh jinHee bujhi-aa har amrit rakhi-aa ur Dhaar. Those Guru’s followers who have understood it, keep the ambrosial nectar of God’s Name enshrined in their hearts, ਜਿਨ੍ਹਾਂ ਗੁਰਮੁਖਾਂ ਨੇ ਇਹ ਸਮਝ ਲਿਆ ਹੈ ਉਹ ਪ੍ਰਭੂ ਦੇ ‘ਅੰਮ੍ਰਿਤ’ ਨਾਮ ਨੂੰ ਹਿਰਦੇ ਵਿਚ ਸਾਂਭ ਰੱਖਦੇ ਹਨ l
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ har amrit peeveh sadaa rang raatay ha-umai tarisnaa maar. By eradicating their ego and yearning for worldly desires, imbued with God’s love they drink the ambrosial nectar of God’s Name. ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ ‘ਅੰਮ੍ਰਿਤ’ ਪੀਂਦੇ ਹਨ।
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ amrit har kaa naam hai varsai kirpaa Dhaar. God’s Name is the ambrosial nectar, and it rains down when God bestows His grace. ਅੰਮ੍ਰਿਤ’ ਪ੍ਰਭੂ ਦਾ ‘ਨਾਮ’ ਹੈ ਤੇ ਜਦ ਸੁਆਮੀ ਆਪਣੀ ਮਿਹਰ ਕਰਦਾ ਹੈ ਤਦ ਇਸ ਦੀ ਵਰਖਾ ਹੁੰਦੀ ਹੈ l
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ naanak gurmukh nadree aa-i-aa har aatam raam muraar. ||2|| O’ Nanak, the all-pervading God is visualized by following the teachings of the true Guru. ||2|| ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥


© 2017 SGGS ONLINE
error: Content is protected !!
Scroll to Top