Guru Granth Sahib Translation Project

Guru granth sahib page-1256

Page 1256

ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥ dukh sukh do-oo sam kar jaanai buraa bhalaa sansaar. That person deems both the sorrows and the pleasures alike, and considers the good and the bad behavior in the world as the same, ਉਹ ਮਨੁੱਖ ਦੁੱਖਾਂ ਅਤੇ ਸੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ।
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥ suDh buDh surat naam har paa-ee-ai satsangat gur pi-aar. ||2|| but this kind of understanding is attained only by focusing the mind on God’s Name and by embracing love for the Guru in the holy congregation. ||2|| ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਅਤੇ ਸਾਧ ਸੰਗਤ ਵਿਚ ਰਹਿ ਕੇ ਗੁਰੂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥ ahinis laahaa har naam paraapat gur daataa dayvanhaar. The benefactor Guru is the only one who is capable of giving the gift of God’s Name, but only that person keeps receiving it day and night, ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ, ਉਸ ਮਨੁੱਖ ਨੂੰ ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥ gurmukh sikh so-ee jan paa-ay jis no nadar karay kartaar. ||3|| upon whom the Creator-God bestows gracious glance and who becomes the Guru’s follower and receives his teachings. ||3|| ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ kaa-i-aa mahal mandar ghar har kaa tis meh raakhee jot apaar. The human body is the mansion, the temple and the home of God in which the infinite God has established His light. ਇਹ ਮਨੁੱਖਾ ਸਰੀਰ ਪ੍ਰਭੂ ਦਾ ਮਹਲ ਹੈ ਪ੍ਰਭੂ ਦਾ ਮੰਦਰ ਹੈ ਪ੍ਰਭੂ ਦਾ ਘਰ ਹੈ, ਬੇਅੰਤ ਪ੍ਰਭੂ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥ naanak gurmukh mahal bulaa-ee-ai har maylay maylanhaar. ||4||5|| O’ Nanak, it is only through the Guru that one is invited inside this mansion; God, capable of uniting, unites that person with Himself. ||4||5|| ਹੇ ਨਾਨਕ! ਗੁਰੂ ਦੀ ਰਾਹੀਂ ਹੀ ਜੀਵ ਨੂੰ ਮਹਲ ਵਿਚ ਬੁਲਾਇਆ ਜਾਂਦਾ ਹੈ, ਤੇ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ ॥੪॥੫॥
ਮਲਾਰ ਮਹਲਾ ੧ ਘਰੁ ੨ malaar mehlaa 1 ghar 2 Raag Malaar, First Guru, Second Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਵਣੈ ਪਾਣੀ ਜਾਣੈ ਜਾਤਿ ॥ pavnai paanee jaanai jaat. One who understands that God is the source of the elements like air and water, and realizes Him, ਜੋ ਇਹ ਸਮਝੇ ਕਿ ਹਵਾ ਪਾਣੀ ਆਦਿਕ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ,
ਕਾਇਆਂ ਅਗਨਿ ਕਰੇ ਨਿਭਰਾਂਤਿ ॥ kaa-i-aaN agan karay nibhraaNt. calms down his body’s fire of worldly desire, ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,
ਜੰਮਹਿ ਜੀਅ ਜਾਣੈ ਜੇ ਥਾਉ ॥ jameh jee-a jaanai jay thaa-o. and understand the source from where all the creatures are born, ਅਤੇ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ,
ਸੁਰਤਾ ਪੰਡਿਤੁ ਤਾ ਕਾ ਨਾਉ ॥੧॥ surtaa pandit taa kaa naa-o. ||1|| only that person can be named as the pundit of high intellect. ||1|| (ਹਾਂ) ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ ॥੧॥
ਗੁਣ ਗੋਬਿੰਦ ਨ ਜਾਣੀਅਹਿ ਮਾਇ ॥ gun gobind na jaanee-ahi maa-ay. O’ my mother, one cannot (completely) know about the virtues of God. ਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,
ਅਣਡੀਠਾ ਕਿਛੁ ਕਹਣੁ ਨ ਜਾਇ ॥ andeethaa kichh kahan na jaa-ay. Without seeing, nothing can be said about His real form. (ਉਹ ਗੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ।
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥ ki-aa kar aakh vakhaanee-ai maa-ay. ||1|| rahaa-o. O mother, what can one say to describe Him? ||1||Pause|| ਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? ॥੧॥ ਰਹਾਉ ॥
ਊਪਰਿ ਦਰਿ ਅਸਮਾਨਿ ਪਇਆਲਿ ॥ oopar dar asmaan pa-i-aal. God is present both up in the skies and down below in the nether region, ਉਤਾਹ ਅਸਮਾਨ ਵਿਚ ਅਤੇ ਹੇਠਾਂ ਪਾਤਾਲ ਵਿਚ ਪਰਮਾਤਮਾ ਵਿਆਪਕ ਹੈ,
ਕਿਉ ਕਰਿ ਕਹੀਐ ਦੇਹੁ ਵੀਚਾਰਿ ॥ ki-o kar kahee-ai dayh veechaar. deliberate on it and tell, how can He (God) be described? ਵਿਚਾਰ ਕਰ ਕੇ ਕੋਈ ਧਿਰ ਇਹ ਦਸੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ?
ਬਿਨੁ ਜਿਹਵਾ ਜੋ ਜਪੈ ਹਿਆਇ ॥ bin jihvaa jo japai hi-aa-ay. If one lovingly remembers God in his heart without loudly speaking with tongue, ਜੇ ਕੋਈ ਮਨੁੱਖ ਜੀਭ ਵਰਤਣ ਤੋਂ ਬਿਨਾ,( ਵਿਖਾਵਾ ਛੱਡ ਕੇ) ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ,
ਕੋਈ ਜਾਣੈ ਕੈਸਾ ਨਾਉ ॥੨॥ ko-ee jaanai kaisaa naa-o. ||2|| only then such a rare person can know, what a bliss is there in remembering God’s Name with adoration. ||2|| ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ॥੨॥
ਕਥਨੀ ਬਦਨੀ ਰਹੈ ਨਿਭਰਾਂਤਿ ॥ kathnee badnee rahai nibhraaNt. One stops entering into useless discussions (about his knowledge about God). ਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ,
ਸੋ ਬੂਝੈ ਹੋਵੈ ਜਿਸੁ ਦਾਤਿ ॥ so boojhai hovai jis daat. but he alone understands this thing on whom is the grace of God, ਕੇਵਲ ਉਹ ਹੀ ਮਨੁੱਖ ਇਸ ਨੂੰ ਸਮਝਦਾ ਹੈ ਜਿਸ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ।
ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥ ahinis antar rahai liv laa-ay. and then he always remains focused on God who is deep within him. (ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
ਸੋਈ ਪੁਰਖੁ ਜਿ ਸਚਿ ਸਮਾਇ ॥੩॥ so-ee purakh je sach samaa-ay. ||3|| He alone is a human being in true sense who remains absorbed in God. ||3|| ਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੩॥
ਜਾਤਿ ਕੁਲੀਨੁ ਸੇਵਕੁ ਜੇ ਹੋਇ ॥ jaat kuleen sayvak jay ho-ay. If someone dispels the pride of high social standing or so called high lineage and becomes a true devotee of God, ਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,
ਤਾ ਕਾ ਕਹਣਾ ਕਹਹੁ ਨ ਕੋਇ ॥ taa kaa kahnaa kahhu na ko-ay. then what is there to talk about him? (no one can express his virtues) ਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤ ਕੀਤੀ ਹੀ ਨਹੀਂ ਜਾ ਸਕਦੀ)।
ਵਿਚਿ ਸਨਾਤੀ ਸੇਵਕੁ ਹੋਇ ॥ vich sanaateeN sayvak ho-ay. And if someone from a low social class becomes a true devotee of God: ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,
ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥ naanak panHee-aa pahirai so-ay. ||4||1||6|| O Nanak, I would be humbly dedicated to him, I would consider it an honor if that person wears the shoes made out of my skin. ||4||1||6|| ਹੇ ਨਾਨਕ! (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ॥੪॥੧॥੬॥
ਮਲਾਰ ਮਹਲਾ ੧ ॥ malaar mehlaa 1. Raag Malaar, First Guru:
ਦੁਖੁ ਵੇਛੋੜਾ ਇਕੁ ਦੁਖੁ ਭੂਖ ॥ dukh vaychhorhaa ik dukh bhookh. The greatest sorrow for a human being is the pangs of separation from God and the other one is the yearning for materialism. ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।
ਇਕੁ ਦੁਖੁ ਸਕਤਵਾਰ ਜਮਦੂਤ ॥ ik dukh sakatvaar jamdoot. And yet another affliction is the fear of the powerful demon of death, ਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ik dukh rog lagai tan Dhaa-ay. and the pain of disease that afflicts the body. ਤੇ ਇਕ ਦੁੱਖ ਉਸ ਰੋਗ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ।
ਵੈਦ ਨ ਭੋਲੇ ਦਾਰੂ ਲਾਇ ॥੧॥ vaid na bholay daaroo laa-ay. ||1|| O’ naive physician, don’t administer any medicine (because medicine cannot cure these afflictions). ||1|| ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥
ਵੈਦ ਨ ਭੋਲੇ ਦਾਰੂ ਲਾਇ ॥ vaid na bholay daaroo laa-ay. O’ naive physician, do not administer that medicine, ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।
ਦਰਦੁ ਹੋਵੈ ਦੁਖੁ ਰਹੈ ਸਰੀਰ ॥ darad hovai dukh rahai sareer. even after taking which, the sorrow persists and the body remains afflicted. (ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥ aisaa daaroo lagai na beer. ||1|| rahaa-o. O’ brother, the medicine, (given without diagnosing the cause of ailment) is not effective at all. ||1||Pause|| ਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥
ਖਸਮੁ ਵਿਸਾਰਿ ਕੀਏ ਰਸ ਭੋਗ ॥ khasam visaar kee-ay ras bhog. Forsaking God, when one indulged in sensual pleasures, ਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,
ਤਾਂ ਤਨਿ ਉਠਿ ਖਲੋਏ ਰੋਗ ॥ taaN tan uth khalo-ay rog. then all kinds of maladies started arising in the body, ਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ,
ਮਨ ਅੰਧੇ ਕਉ ਮਿਲੈ ਸਜਾਇ ॥ man anDhay ka-o milai sajaa-ay. and the spiritually ignorant mind receives punishment in the form of these psycho-somatic ailments. ਅਤੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।
ਵੈਦ ਨ ਭੋਲੇ ਦਾਰੂ ਲਾਇ ॥੨॥ vaid na bholay daaroo laa-ay. ||2|| Therefore O’ naive physician, do not administer any medicine. ||2|| ਸੋ, ਹੇ ਅੰਞਾਣ ਵੈਦ! (ਇਨ੍ਹਾ ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਵਾਈ ਨਾਹ ਦੇਹ ॥੨॥
ਚੰਦਨ ਕਾ ਫਲੁ ਚੰਦਨ ਵਾਸੁ ॥ chandan kaa fal chandan vaas. Sandalwood is useful only as long as there is fragrance in it, ਚੰਦਨ ਦੀ ਲਕੜੀ ਦਾ ਲਾਭ ਉਦੋਂ ਤਕ ਤਦੋਂ ਤਕ ਇਸ ਵਿਚ ਚੰਦਨ ਦੀ ਸੁਗੰਧੀ ਹੈ,
ਮਾਣਸ ਕਾ ਫਲੁ ਘਟ ਮਹਿ ਸਾਸੁ ॥ maanas kaa fal ghat meh saas. and a human body is of use as long as there is breath in the body. ਅਤੇ ਮਨੁੱਖਾ ਸਰੀਰ ਤਦੋਂ ਤਕ ਲਾਭਦਾਇਕ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।
ਸਾਸਿ ਗਇਐ ਕਾਇਆ ਢਲਿ ਪਾਇ ॥ saas ga-i-ai kaa-i-aa dhal paa-ay. When breathing stops the body withers and crumbles down, ਸੁਆਸ ਨਿਕਲ ਜਾਣ ਤੇ ਦੇਹ ਢਹਿ ਪੈਂਦੀ ਹੈ,
ਤਾ ਕੈ ਪਾਛੈ ਕੋਇ ਨ ਖਾਇ ॥੩॥ taa kai paachhai ko-ay na khaa-ay. ||3|| and no one eats any medicine after the breath stops. ||3|| ਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ ॥੩॥
ਕੰਚਨ ਕਾਇਆ ਨਿਰਮਲ ਹੰਸੁ ॥ kanchan kaa-i-aa nirmal hans. That body is pure like gold and the soul inside is also immaculate, (ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,
ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥ jis meh naam niranjan aNs. in which manifests the immaculate light of God. ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।
ਦੂਖ ਰੋਗ ਸਭਿ ਗਇਆ ਗਵਾਇ ॥ dookh rog sabh ga-i-aa gavaa-ay. Such a person departs from here after eradicating his sorrows and afflictions. ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।
ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥ naanak chhootas saachai naa-ay. ||4||2||7|| O’ Nanak, one is freed from all afflictions only by lovingly remembering the eternal God’s Name. ||4||2||7|| ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਪਾਉਂਦਾ ਹੈ ॥੪॥੨॥੭॥
ਮਲਾਰ ਮਹਲਾ ੧ ॥ malaar mehlaa 1. Raag Malaar, First Guru:
ਦੁਖ ਮਹੁਰਾ ਮਾਰਣ ਹਰਿ ਨਾਮੁ ॥ dukh mahuraa maaran har naam. The worldly sorrows are like the poison for a person, but God’s Name can convert this poison into an antidote for this poison. ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, ਅਤੇ ਹਰੀ ਦਾ ਨਾਮ ਇਸ ਦਾ ਜ਼ਹਿਰ ਨੂੰ ਮਾਰਣ ਲਈ ਕੁਸ਼ਤਾ
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ silaa santokh peesan hath daan. To make this antidote, one needs to use contentment as the mortar and charitable giving as the pestle. (ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।


© 2017 SGGS ONLINE
error: Content is protected !!
Scroll to Top