Guru Granth Sahib Translation Project

Guru granth sahib page-1159

Page 1159

ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ pandit mulaaN chhaaday do-oo. ||1|| rahaa-o. because I have abandoned rituals and practices advocated both by Muslim mullahs and Hindu pundits. ||1||Pause|| ਕਿਉਂਕੇ ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ)ਹੀ ਛੱਡ ਦਿੱਤੇ ਹਨ ॥੧॥ ਰਹਾਉ ॥
ਬੁਨਿ ਬੁਨਿ ਆਪ ਆਪੁ ਪਹਿਰਾਵਉ ॥ bun bun aap aap pahiraava-o. Weaving a fabric of thoughts about God, I wear it on myself; (ਪ੍ਰਭੂ ਵਿਚ ਟਿਕੀ ਸੁਰਤ ਦੀ) ਤਾਣੀ ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾਉਦਾ ਹਾਂ।
ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ jah nahee aap tahaa ho-ay gaava-o. ||2|| attaining the state where egotism does not exist, I sing God’s praises. ||2|| ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥
ਪੰਡਿਤ ਮੁਲਾਂ ਜੋ ਲਿਖਿ ਦੀਆ ॥ pandit mulaaN jo likh dee-aa. Whatever the Pandits and Mullahs have written (about ritualistic worship or codes of conduct), (ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,
ਛਾਡਿ ਚਲੇ ਹਮ ਕਛੂ ਨ ਲੀਆ ॥੩॥ chhaad chalay ham kachhoo na lee-aa. ||3|| I have rejected them all and have not adopted anything ||3|| ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ridai ikhlaas nirakh lay meeraa. If there is pure love for God in the heart, only then one can visualize Him. ਜੇ ਹਿਰਦੇ ਵਿਚ ਪਵਿਤ੍ਰ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।
ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ aap khoj khoj milay kabeeraa. ||4||7|| O’ Kabir, it is only by searching within their heart that people have realized God, (and not by following any rituals or code of conduct). ||4||7|| ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥
ਨਿਰਧਨ ਆਦਰੁ ਕੋਈ ਨ ਦੇਇ ॥ nirDhan aadar ko-ee na day-ay. No one respects a poor person (in this materialistic world); ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥ laakh jatan karai oh chit na Dharay-ay. ||1|| rahaa-o. the poor person may make thousands of efforts, but no one pays any attention to him. ||1||Pause|| ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ ਕਰੇ, ਕੋਈ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਕਰਦਾ ॥੧॥ ਰਹਾਉ ॥
ਜਉ ਨਿਰਧਨੁ ਸਰਧਨ ਕੈ ਜਾਇ ॥ ja-o nirDhan sarDhan kai jaa-ay. When a poor person goes to a rich person, ਜਦ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਪੁਰਸ਼ ਕੋਲ ਜਾਂਦਾ ਹੈ ,
ਆਗੇ ਬੈਠਾ ਪੀਠਿ ਫਿਰਾਇ ॥੧॥ aagay baithaa peeth firaa-ay. ||1|| even if sitting in front, the wealthy person turns his back on him. ||1|| ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥
ਜਉ ਸਰਧਨੁ ਨਿਰਧਨ ਕੈ ਜਾਇ ॥ ja-o sarDhan nirDhan kai jaa-ay. But when a wealthy person goes to the house of a poor person, ਪਰ ਜਦ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,
ਦੀਆ ਆਦਰੁ ਲੀਆ ਬੁਲਾਇ ॥੨॥ dee-aa aadar lee-aa bulaa-ay. ||2|| the poor person welcomes him with great respect. ||2|| ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥
ਨਿਰਧਨੁ ਸਰਧਨੁ ਦੋਨਉ ਭਾਈ ॥ nirDhan sarDhan don-o bhaa-ee. In reality, being the children of the same God, both are brothers. ਅਸਲ ਵਿੱਚ, ਇਕੋ ਰੱਬ ਦੇ ਪੁੱਤਰ ਹੋਣ ਕਰਕੇ. ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ।
ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥ parabh kee kalaa na maytee jaa-ee. ||3|| No one can change God’s wondrous play wherein one person is poor and the other becomes rich. ||3|| ਰੱਬ ਦੀ ਅਗੰਮੀ ਖੇਡ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੀ ॥੩॥
ਕਹਿ ਕਬੀਰ ਨਿਰਧਨੁ ਹੈ ਸੋਈ ॥ kahi kabeer nirDhan hai so-ee. Kabir says, only that person is really poor, ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,
ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥ jaa kay hirdai naam na ho-ee. ||4||8|| whose heart is devoid of God’s Name. ||4||8|| ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ ॥੪॥੮॥
ਗੁਰ ਸੇਵਾ ਤੇ ਭਗਤਿ ਕਮਾਈ ॥ gur sayvaa tay bhagat kamaa-ee. O’ brother, you practiced devotional worship through the Guru’s teachings, ਹੇ ਭਾਈ! ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕੀਤੀ ,
ਤਬ ਇਹ ਮਾਨਸ ਦੇਹੀ ਪਾਈ ॥ tab ih maanas dayhee paa-ee. only then you have received this human-body. ਤਾਂ ਹੀ ਤੇਨੂੰ ਇਹ ਮਨੁੱਖਾ-ਸਰੀਰ ਮਿਲਿਆ।
ਇਸ ਦੇਹੀ ਕਉ ਸਿਮਰਹਿ ਦੇਵ ॥ is dayhee ka-o simrahi dayv. Even the gods and angels long for this human body. ਇਸ ਮਨੁੱਖੀ ਦੇਹ ਨੂੰ ਦੇਵਤੇ ਭੀ ਤਾਂਘਦੇ ਹਨ।
ਸੋ ਦੇਹੀ ਭਜੁ ਹਰਿ ਕੀ ਸੇਵ ॥੧॥ so dayhee bhaj har kee sayv. ||1|| Therefore, lovingly remember God with this human body. ਇਸ ਲਈ ਆਪਣੀ ਉਸ ਕਾਇਆ ਰਾਹੀਂ, ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ ॥੧॥
ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ bhajahu gobind bhool mat jaahu. Lovingly remember God of the universe and do not forget Him, ਗੋਬਿੰਦ ਨੂੰ ਸਿਮਰ,ਅਤੇ ਉਸ ਨੂੰ ਨਾਂ ਵਿਸਾਰ ।
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥ maanas janam kaa ayhee laahu. ||1|| rahaa-o. this alone is the fruit of human life. ||1||Pause|| ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ jab lag jaraa rog nahee aa-i-aa. As long as you have not been afflicted with the disease of old age, ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥ jab lag kaal garsee nahee kaa-i-aa. as long as death has not seized your body, ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,
ਜਬ ਲਗੁ ਬਿਕਲ ਭਈ ਨਹੀ ਬਾਨੀ ॥ jab lag bikal bha-ee nahee baanee. and as your your speech has not become powerless: ਅਤੇ ਜਦ ਤਕ ਤੇਰੀ ਬੋਲ ਬਾਣੀ ਬੇ-ਤਾਕਤ ਨਹੀਂ ਹੋਈ ,
ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥ bhaj layhi ray man saarigpaanee. ||2|| O’ my mind, remember God of the universe with adoration. ||2|| ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
ਅਬ ਨ ਭਜਸਿ ਭਜਸਿ ਕਬ ਭਾਈ ॥ ab na bhajas bhajas kab bhaa-ee. O’ brother, if you do not remember God now, then when will you do it? ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?
ਆਵੈ ਅੰਤੁ ਨ ਭਜਿਆ ਜਾਈ ॥ aavai ant na bhaji-aa jaa-ee. When the end comes, you will not be able to remember God. ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ jo kichh karahi so-ee ab saar. So whatever you want to do about remambering God, do it now. ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥ fir pathutaahu na paavhu paar. ||3|| Otherwise, you will not be able to swim across the world-ocean of vices and you will only regret having lost the opportunity. ||3|| ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ। ॥੩॥
ਸੋ ਸੇਵਕੁ ਜੋ ਲਾਇਆ ਸੇਵ ॥ so sayvak jo laa-i-aa sayv. That person alone becomes God’s devotee whom He inspires to perform devotional worship, ਉਹੀ ਮਨੁੱਖ ਪ੍ਰਭੂ ਦਾ ਸੇਵਕ ਬਣਦਾ ਹੈ, ਜਿਸ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ ,
ਤਿਨ ਹੀ ਪਾਏ ਨਿਰੰਜਨ ਦੇਵ ॥ tin hee paa-ay niranjan dayv. and only such a person realizes the immaculate God. ਕੇਵਲ ਉਸੇ ਨੂੰ ਪ੍ਰਭੂ ਮਿਲਦਾ ਹੈ,
ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥ gur mil taa kay khulHay kapaat. By meeting and following the Guru’s teachings, his mind is enlightened with spiritual wisdom as if the shutters of his mind have opened up, ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,
ਬਹੁਰਿ ਨ ਆਵੈ ਜੋਨੀ ਬਾਟ ॥੪॥ bahur na aavai jonee baat. ||4|| and he does not go through the rounds of birth and death. ||4|| ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥ ihee tayraa a-osar ih tayree baar. ghat bheetar too daykh bichaar. You may look and reflect within your own heart, this human life alone is your only turn and your only opportunity to unite with God. ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ। (ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ l
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥ kahat kabeer jeet kai haar. baho biDh kahi-o pukaar pukaar. ||5||1||9|| Kabeer says, in so many ways, I have proclaimed this loudly that it is upto you weather you depart as a winner or a loser of this game of life. ||5||1||9|| ਕਬੀਰ ਆਖਦਾ ਹੈ, ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਆਖਿਆ ਹੈ ,ਇਹ ਤੇਰੀ ਮਰਜ਼ੀ ਹੈ ਕਿ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ॥੫॥੧॥੯॥
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ siv kee puree basai buDh saar. Only a person with exalted intellect abides in God’s city, the sublime spiritual state, ਵਾਹਿਗੁਰੂ ਦੇ ਸ਼ਹਿਰ (ਦਸਮ-ਦੁਆਰ) ਵਿਚ ਸ੍ਰੇਸ਼ਟ ਬੁਧੀ ਵਾਲਾ ਮਨੁੱਖ ਵਸਦਾ ਹੈ,
ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥ tah tumH mil kai karahu bichaar. O’ Yogi, getting together, you should also reflect on God’s Name. ਹੇ ਜੋਗੀ! ਤਾਂ ਤੁਸੀਂ ਭੀ ਇਕੱਠੇ ਹੋ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ l
ਈਤ ਊਤ ਕੀ ਸੋਝੀ ਪਰੈ ॥ eet oot kee sojhee parai. This way you would obtain true understanding about this and the next world, ਇਸ ਤਰ੍ਹਾਂ ਤੂੰ ਇਸ ਲੋਕ ਅਤੇ ਪ੍ਰਲੋਕ ਨੂੰ ਸਮਝ ਲਵੇਗਾ,
ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥ ka-un karam mayraa kar kar marai. ||1|| and you would also understand about the deeds by doing those, one gets engrossed in duality and eventually becomes spiritually dead. ||1|| ਅਤੇ ਇਹ ਵੀ ਸਮਝ ਲਵੇਗਾ, ਕਿ ਕਿਹੜਾ ਕੰਮ ਕਰ ਕਰ ਕੇ ਮਨੁੱਖ ਮਮਤਾ ਵਿਚ ਫਸ ਕੇ ਆਤਮਕ ਮੋਤੇ ਮਰਦਾ ਹੈ ॥੧॥
ਨਿਜ ਪਦ ਊਪਰਿ ਲਾਗੋ ਧਿਆਨੁ ॥ nij pad oopar laago Dhi-aan. My mind is focused on God’s Name within my heart, my true home, ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥ raajaa raam naam moraa barahm gi-aan. ||1|| rahaa-o. and remembering God’s Name is the true divine knowledge for me. ||1||Pause|| ਪ੍ਰਭੂ ਦਾ ਨਾਮ ਸਿਮਹਨਾ ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥
ਮੂਲ ਦੁਆਰੈ ਬੰਧਿਆ ਬੰਧੁ ॥ mool du-aarai banDhi-aa banDh. By remaining in God’s presence, I have built a dam against the flood of Maya (ਹੇ ਜੋਗੀ!) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।
ਰਵਿ ਊਪਰਿ ਗਹਿ ਰਾਖਿਆ ਚੰਦੁ ॥ rav oopar geh raakhi-aa chand. I have controlled my anger and have adopted calmness, as if I have firmly placed the moon above the sun. ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।
ਪਛਮ ਦੁਆਰੈ ਸੂਰਜੁ ਤਪੈ ॥ pachham du-aarai sooraj tapai. In place of the darkness of ignorance, now the sun of enlightenment shines, ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।
ਮੇਰ ਡੰਡ ਸਿਰ ਊਪਰਿ ਬਸੈ ॥੨॥ mayr dand sir oopar basai. ||2|| That God, under whose command the entire world operates, is residing in my mind ||2|| ਉਹ ਪ੍ਰਭੂ, ਜਿਸ ਦਾ ‘ਡੰਡ’ ‘ਮੇਰ’ ਵਰਗਾ ਹੈ, (ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ), ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥
ਪਸਚਮ ਦੁਆਰੇ ਕੀ ਸਿਲ ਓੜ ॥ pascham du-aaray kee sil orh. O’ Yogi, I have found the cause of my mind’s darkness, it is the stone-like shutter which is preventing it from getting spiritually enlightened. (ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),
ਤਿਹ ਸਿਲ ਊਪਰਿ ਖਿੜਕੀ ਅਉਰ ॥ tih sil oopar khirhkee a-or. On top of that stone, I have found another window, ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,
ਖਿੜਕੀ ਊਪਰਿ ਦਸਵਾ ਦੁਆਰੁ ॥ khirhkee oopar dasvaa du-aar. and above that window is the tenth door, the door to divine enlightenment or God’s abode. ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥ kahi kabeer taa kaa ant na paar. ||3||2||10|| Kabir says, that divine abode has no end or limit. ||3||2||10|| ਕਬੀਰ ਆਖਦਾ ਹੈ, ਉਸ ਟਿਕਾਣੇ ਦਾ ਕੋਈ ਅਖੀਰ ਅਤੇ ਓੜਕ ਨਹੀਂ ॥੩॥੨॥੧੦॥
ਸੋ ਮੁਲਾਂ ਜੋ ਮਨ ਸਿਉ ਲਰੈ ॥ so mulaaN jo man si-o larai. He alone is the true Mullah who fights with his mind and keeps it under control, ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),
ਗੁਰ ਉਪਦੇਸਿ ਕਾਲ ਸਿਉ ਜੁਰੈ ॥ gur updays kaal si-o jurai. battles with the fear of death by following the Guru’s teachings, ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,
ਕਾਲ ਪੁਰਖ ਕਾ ਮਰਦੈ ਮਾਨੁ ॥ kaal purakh kaa mardai maan. and smashes the pride of the demon of death. ਜੋ ਜਮ-ਰਾਜ ਦਾ ਮਾਣ ਨਾਸ ਕਰ ਦੇਂਦਾ ਹੈ।
ਤਿਸੁ ਮੁਲਾ ਕਉ ਸਦਾ ਸਲਾਮੁ ॥੧॥ tis mulaa ka-o sadaa salaam. ||1|| I always bow to that Mullah. ||1|| ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥


© 2017 SGGS ONLINE
error: Content is protected !!
Scroll to Top