Guru Granth Sahib Translation Project

Guru granth sahib page-1088

Page 1088

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ aap karaa-ay karay aap aapay har rakhaa. ||3|| God Himself gets things done through the beings as if He does these things Himself and He Himself is their savior. ||3|| ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ ਹੈ, ਆਪ ਹੀ ਜੀਵ ਦਾ ਰਾਖਾ ਹੈ ॥੩॥
ਸਲੋਕੁ ਮਃ ੩ ॥ salok mehlaa 3. Shalok, Third Guru:
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ jinaa gur nahee bhayti-aa bhai kee naahee bind. Those who have not met and followed the Guru’s teachings, and they do not have even a bit of God’s fear, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਉਨ੍ਹਾਂ ਨੂੰ ਰੱਬ ਦਾ ਰਤਾ ਭੀ ਡਰ ਨਹੀਂ,
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ aavan jaavan dukh ghanaa kaday na chookai chind. they keep enduring the immense suffering of the cycle of birth and death, and their worry never ends. ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ।
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ kaaparh jivai pachhorhee-ai gharhee muhat gharhee-aal. Just as a cloth is struck against a stone for washing, and a gong is struck again and again: ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ :
ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥ naanak sachay naam bin sirahu na chukai janjaal. ||1|| O’ Nanak! similarly, without meditating on God’s Name their agony, caused by the worldly entanglements, never ends.||1|| ਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ॥੧॥
ਮਃ ੩ ॥ mehlaa 3. Third Guru:
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ taribhavan dhoodhee sajnaa ha-umai buree jagat. O’ my friend, I have searched throught the three worlds, and have concluded that ego is the worst thing in the world. ਹੇ ਸੱਜਣ! ਮੈਂ ਤਿੰਨਾਂ ਹੀ ਭਵਨਾਂ ਵਿਚ ਭਾਲ ਵੇਖਿਆ ਹੈ ਕਿ ਜਗਤ ਵਿਚ ‘ਹਉਮੈ’ ਚੰਦਰੀ (ਬਲਾ ਚੰਬੜੀ ਹੋਈ) ਹੈ।
ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥ naa jhur hee-arhay sach cha-o naanak sacho sach. ||2|| O’ Nanak! say, don’t you worry O’ my heart, lovingly remember God, who is truly eternal.||2|| ਹੇ ਨਾਨਕ ਦੇ ਦਿਲ! (ਇਸ ‘ਹਉਮੈ’ ਤੋਂ ਘਾਬਰ ਕੇ) ਚਿੰਤਾ ਨਾਹ ਕਰ, ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਹੀ ਥਿਰ ਰਹਿਣ ਵਾਲਾ ਹੈ ॥੨॥
ਪਉੜੀ ॥ pa-orhee. Pauree:
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ gurmukh aapay bakhsi-on har naam samaanay. God Himself forgives those who follow the Guru’s teachings and remain absorbed in remembering God’s Name. ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ ਆਪ ਹੀ ਬਖ਼ਸ਼ਦਾ ਹੈ, ਅਤੇ ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ।
ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ aapay bhagtee laa-i-on gur sabad neesaanay. God Himself enjoins them to devotional worship through the Guru’s word; they bear the insignia of freedom from the love for Maya. ਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਦੇ ਅਸਰ ਤੋਂ ਨਿਖੇੜਨ ਵਾਲਾ) ਨਿਸ਼ਾਨ ਲਾ ਕੇ ਆਪ ਹੀ ਉਸ ਨੇ (ਗੁਰਮੁਖਾ ਨੂੰ) ਭਗਤੀ ਵਿਚ ਲਾਇਆ ਹੈ।
ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ sanmukh sadaa sohnay sachai dar jaanay. Those who follow the Guru’s teachings, look graceful and are honored in God’s presence. ਸਨਮੁਖ ਸਦੀਵ ਹੀ ਸੁੰਦਰ ਹਨ ਅਤੇ ਸੁਆਮੀ ਦੇ ਦਰਬਾਰ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ l
ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ aithai othai mukat hai jin raam pachhaanay. Those who realize God, are emancipated from the bonds of Maya both here and hereafter. ਜਿਨ੍ਹਾਂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ ਉਹ ਲੋਕ ਪਰਲੋਕ ਵਿਚ (ਮਾਇਆ ਦੇ ਪ੍ਰਭਾਵ ਤੋਂ) ਆਜ਼ਾਦ ਰਹਿੰਦੇ ਹਨ।
ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥ Dhan Dhan say jan jin har sayvi-aa tin ha-o kurbaanay. ||4|| Extremely blessed are those devotees who have devotionally worshipped God, and I am dedicated to them. ||4|| ਭਾਗਾਂ ਵਾਲੇ ਹਨ ਉਹ ਬੰਦੇ ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੪॥
ਸਲੋਕੁ ਮਃ ੧ ॥ salok mehlaa 1. Shalok, First Guru:
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ mahal kuchjee marvarhee kaalee manhu kasuDh. The soul-bride who is engrossed in her physical beauty is like an ill-mannered wicked woman whose mind is impure. ਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ।
ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥ jay gun hovan taa pir ravai naanak avgun munDh. ||1|| O’ Nanak, a soul-bride can enjoy the company of her Husband-God, if she has virtues, but the ill-mannered woman has nothing but faults. ||1|| ਹੇ ਨਾਨਕ! ਉਹ ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ ਉਸ ਦੇ ਅੰਦਰ ਗੁਣ ਹੋਣ, ਪਰ ਕੁਚੱਜੀ ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ ॥੧॥
ਮਃ ੧ ॥ mehlaa 1. First Guru:
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ saach seel sach sanjmee saa pooree parvaar. O’ my friends, the soul-bride who is truthful, gentle, and truly self-disciplined, is considered perfect in her family. ਹੇ ਭਾਈ, ਉਹੀ ਜੀਵ-ਇਸਤ੍ਰੀ ਚੰਗੇ ਆਚਰਨ ਵਾਲੀ ਤੇ ਜੁਗਤਿ ਵਾਲੀ ਹੈ, ਉਹੀ ਪਰਵਾਰ ਵਿਚ ਮੰਨੀ-ਪ੍ਰਮੰਨੀ ਹੈ|
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥ naanak ahinis sadaa bhalee pir kai hayt pi-aar. ||2|| O’ Nanak, one who remains imbued with the love and affection of her Husband-God, is considered virtuous day and night forever. ||2|| ਹੇ ਨਾਨਕ! ਜੋ ਇਸਤ੍ਰੀ ਪਤੀ ਦੇ ਹਿਤ ਵਿਚ ਪਿਆਰ ਵਿਚ ਰਹਿੰਦੀ ਹੈ। ਉਹ ਦਿਨੇ ਰਾਤ ਹਰ ਵੇਲੇ ਚੰਗੀ ਹੈ ॥੨॥
ਪਉੜੀ ॥ pa-orhee. Pauree:
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ aapnaa aap pachhaani-aa naam niDhaan paa-i-aa. O’ brother, a person who has understood his spiritual life, has received the treasure of Naam. ਹੇ ਭਾਈ, ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪਛਾਣ ਲਿਆ ਹੈ, ਉਸ ਨੇ ਨਾਮ-ਖ਼ਜ਼ਾਨਾ ਪਾ ਲਿਆ ਹੈ|
ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ kirpaa kar kai aapnee gur sabad milaa-i-aa. Bestowing mercy, God unites him with the Guru’s word, ਪ੍ਰਭੂ ਆਪਣੀ ਮਿਹਰ ਕਰ ਕੇ ਉਸ ਨੂੰ ਸਤਿਗੁਰੂ ਦੇ ਸ਼ਬਦ ਵਿਚ ਜੋੜਦਾ ਹੈ,
ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ gur kee banee nirmalee har ras pee-aa-i-aa. and through the immaculate divine word of the Guru, God inspires him to drink the elixir of God’s Name. ਤੇ, ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਨੂੰ ਆਪਣੇ ਨਾਮ ਦਾ ਰਸ ਪਿਲਾਂਦਾ ਹੈ।
ਹਰਿ ਰਸੁ ਜਿਨੀ ਚਾਖਿਆ ਅਨ ਰਸ ਰਹਾਇਆ ॥ har ras jinee chaakhi-aa an ras thaak rahaa-i-aa. Those who have tasted the essence of God’s Name, remain away from other worldly pleasures, ਜਿਨ੍ਹਾਂ ਨੇ ਨਾਮ-ਰਸ ਚੱਖਿਆ ਹੈ ਉਹ ਹੋਰ ਰਸਾਂ ਨੂੰ ਵਰਜ ਰੱਖਦੇ ਹਨ (ਭਾਵ, ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਢੁਕਣ ਦੇਂਦੇ),
ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ har ras pee sadaa taripat bha-ay fir tarisnaa bhukh gavaa-i-aa. ||5|| because after enjoying the elixir of God’s Name, they always remain satiated and get rid of their thirst and hunger for the love of Maya. ||5|| ਨਾਮ-ਰਸ ਪੀ ਕੇ ਉਹ ਸਦਾ ਰੱਜੇ ਰਹਿੰਦੇ ਹਨ ਤੇ ਮਾਇਆ ਦੀ ਤ੍ਰਿਸ਼ਨਾ ਤੇ ਭੁੱਖ ਨਾਸ ਕਰ ਲੈਂਦੇ ਹਨ ॥੫॥
ਸਲੋਕੁ ਮਃ ੩ ॥ salok mehlaa 3. Shalok, Third Guru:
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ pir khusee-ay Dhan raavee-ay Dhan ur naam seegaar. The Husband-God happily unites that soul-bride with Himself who adorns herself with the ornament of Naam in her heart. ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ‘ਨਾਮ’-ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ।
ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥ naanak Dhan aagai kharhee sobhaavantee naar. ||1|| O’ Nanak, the soul-bride who remains standing in obedience of God, is a praiseworthy woman. ||1|| ਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ ॥੧॥
ਮਃ ੧ ॥ mehlaa 1. First Guru:
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ sasurai pay-ee-ai kant kee kant agamm athaahu. The Husband-God is incomprehensible and unfathomable; the soul-bride who remains faithful to Him in her parent’s and in-law’s home, ਪ੍ਰਭੂ-ਖਸਮ ਅਪਹੁੰਚ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀ ਸਹੁਰੇ-ਘਰ ਤੇ ਪੇਕੇ-ਘਰ (ਲੋਕ ਪਰਲੋਕ) ਵਿਚ ਉਸ ਖਸਮ ਦੀ ਹੋ ਕੇ ਰਹਿੰਦੀ ਹੈ,
ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥ naanak Dhan sohaaganee jo bhaaveh vayparvaah. ||2|| she becomes pleasing to the care-free Husband-God: O’ Nanak, blessed and fortunate is that soul-bride. ||2|| ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀ ਲੱਗਦੀ ਹੈ, ਹੇ ਨਾਨਕ! ਉਹ ਭਾਗਾਂ ਵਾਲੀ ਹੈ ॥੨॥
ਪਉੜੀ ॥ pa-orhee. Pauree:
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ takhat raajaa so bahai je takh-tai laa-ik ho-ee. Just as a person who is worthy of king’s throne, sits on it; similarly one who eradicates his yearning for Maya, becomes honorable. ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)।
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ jinee sach pachhaani-aa sach raajay say-ee. Therefore, only those are true kings (truly honorable), who have realized God. ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ayhi bhoopat raajay na aakhee-ahi doojai bhaa-ay dukh ho-ee. These earthly rulers cannot be considered true kings (honorable), because they always suffer from the pain of love for worldly possessions. ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ l
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ keetaa ki-aa salaahee-ai jis jaaday bilam na ho-ee. What is the use of praising the one, who has been created by God, and can perish in no time? ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।
ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ nihchal sachaa ayk hai gurmukh boojhai so nihchal ho-ee. ||6|| God is the only one whose domain is eternal, and the Guru’s follower who realizes this fact, also becomes eternal (spiritually stable). ||6|| ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ ਅਡੋਲ ਹੋ ਜਾਂਦਾ ਹੈ ॥੬॥
ਸਲੋਕੁ ਮਃ ੩ ॥ salok mehlaa 3. Shalok, Third Guru:
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ sabhnaa kaa pir ayk hai pir bin khaalee naahi. O’ brother, God is the only Husband of all the soul-brides; there is no one who is without the Master-God. ਹੇ ਭਾਈ, ਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ।
ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥ naanak say sohaaganee je satgur maahi samaahi. ||1|| O’ Nanak, they alone are the fortunate soul-brides, who are focused on the true Guru’s teachings. ||1|| ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ ॥੧॥
ਮਃ ੩ ॥ mehlaa 3. Third Guru:
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ man kay aDhik tarang ki-o dar saahib chhutee-ai. O my friend, as long the waves of worldly desires keep rising within our minds, till then how can we be acquitted in God’s presence? ਹੇ ਭਾਈ, (ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੀ ਹਜ਼ੂਰੀ ਵਿਚ ਕਿਸ ਤਰ੍ਹਾਂ ਸੁਰਖ਼ਰੂ ਹੇਇਅੇ?
ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ jay raachai sach rang goorhai rang apaar kai. If our minds are attuned to God, and remain absorbed in deep love of that Infinite God, ਜੇ ਬੇਅੰਤ ਪ੍ਰਭੂ ਦੇ ਗੂੜ੍ਹੇ ਪਿਆਰ ਵਿਚ, ਸਦਾ-ਥਿਰ ਰਹਿਣ ਵਾਲੇ ਰੰਗ ਵਿਚ ਮਨ ਮਸਤ ਰਹੇ,
ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥ naanak gur parsaadee chhutee-ai jay chit lagai sach. ||2|| and if our mind remains focused on the eternal God: O’ Nanak, then only we are released from these worldly bonds by the Guru’s grace. ||2|| ਜੇ ਚਿੱਤ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹੇ, ਤਾਂ, ਹੇ ਨਾਨਕ! ਗੁਰੂ ਦੀ ਮਿਹਰ ਨਾਲ ਸੁਰਖ਼ਰੂ ਹੋਈਦਾ ਹੈ ॥੨॥
ਪਉੜੀ ॥ pa-orhee. Pauree:
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥ har kaa naam amol hai ki-o keemat keejai. O’ brother, invaluable is God’s Name, how can we assess its worth? ਹੇ ਭਾਈ, ਪ੍ਰਭੂ ਦਾ ਨਾਮ ਅਮੋਲਕ ਹੈ ਇਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?


© 2017 SGGS ONLINE
Scroll to Top