Guru Granth Sahib Translation Project

Guru granth sahib page-1036

Page 1036

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ varan bhaykh nahee barahman khatree. Then there were neither casts like Brahmin or Khattri, nor the holy garbs of the different sects of yogis. ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ।
ਦੇਉ ਨ ਦੇਹੁਰਾ ਗਊ ਗਾਇਤ੍ਰੀ ॥ day-o na dayhuraa ga-oo gaa-itaree. There was neither an angel, nor his temple, nor any cow, nor any Gayatri mantra. ਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ।
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥ hom jag nahee tirath naavan naa ko poojaa laa-idaa. ||10|| Neither the offerings were put in the sacred fire, nor any feasts were arranged, nor any ablution at holy places, nor did anybody perform any idol worship. ||10|| ਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥
ਨਾ ਕੋ ਮੁਲਾ ਨਾ ਕੋ ਕਾਜੀ ॥ naa ko mulaa naa ko kaajee. Neither there was any Mullah (Muslim scholar) nor any Qazi (Muslim judge). ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ,
ਨਾ ਕੋ ਸੇਖੁ ਮਸਾਇਕੁ ਹਾਜੀ ॥ naa ko saykh masaa-ik haajee. There was no Sheikh, (Muslim preacher), no Masayak, (congregation of sheikhs), no Hajji (pilgrim to Mecca). ਨਾਂ ਮੁਸਲਮਾਨ ਉਪਦੇਸ਼ਕ ਹੁੰਦਾ ਸੀ, ਨਾਂ ਮੁਸ਼ਕਤੀ ਨਾਂ ਹੀ ਮੱਕੇ ਦਾ ਯਾਤਰੀ।
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥ ra-ee-at raa-o na ha-umai dunee-aa naa ko kahan kahaa-idaa. ||11|| There were no subjects, or kings, no worldly ego, and nobody said or listened to such things. ||11|| ਤਦੋਂ ਨਾ ਕਿਤੇ ਪਰਜਾ ਸੀ ਨਾ ਕੋਈ ਰਾਜਾ ਸੀ, ਨਾ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥
ਭਾਉ ਨ ਭਗਤੀ ਨਾ ਸਿਵ ਸਕਤੀ ॥ bhaa-o na bhagtee naa siv saktee. There was no love or devotion, no mind or matter. ਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਪਦਾਰਥ ਸੀ ਨਾਹ ਚੇਤਨ ਸੀ।
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ saajan meet bind nahee raktee. There were no friends or companions, no semen or blood. ਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ।
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥ aapay saahu aapay vanjaaraa saachay ayho bhaa-idaa. ||12|| Then God Himself was the banker and Himself the trader, and this is what pleased the eternal God. ||12|| ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ bayd katayb na simrit saasat. There were no scriptures like Vedas, Korans, Bibles, Simritees or Shaastras. ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ।
ਪਾਠ ਪੁਰਾਣ ਉਦੈ ਨਹੀ ਆਸਤ ॥ paath puraan udai nahee aasat. There was no recitation of the Puraanas, no sunrise or sunset. ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ।
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥ kahtaa baktaa aap agochar aapay alakh lakhaa-idaa. ||13|| Then the incomprehensible God was Himself the speaker and preacher; He Himself the invisible and the revealer of Himself. ||13|| ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ jaa tis bhaanaa taa jagat upaa-i-aa. When it so pleased Him, He created the universe, ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ,
ਬਾਝੁ ਕਲਾ ਆਡਾਣੁ ਰਹਾਇਆ ॥ baajh kalaa aadaan rahaa-i-aa. and without any visible support, He upheld the expanse of the world. ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥ barahmaa bisan mahays upaa-ay maa-i-aa moh vaDhaa-idaa. ||14|| Then He created the Brahma, the Vishnu and the Shiva and fostered enticement and attachment to materialism. ||14|| ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ virlay ka-o gur sabad sunaa-i-aa. A rare person to whom the Guru has uttered the divine word, ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ,
ਕਰਿ ਕਰਿ ਦੇਖੈ ਹੁਕਮੁ ਸਬਾਇਆ ॥ kar kar daykhai hukam sabaa-i-aa. understood that after creating this creation, God Himself is looking after the entire universe and His command is pervading everywhere. (ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ।
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥ khand barahmand paataal arambhay guptahu pargatee aa-idaa. ||15|| God Himself created the planets, solar systems and nether regions, and from unmanifest form, He became manifest. ||15|| ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥
ਤਾ ਕਾ ਅੰਤੁ ਨ ਜਾਣੈ ਕੋਈ ॥ taa kaa ant na jaanai ko-ee. No one knows the limits of His power. ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣਦਾ,
ਪੂਰੇ ਗੁਰ ਤੇ ਸੋਝੀ ਹੋਈ ॥ pooray gur tay sojhee ho-ee. This understanding about God is received only from the Perfect Guru. ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ।
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥ naanak saach ratay bismaadee bisam bha-ay gun gaa-idaa. ||16||3||15|| O’ Nanak, those who are imbued with the love of God, seeing His astonishing wonders, they go into a state of ecstasy and then keep singing His praises. ||16||3||15|| ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥
ਮਾਰੂ ਮਹਲਾ ੧ ॥ maaroo mehlaa 1. Raag Maaroo, First Guru
ਆਪੇ ਆਪੁ ਉਪਾਇ ਨਿਰਾਲਾ ॥ aapay aap upaa-ay niraalaa. God created the material world from Himself, but remains unattached to it. (ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।
ਸਾਚਾ ਥਾਨੁ ਕੀਓ ਦਇਆਲਾ ॥ saachaa thaan kee-o da-i-aalaa. The merciful God has established this body as His eternal abode ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਟਿਕਾਣਾ ਸਥਾਪਨ ਕੀਤਾ।
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥ pa-un paanee agnee kaa banDhan kaa-i-aa kot rachaa-idaa. ||1|| Binding together air, water and fire, He created this fortress-like body. ||1|| ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਿਆ ਹੈ ॥੧॥
ਨਉ ਘਰ ਥਾਪੇ ਥਾਪਣਹਾਰੈ ॥ na-o ghar thaapay thaapanhaarai. The Creator-God established the visible nine gates (eyes, ears, nostrils, mouth, and two outlets for passing urine and stools) on the body, ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ ਬਣਾਏ ਹਨ।
ਦਸਵੈ ਵਾਸਾ ਅਲਖ ਅਪਾਰੈ ॥ dasvai vaasaa alakh apaarai. The tenth invisible gate is the abode of the incomprehensible and limitless God. ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥ saa-ir sapat bharay jal nirmal gurmukh mail na laa-idaa. ||2|| One who follows the Guru’s teachings is not soiled with the filth of materialism, because his seven reservoirs (five sensory organs, the mind and intellect) remain filled with the immaculate water of Naam. ||2|| ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥
ਰਵਿ ਸਸਿ ਦੀਪਕ ਜੋਤਿ ਸਬਾਈ ॥ rav sas deepak jot sabaa-ee. God’s light is permeating in the lamps-like sun and the moon and everywhere. ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ, ਸਾਰੀ ਸ੍ਰਿਸ਼ਟੀ ਵਿਚ ਉਸ ਪਰਮਾਤਮਾ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।
ਆਪੇ ਕਰਿ ਵੇਖੈ ਵਡਿਆਈ ॥ aapay kar vaykhai vadi-aa-ee. Creating them, He beholds His own glorious greatness. ਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥ jot saroop sadaa sukh-daata sachay sobhaa paa-idaa. ||3|| God, the divine light, is always the giver of peace; whoever realizes Him, receives honor and glory. ||3|| ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਨਾਲ ਮਿਲਦਾ ਹੈ ਉਹ ਸੋਭਾ ਪਾਉਂਦਾ ਹੈ ॥੩॥
ਗੜ ਮਹਿ ਹਾਟ ਪਟਣ ਵਾਪਾਰਾ ॥ garh meh haat patan vaapaaraa. Within the fortress-like body are the sensory organs which are like the stores and markets; God Himself is transacting the business of Naam. (ਪ੍ਰਭੂ ਦੇ ਰਚੇ ਹੋਏ ਇਸ ਸਰੀਰ- ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।
ਪੂਰੈ ਤੋਲਿ ਤੋਲੈ ਵਣਜਾਰਾ ॥ poorai tol tolai vanjaaraa. The Supreme Merchant (God) perfectly evaluates the true merchandise of Naam. ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।
ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥ aapay ratan visaahay layvai aapay keemat paa-idaa. ||4|| God Himself buys the jewel-like Naam and He Himself evaluates it. ||4|| ਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ ਮੁੱਲ ਪਾਂਦਾ ਹੈ ॥੪॥
ਕੀਮਤਿ ਪਾਈ ਪਾਵਣਹਾਰੈ ॥ keemat paa-ee paavanhaarai. God, the appraiser, has appraised the value of the jewel-like Naam. ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
ਵੇਪਰਵਾਹ ਪੂਰੇ ਭੰਡਾਰੈ ॥ vayparvaah pooray bhandaarai. The treasurers of that care-free God are filled with such jewels. ਉਸ ਵੇ-ਪਰਵਾਹ ਪਰਮਾਤਮਾ ਦੇ ਖ਼ਜ਼ਾਨੇ ਨਾਮ-ਰਤਨਾ ਨਾਲ ਪਰੀਪੂਰਨ ਹਨ l
ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥ sarab kalaa lay aapay rahi-aa gurmukh kisai bujhaa-idaa. ||5|| God gives this understanding only to a rare follower of the Guru that He is pervading in all with all His powers. ||5|| ਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥
ਨਦਰਿ ਕਰੇ ਪੂਰਾ ਗੁਰੁ ਭੇਟੈ ॥ nadar karay pooraa gur bhaytai. Upon whom God bestows His glance of grace, that person meets with the perfect Guru and follows his teachings, ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,
ਜਮ ਜੰਦਾਰੁ ਨ ਮਾਰੈ ਫੇਟੈ ॥ jam jandaar na maarai faytai. even the cruel demon of death cannot hurt such a person. ਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।
ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥ ji-o jal antar kamal bigaasee aapay bigas Dhi-aa-idaa. ||6|| Just as a lotus blooms in water, God blossoms within that person and contemplates Himself. ||6|| ਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥
ਆਪੇ ਵਰਖੈ ਅੰਮ੍ਰਿਤ ਧਾਰਾ ॥ aapay varkhai amrit Dhaaraa. God Himself rains down like the ambrosial stream of Naam, ਪ੍ਰਭੂ ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
ਰਤਨ ਜਵੇਹਰ ਲਾਲ ਅਪਾਰਾ ॥ ratan javayhar laal apaaraa. in which are the priceless divine virtues like jewels, diamonds, and rubies. ਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥ satgur milai ta pooraa paa-ee-ai paraym padaarath paa-idaa. ||7|| However, only when we meet the true Guru, we realize the perfect God, and receive the wealth of His love. ||7|| ਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
ਪ੍ਰੇਮ ਪਦਾਰਥੁ ਲਹੈ ਅਮੋਲੋ ॥ paraym padaarath lahai amolo. One who receives this priceless commodity of God’s love, ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,
ਕਬ ਹੀ ਨ ਘਾਟਸਿ ਪੂਰਾ ਤੋਲੋ ॥ kab hee na ghaatas pooraa tolo. this wealth of divine love never falls short, always remains intact (because it is not effected by the materialism). ਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ
ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥ sachay kaa vaapaaree hovai sacho sa-udaa paa-idaa. ||8|| One who becomes the merchant of truth, only trades in truth (believes in truth and honesty, and doesn’t give into falsehood or greed). ||8|| ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥
ਸਚਾ ਸਉਦਾ ਵਿਰਲਾ ਕੋ ਪਾਏ ॥ sachaa sa-udaa virlaa ko paa-ay. Only a rare person receives the true merchandise of God’s Name. (ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।
ਪੂਰਾ ਸਤਿਗੁਰੁ ਮਿਲੈ ਮਿਲਾਏ ॥ pooraa satgur milai milaa-ay. One who meets with the perfect Guru, the Guru helps that person to acquire this commodity of Naam. ਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/