Guru Granth Sahib Translation Project

Guru granth sahib page-1009

Page 1009

ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥ har parhee-ai har bujhee-ai gurmatee naam uDhaaraa. We should read and understand God’s Name, because liberation from vices can be achieved only by devotedly meditating on Naam by following the Guru’s teachings. ਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ।
ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ ॥ gur poorai pooree mat hai poorai sabad beechaaraa. Perfect are the teachings of the Perfect Guru, the wisdom of which is received only by reflecting on his perfect word, ਪੂਰਨ ਹੈ ਸਮਝ ਪੂਰਨ ਗੁਰਾਂ ਦੀ। ਇਹ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ,
ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥ athsath tirath har naam hai kilvikh kaatanhaaraa. ||2|| because lovingly remembering God’s Name is like bathing at all the sixty eight holy places and is the destroyer of all sins. ||2|| ਕਿਓਂ ਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ॥੨॥
ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥ jal bilovai jal mathai tat lorhai anDh agi-aanaa. A person churning water while wishing to get butter, is being an ignorant fool (We cannot expect the bliss of Naam by performing empty rituals). ਜੇ ਮਨੁੱਖ ਪਾਣੀ ਨੂੰ ਹਿਲਾਉਂਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ।
ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ gurmatee daDh mathee-ai amrit paa-ee-ai naam niDhaanaa. Just as butter is obtained by churning yogurt, similarly the treasure of Naam is received by following the Guru’s teachings. ਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮੱਤ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ।
ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ ॥੩॥ manmukh tat na jaannee pasoo maahi samaanaa. ||3|| But the self-willed persons do not realize this reality and remain absorbed in their animal-like intellect. ||3|| ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ ॥੩॥
ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥ ha-umai mayraa maree mar mar jammai vaaro vaar. One who dies with a sense of ego and self-conceit, dies again and again to be re-born. ਜੋ ਹੰਕਾਰ ਅਤੇ ਅਪਣੱਤ ਦੀ ਮੌਤੇ ਮਰਦਾ ਹੈ। ਉਹ ਜੀਵ ਮੁੜ ਮੁੜ ਜੰਮਦਾ ਮਰਦਾ ਹੈ।
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ gur kai sabday jay marai fir marai na doojee vaar. Instead, if a person eradicates his ego by following the Guru’s teachings, never dies a spiritual death. ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ।
ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥ gurmatee jagjeevan man vasai sabh kul uDhaaranhaar. ||4|| One in whose mind God, the life of the world, manifests through the Guru ‘s teaching, redeems his entire lineage. ||4|| ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ ਆਪਣੀਆਂ ਸਾਰੀਆਂ ਕੁਲਾਂ ਨੂੰ ਆਤਮਕ ਮੌਤ ਤੋਂ ਬਚਾ ਲੈਂਦਾ ਹੈ ॥੪॥
ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥ sachaa vakhar naam hai sachaa vaapaaraa. The true commodity and true trade which is everlasting, is loving remembrance of God’s Name alone. ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ।
ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥ laahaa naam sansaar hai gurmatee veechaaraa. The one who reflects on the Guru’s teachings, realizes that the true profit in this world is Naam alone, ਜਿਸ ਮਨੁੱਖ ਨੂੰ ਗੁਰੂ ਦੀ ਮੱਤ ਲੈ ਕੇ ਇਹ ਸੂਝ ਆ ਜਾਂਦੀ ਹੈ ਕਿ ਇਸ ਜਗਤ ਅੰਦਰ ਕੇਵਲ ਨਾਮ ਹੀ ਮੁਨਾਫ਼ਾ ਹੈ,
ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥ doojai bhaa-ay kaar kamaavnee nit totaa saisaaraa. ||5|| the work done only for the love of duality (worldly wealth) always brings spiritual losses in this world. ||5|| ਤੇ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ ਘਾਟਾ ਹੀ ਘਾਟਾ ਪੈਂਦਾ ਹੈ ॥੫॥
ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥ ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ ॥ saachee sangat thaan sach sachay ghar baaraa. sachaa bhojan bhaa-o sach sach naam aDhaaraa. A person who has the support of Naam, holy is his company, sacred is his house, food and true is his love for God. ਜਿਸ ਮਨੁੱਖ ਨੂੰ ਸੱਚੇ ਨਾਮ ਦਾ ਆਸਰਾ ਹੈ ਉਸ ਦੀ ਸੰਗਤ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ। ਸੱਚੀ ਉਸ ਦੀ ਖ਼ੁਰਾਕ ਅਤੇ ਸੱਚਾ ਉਸ ਦਾ ਪਿਆਰ ਹੈ।
ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥ sachee banee santokhi-aa sachaa sabad veechaaraa. ||6|| By reflecting on the divine word of the Guru, such a person becomes satiated from worldly desires. ||6|| ਉਹ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ॥੬॥
ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ ॥ ras bhogan paatisaahee-aa dukh sukh sanghaaraa. But, when we indulge in princely pleasures, we keep getting consumed by sorrows and pleasures. ਪਰ ਦੁਨੀਆ ਦੀਆਂ ਪਾਤਿਸ਼ਾਹੀਆਂ ਦੇ ਰਸ ਮਾਣਨ ਨਾਲ ਸਾਂਨੂੰ ਦੁਖ ਸੁਖ ਵਿਆਪਦੇ ਰਹਿੰਦੇ ਹਨ।
ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥ motaa naa-o Dharaa-ee-ai gal a-ugan bhaaraa. If we assume a big name to feel great,then we string a big load of sins around our neck, ਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ,
ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥੭॥ maanas daat na hova-ee too daataa saaraa. ||7|| O’ God, You alone are the true giver of everything, anything given by a human being is not a true gift. ||7|| ਹੇ ਪ੍ਰਭੂ! ਉੱਤਮ, ਅਸਲ, ਮਨੁੱਖ ਦੀ ਦਿੱਤੀ ਦਾਤ ਨਹੀਂ ਹੁੰਦੀ, ਹਰ ਵਸਤੂ ਦਾ ਅਸਲ ਦਾਤਾ ਤੂੰ ਹੀ ਹੈਂ।
ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥ agam agochar too Dhanee avigat apaaraa. You are an unperceivable, unfathomable, invisible, and limitless Master. ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ।
ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥ gur sabdee dar jo-ee-ai muktay bhandaaraa. If by reflecting on the Guru’s word, we search for the way to realize You, then we can find the treasure of liberation from vices. ਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ ਉਹ ਮੁਕਤੀ ਦਾ ਭੰਡਾਰ ਮਿਲ ਜਾਂਦਾ ਹੈ।
ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥੮॥੧॥ naanak mayl na chook-ee saachay vaapaaraa. ||8||1|| O’ Nanak, by dealing in the true trade of lovingly meditating on God’s Name, one’s union with Him (God) never ends. ||8||1|| ਹੇ ਨਾਨਕ! (ਨਾਮ ਦਾ ਵਪਾਰ ਸਦਾ-ਥਿਰ ਰਹਿਣ ਵਾਲਾ ਵਪਾਰ ਹੈ) ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ ॥੮॥੧॥
ਮਾਰੂ ਮਹਲਾ ੧ ॥ maaroo mehlaa 1. Raag Maaroo, First Guru:
ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥ bikh bohithaa laadi-aa dee-aa samund manjhaar. The ship of life is loaded with the poison of worldly desires and is launched into the worldly ocean of vices, ਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ,
ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥ kanDhee dis na aavee naa urvaar na paar. and the shore can neither be seen on this side, nor beyond. (ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ।
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥੧॥ vanjhee haath na khayvtoo jal saagar asraal. ||1|| In the dreadful worldly ocean, one does not have any oar (the divine wisdom) and there is no boatman (the Guru) either to steer the ship of life. ||1|| ਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ ॥੧॥
ਬਾਬਾ ਜਗੁ ਫਾਥਾ ਮਹਾ ਜਾਲਿ ॥ baabaa jag faathaa mahaa jaal. O’ my respected friend, the world is caught in the great net of worldly attachments. ਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ।
ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥੧॥ ਰਹਾਉ ॥ gur parsaadee ubray sachaa naam samaal. ||1|| rahaa-o. Only those, who lovingly remember God by the Guru’s grace, are saved from this web of worldly attachments. ||1||Pause|| (ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ॥੧॥ ਰਹਾਉ ॥
ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥ satguroo hai bohithaa sabad langhaavanhaar. The true Guru is like a ship which can ferry the beings across the worldly ocean of vices through his divine word. ਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ।
ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥ tithai pavan na paavko naa jal naa aakaar. The Guru uplifts one to such a spiritual state where no wind, no fire, no water, and not even this visible creation can affect him. (ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ),
ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥੨॥ tithai sachaa sach naa-ay bhavjal taaranhaar. ||2|| there abides only God with His eternal Name, who can ferry one across the dreadful worldly ocean of vices. ||2|| ਓਥੇ ਸੱਚੇ ਸੁਆਮੀ ਦਾ ਸੱਚਾ ਨਾਮ ਵਸਦਾ ਹੈ, ਜੋ ਪ੍ਰਾਣੀ ਨੂੰ ਭਵਜਲ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ॥੨॥
ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥ gurmukh langhay say paar pa-ay sachay si-o liv laa-ay. Those who seek the refuge of the Guru, by attuning themselves to God, they cross over the worldly ocean of vices and reach the shore beyond. ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ।
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥ aavaa ga-on nivaari-aa jotee jot milaa-ay. The Guru liberates them from the cycle of birth and death, by merging their soul in the supreme light of God. (ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।
ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥੩॥ gurmatee sahj oopjai sachay rahai samaa-ay. ||3|| Through Guru’s teachings, as a state of poise wells up within them and they remain attuned to God. ||3|| ਗੁਰੂ ਦੀ ਸਿੱਖਿਆ ਲੈ ਕੇ ਜਦੋਂ ਉਹਨਾਂ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੩॥
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥ sap pirhaa-ee paa-ee-ai bikh antar man ros. If we put a snake in a basket, the poison and the urge to bite still remains in him, similarly if a being adorns himself with holy garbs, his impulse for anger etc. still remains alive in him. ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਭੇਖ ਵਿੱਚ ਪਾ ਦੇਵੇ, ਤਾਂ ਭੀ ਮਨ ਵਿੱਚ ਰੋਹ ਰੂਪ ਜ਼ਹਿਰ ਕਾਇਮ ਰਹਿੰਦਾ ਹੈ)।
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥ poorab likhi-aa paa-ee-ai kis no deejai dos. Nobody can be blamed for their misdeeds because one gets what is written in his destiny based on the past deeds. ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ।
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥੪॥ gurmukh gaararh jay sunay mannay naa-o santos. ||4|| If one listens to the Guru’s great mantra for controling the mind and believes in Naam, then one lives in a state of tranquility. ||4|| ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ ॥੪॥
ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥ maagarmachh fahaa-ee-ai kundee jaal vataa-ay. Just as by spreading a net and a hook, a crocodile is captured, ਜਿਵੇਂ (ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ,
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥ durmat faathaa faa-ee-ai fir fir pachhotaa-ay. a person, due to his evil intellect, is entangled in a life of sin and then repents continually. ਤਿਵੇਂ ਭੈੜੀ ਮੱਤ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ।
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥੫॥ jaman maran na sujh-ee kirat na mayti-aa jaa-ay. ||5|| He doesn’t realize that (due to these sins,) one keeps going through births and deaths; the destiny based on the past deeds cannot be erased. ||5|| ਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥
ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥ ha-umai bikh paa-ay jagat upaa-i-aa sabad vasai bikh jaa-ay. God has created this world and has infused the human beings with the poison of ego; the ego goes away only when the Guru’s word is enshrined in the heart. ਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ।
ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥ jaraa johi na sak-ee sach rahai liv laa-ay. Then even old age cannot affect his high spiritual state, because he is always attuned to God. (ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ।
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥ jeevan mukat so aakhee-ai jis vichahu ha-umai jaa-ay. ||6|| One whose ego has vanished, is said to be liberated from the worldly desires while still alive. ||6|| ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ॥੬॥
error: Content is protected !!
Scroll to Top
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html