Page 947
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                        
                        
                                            
                    
                    
                
                                   
                    ਰਾਮਕਲੀ ਕੀ ਵਾਰ ਮਹਲਾ ੩ ॥
                   
                    
                                             
                        
                        
                        
                                            
                    
                    
                
                                   
                    ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥
                   
                    
                                             
                        
                        
                        
                                            
                    
                    
                
                                   
                    ਸਲੋਕੁ ਮਃ ੩ ॥
                   
                    
                                             
                        
                        
                        
                                            
                    
                    
                
                                   
                    ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥
                   
                    
                                             
                        
                        
                        
                                            
                    
                    
                
                                   
                    ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥
                   
                    
                                             
                        
                        
                        
                                            
                    
                    
                
                                   
                    ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥
                   
                    
                                             
                        
                        
                        
                                            
                    
                    
                
                                   
                    ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥
                   
                    
                                             
                        
                        
                        
                                            
                    
                    
                
                                   
                    ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥
                   
                    
                                             
                        
                        
                        
                                            
                    
                    
                
                                   
                    ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥
                   
                    
                                             
                        
                        
                        
                                            
                    
                    
                
                                   
                    ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥
                   
                    
                                             
                        
                        
                        
                                            
                    
                    
                
                                   
                    ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥
                   
                    
                                             
                        
                        
                        
                                            
                    
                    
                
                                   
                    ਮਃ ੩ ॥
                   
                    
                                             
                        
                        
                        
                                            
                    
                    
                
                                   
                    ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥
                   
                    
                                             
                        
                        
                        
                                            
                    
                    
                
                                   
                    ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥
                   
                    
                                             
                        
                        
                        
                                            
                    
                    
                
                                   
                    ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥
                   
                    
                                             
                        
                        
                        
                                            
                    
                    
                
                                   
                    ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥
                   
                    
                                             
                        
                        
                        
                                            
                    
                    
                
                                   
                    ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥
                   
                    
                                             
                        
                        
                        
                                            
                    
                    
                
                                   
                    ਮਃ ੩ ॥
                   
                    
                                             
                        
                        
                        
                                            
                    
                    
                
                                   
                    ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥
                   
                    
                                             
                        
                        
                        
                                            
                    
                    
                
                                   
                    ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥
                   
                    
                                             
                        
                        
                        
                                            
                    
                    
                
                                   
                    ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥
                   
                    
                                             
                        
                        
                        
                                            
                    
                    
                
                                   
                    ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥
                   
                    
                                             
                        
                        
                        
                                            
                    
                    
                
                                   
                    ਪਉੜੀ ॥
                   
                    
                                             
                        
                        
                        
                                            
                    
                    
                
                                   
                    ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥
                   
                    
                                             
                        
                        
                        
                                            
                    
                    
                
                                   
                    ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥
                   
                    
                                             
                        
                        
                        
                                            
                    
                    
                
                                   
                    ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥
                   
                    
                                             
                        
                        
                        
                                            
                    
                    
                
                                   
                    ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥
                   
                    
                                             
                        
                        
                        
                                            
                    
                    
                
                                   
                    ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥
                   
                    
                                             
                        
                        
                        
                                            
                    
                    
                
                                   
                    ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਸਲੋਕੁ ॥
                   
                    
                                             
                        
                        
                        
                                            
                    
                    
                
                                   
                    ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥
                   
                    
                                             
                        
                        
                        
                                            
                    
                    
                
                                   
                    ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥
                   
                    
                                             
                        
                        
                        
                                            
                    
                    
                
                                   
                    ਮਃ ੩ ॥
                   
                    
                                             
                        
                        
                        
                                            
                    
                    
                
                                   
                    ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥
                   
                    
                                             
                        
                        
                        
                                            
                    
                    
                
                                   
                    ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥
                   
                    
                                             
                        
                        
                        
                                            
                    
                    
                
                                   
                    ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥
                   
                    
                                             
                        
                        
                        
                                            
                    
                    
                
                                   
                    ਪਉੜੀ ॥
                   
                    
                                             
                        
                        
                        
                                            
                    
                    
                
                                   
                    ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥
                   
                    
                                             
                        
                        
                        
                                            
                    
                    
                
                                   
                    ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥
                   
                    
                                             
                        
                        
                        
                                            
                    
                    
                
                                   
                    ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥
                   
                    
                                             
                        
                        
                        
                                            
                    
                    
                
                                   
                    ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥
                   
                    
                                             
                        
                        
                        
                                            
                    
                    
                
                                   
                    ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥
                   
                    
                                             
                        
                        
                        
                                            
                    
                    
                
                                   
                    ਸਲੋਕੁ ਮਃ ੩ ॥
                   
                    
                                             
                        
                        
                        
                                            
                    
                    
                
                                   
                    ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥
                   
                    
                                             
                        
                        
                        
                                            
                    
                    
                
                    
             
				