Page 830
                    ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥
                   
                    
                                             
                        
                        
                        
                                            
                    
                    
                
                                   
                    ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥
                   
                    
                                             
                        
                        
                        
                                            
                    
                    
                
                                   
                    ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
                   
                    
                                             
                        
                        
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                        
                        
                                            
                    
                    
                
                                   
                    ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥
                   
                    
                                             
                        
                        
                        
                                            
                    
                    
                
                                   
                    ਉਡੀਨੀ ਉਡੀਨੀ ਉਡੀਨੀ ॥
                   
                    
                                             
                        
                        
                        
                                            
                    
                    
                
                                   
                    ਕਬ ਘਰਿ ਆਵੈ ਰੀ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥
                   
                    
                                             
                        
                        
                        
                                            
                    
                    
                
                                   
                    ਲਾਲਨੁ ਮੋਹਿ ਮਿਲਾਵਹੁ ॥
                   
                    
                                             
                        
                        
                        
                                            
                    
                    
                
                                   
                    ਕਬ ਘਰਿ ਆਵੈ ਰੀ ॥੧॥
                   
                    
                                             
                        
                        
                        
                                            
                    
                    
                
                                   
                    ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥
                   
                    
                                             
                        
                        
                        
                                            
                    
                    
                
                                   
                    ਤਬ ਰਸ ਮੰਗਲ ਗੁਨ ਗਾਵਹੁ ॥
                   
                    
                                             
                        
                        
                        
                                            
                    
                    
                
                                   
                    ਆਨਦ ਰੂਪ ਧਿਆਵਹੁ ॥
                   
                    
                                             
                        
                        
                        
                                            
                    
                    
                
                                   
                    ਨਾਨਕੁ ਦੁਆਰੈ ਆਇਓ ॥
                   
                    
                                             
                        
                        
                        
                                            
                    
                    
                
                                   
                    ਤਉ ਮੈ ਲਾਲਨੁ ਪਾਇਓ ਰੀ ॥੨॥
                   
                    
                                             
                        
                        
                        
                                            
                    
                    
                
                                   
                    ਮੋਹਨ ਰੂਪੁ ਦਿਖਾਵੈ ॥
                   
                    
                                             
                        
                        
                        
                                            
                    
                    
                
                                   
                    ਅਬ ਮੋਹਿ ਨੀਦ ਸੁਹਾਵੈ ॥
                   
                    
                                             
                        
                        
                        
                                            
                    
                    
                
                                   
                    ਸਭ ਮੇਰੀ ਤਿਖਾ ਬੁਝਾਨੀ ॥
                   
                    
                                             
                        
                        
                        
                                            
                    
                    
                
                                   
                    ਅਬ ਮੈ ਸਹਜਿ ਸਮਾਨੀ ॥
                   
                    
                                             
                        
                        
                        
                                            
                    
                    
                
                                   
                    ਮੀਠੀ ਪਿਰਹਿ ਕਹਾਨੀ ॥
                   
                    
                                             
                        
                        
                        
                                            
                    
                    
                
                                   
                    ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥
                   
                    
                                             
                        
                        
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                        
                        
                                            
                    
                    
                
                                   
                    ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥
                   
                    
                                             
                        
                        
                        
                                            
                    
                    
                
                                   
                    ਰਾਚਹੁ ਨਾਥ ਹੀ ਸਹਾਈ ਸੰਤਨਾ ॥
                   
                    
                                             
                        
                        
                        
                                            
                    
                    
                
                                   
                    ਅਬ ਚਰਨ ਗਹੇ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥
                   
                    
                                             
                        
                        
                        
                                            
                    
                    
                
                                   
                    ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥
                   
                    
                                             
                        
                        
                        
                                            
                    
                    
                
                                   
                    ਅਨ ਤੇ ਟੂਟੀਐ ਰਿਖ ਤੇ ਛੂਟੀਐ ॥
                   
                    
                                             
                        
                        
                        
                                            
                    
                    
                
                                   
                    ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥
                   
                    
                                             
                        
                        
                        
                                            
                    
                    
                
                                   
                    ਅਨ ਨਾਹੀ ਨਾਹੀ ਰੇ ॥
                   
                    
                                             
                        
                        
                        
                                            
                    
                    
                
                                   
                    ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥
                   
                    
                                             
                        
                        
                        
                                            
                    
                    
                
                                   
                    ਰਾਗੁ ਬਿਲਾਵਲੁ ਮਹਲਾ ੯ ਦੁਪਦੇ
                   
                    
                                             
                        
                        
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                        
                        
                                            
                    
                    
                
                                   
                    ਦੁਖ ਹਰਤਾ ਹਰਿ ਨਾਮੁ ਪਛਾਨੋ ॥
                   
                    
                                             
                        
                        
                        
                                            
                    
                    
                
                                   
                    ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥
                   
                    
                                             
                        
                        
                        
                                            
                    
                    
                
                                   
                    ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥
                   
                    
                                             
                        
                        
                        
                                            
                    
                    
                
                                   
                    ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥
                   
                    
                                             
                        
                        
                        
                                            
                    
                    
                
                                   
                    ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥
                   
                    
                                             
                        
                        
                        
                                            
                    
                    
                
                                   
                    ਬਿਲਾਵਲੁ ਮਹਲਾ ੯ ॥
                   
                    
                                             
                        
                        
                        
                                            
                    
                    
                
                                   
                    ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
                   
                    
                                             
                        
                        
                        
                                            
                    
                    
                
                                   
                    ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
                   
                    
                                             
                        
                        
                        
                                            
                    
                    
                
                    
             
				