Page 528
                    ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
                   
                    
                                             
                        
                        
                        
                                            
                    
                    
                
                                   
                    ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
                   
                    
                                             
                        
                        
                        
                                            
                    
                    
                
                                   
                    ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
                   
                    
                                             
                        
                        
                        
                                            
                    
                    
                
                                   
                    ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥
                   
                    
                                             
                        
                        
                        
                                            
                    
                    
                
                                   
                    ਦੇਵਗੰਧਾਰੀ ॥
                   
                    
                                             
                        
                        
                        
                                            
                    
                    
                
                                   
                    ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥
                   
                    
                                             
                        
                        
                        
                                            
                    
                    
                
                                   
                    ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥
                   
                    
                                             
                        
                        
                        
                                            
                    
                    
                
                                   
                    ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
                   
                    
                                             
                        
                        
                        
                                            
                    
                    
                
                                   
                    ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥
                   
                    
                                             
                        
                        
                        
                                            
                    
                    
                
                                   
                    ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥
                   
                    
                                             
                        
                        
                        
                                            
                    
                    
                
                                   
                    ਦੇਵਗੰਧਾਰੀ ॥
                   
                    
                                             
                        
                        
                        
                                            
                    
                    
                
                                   
                    ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥
                   
                    
                                             
                        
                        
                        
                                            
                    
                    
                
                                   
                    ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥
                   
                    
                                             
                        
                        
                        
                                            
                    
                    
                
                                   
                    ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
                   
                    
                                             
                        
                        
                        
                                            
                    
                    
                
                                   
                    ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥
                   
                    
                                             
                        
                        
                        
                                            
                    
                    
                
                                   
                    ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧
                   
                    
                                             
                        
                        
                        
                                            
                    
                    
                
                                   
                    ਦੇਵਗੰਧਾਰੀ ਮਹਲਾ ੫ ਘਰੁ ੨
                   
                    
                                             
                        
                        
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                        
                        
                        
                                            
                    
                    
                
                                   
                    ਮਾਈ ਗੁਰ ਚਰਣੀ ਚਿਤੁ ਲਾਈਐ ॥
                   
                    
                                             
                        
                        
                        
                                            
                    
                    
                
                                   
                    ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥
                   
                    
                                             
                        
                        
                        
                                            
                    
                    
                
                                   
                    ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
                   
                    
                                             
                        
                        
                        
                                            
                    
                    
                
                                   
                    ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥
                   
                    
                                             
                        
                        
                        
                                            
                    
                    
                
                                   
                    ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥
                   
                    
                                             
                        
                        
                        
                                            
                    
                    
                
                                   
                    ਦੇਵਗੰਧਾਰੀ ॥
                   
                    
                                             
                        
                        
                        
                                            
                    
                    
                
                                   
                    ਮਾਈ ਹੋਨਹਾਰ ਸੋ ਹੋਈਐ ॥
                   
                    
                                             
                        
                        
                        
                                            
                    
                    
                
                                   
                    ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥
                   
                    
                                             
                        
                        
                        
                                            
                    
                    
                
                                   
                    ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥
                   
                    
                                             
                        
                        
                        
                                            
                    
                    
                
                                   
                    ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥
                   
                    
                                             
                        
                        
                        
                                            
                    
                    
                
                                   
                    ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥