Page 1011
                    ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥
                   
                    
                                             
                        
                        
                        
                                            
                    
                    
                
                                   
                    ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥
                   
                    
                                             
                        
                        
                        
                                            
                    
                    
                
                                   
                    ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥
                   
                    
                                             
                        
                        
                        
                                            
                    
                    
                
                                   
                    ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥
                   
                    
                                             
                        
                        
                        
                                            
                    
                    
                
                                   
                    ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥
                   
                    
                                             
                        
                        
                        
                                            
                    
                    
                
                                   
                    ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥
                   
                    
                                             
                        
                        
                        
                                            
                    
                    
                
                                   
                    ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥
                   
                    
                                             
                        
                        
                        
                                            
                    
                    
                
                                   
                    ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥
                   
                    
                                             
                        
                        
                        
                                            
                    
                    
                
                                   
                    ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥
                   
                    
                                             
                        
                        
                        
                                            
                    
                    
                
                                   
                    ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥
                   
                    
                                             
                        
                        
                        
                                            
                    
                    
                
                                   
                    ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥
                   
                    
                                             
                        
                        
                        
                                            
                    
                    
                
                                   
                    ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥
                   
                    
                                             
                        
                        
                        
                                            
                    
                    
                
                                   
                    ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥
                   
                    
                                             
                        
                        
                        
                                            
                    
                    
                
                                   
                    ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥
                   
                    
                                             
                        
                        
                        
                                            
                    
                    
                
                                   
                    ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥
                   
                    
                                             
                        
                        
                        
                                            
                    
                    
                
                                   
                    ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥
                   
                    
                                             
                        
                        
                        
                                            
                    
                    
                
                                   
                    ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥
                   
                    
                                             
                        
                        
                        
                                            
                    
                    
                
                                   
                    ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥
                   
                    
                                             
                        
                        
                        
                                            
                    
                    
                
                                   
                    ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥
                   
                    
                                             
                        
                        
                        
                                            
                    
                    
                
                                   
                    ਮਾਰੂ ਮਹਲਾ ੧ ॥
                   
                    
                                             
                        
                        
                        
                                            
                    
                    
                
                                   
                    ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥
                   
                    
                                             
                        
                        
                        
                                            
                    
                    
                
                                   
                    ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥
                   
                    
                                             
                        
                        
                        
                                            
                    
                    
                
                                   
                    ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥
                   
                    
                                             
                        
                        
                        
                                            
                    
                    
                
                                   
                    ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥
                   
                    
                                             
                        
                        
                        
                                            
                    
                    
                
                                   
                    ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥
                   
                    
                                             
                        
                        
                        
                                            
                    
                    
                
                                   
                    ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥
                   
                    
                                             
                        
                        
                        
                                            
                    
                    
                
                                   
                    ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥
                   
                    
                                             
                        
                        
                        
                                            
                    
                    
                
                                   
                    ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥
                   
                    
                                             
                        
                        
                        
                                            
                    
                    
                
                                   
                    ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥
                   
                    
                                             
                        
                        
                        
                                            
                    
                    
                
                                   
                    ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥
                   
                    
                                             
                        
                        
                        
                                            
                    
                    
                
                                   
                    ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥
                   
                    
                                             
                        
                        
                        
                                            
                    
                    
                
                                   
                    ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥
                   
                    
                                             
                        
                        
                        
                                            
                    
                    
                
                                   
                    ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥
                   
                    
                                             
                        
                        
                        
                                            
                    
                    
                
                                   
                    ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥
                   
                    
                                             
                        
                        
                        
                                            
                    
                    
                
                                   
                    ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥
                   
                    
                                             
                        
                        
                        
                                            
                    
                    
                
                                   
                    ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥
                   
                    
                                             
                        
                        
                        
                                            
                    
                    
                
                                   
                    ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥੫॥
                   
                    
                                             
                        
                        
                        
                                            
                    
                    
                
                                   
                    ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ ॥
                   
                    
                                             
                        
                        
                        
                                            
                    
                    
                
                                   
                    ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥
                   
                    
                                             
                        
                        
                        
                                            
                    
                    
                
                                   
                    ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥੬॥
                   
                    
                                             
                        
                        
                        
                                            
                    
                    
                
                                   
                    ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥
                   
                    
                                             
                        
                        
                        
                                            
                    
                    
                
                                   
                    ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥