Page 614
                    ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥
                   
                    
                                             
                         
                        
                                            
                    
                    
                
                                   
                    ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥
                   
                    
                                             
                         
                        
                                            
                    
                    
                
                                   
                    ਸੋਰਠਿ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥
                   
                    
                                             
                         
                        
                                            
                    
                    
                
                                   
                    ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥
                   
                    
                                             
                         
                        
                                            
                    
                    
                
                                   
                    ਹਮ ਸੰਤਨ ਸਿਉ ਬਣਿ ਆਈ ॥
                   
                    
                                             
                         
                        
                                            
                    
                    
                
                                   
                    ਪੂਰਬਿ ਲਿਖਿਆ ਪਾਈ ॥
                   
                    
                                             
                         
                        
                                            
                    
                    
                
                                   
                    ਇਹੁ ਮਨੁ ਤੇਰਾ ਭਾਈ ॥ ਰਹਾਉ ॥
                   
                    
                                             
                         
                        
                                            
                    
                    
                
                                   
                    ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥
                   
                    
                                             
                         
                        
                                            
                    
                    
                
                                   
                    ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥
                   
                    
                                             
                         
                        
                                            
                    
                    
                
                                   
                    ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥
                   
                    
                                             
                         
                        
                                            
                    
                    
                
                                   
                    ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥
                   
                    
                                             
                         
                        
                                            
                    
                    
                
                                   
                    ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥
                   
                    
                                             
                         
                        
                                            
                    
                    
                
                                   
                    ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥
                   
                    
                                             
                         
                        
                                            
                    
                    
                
                                   
                    ਸੋਰਠਿ ਮਃ ੫ ॥
                   
                    
                                             
                         
                        
                                            
                    
                    
                
                                   
                    ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥
                   
                    
                                             
                         
                        
                                            
                    
                    
                
                                   
                    ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥
                   
                    
                                             
                         
                        
                                            
                    
                    
                
                                   
                    ਪਿਆਰੇ ਤੂ ਮੇਰੋ ਸੁਖਦਾਤਾ ॥
                   
                    
                                             
                         
                        
                                            
                    
                    
                
                                   
                    ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥
                   
                    
                                             
                         
                        
                                            
                    
                    
                
                                   
                    ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥
                   
                    
                                             
                         
                        
                                            
                    
                    
                
                                   
                    ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥
                   
                    
                                             
                         
                        
                                            
                    
                    
                
                                   
                    ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥
                   
                    
                                             
                         
                        
                                            
                    
                    
                
                                   
                    ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥
                   
                    
                                             
                         
                        
                                            
                    
                    
                
                                   
                    ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥
                   
                    
                                             
                         
                        
                                            
                    
                    
                
                                   
                    ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥
                   
                    
                                             
                         
                        
                                            
                    
                    
                
                                   
                    ਸੋਰਠਿ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
                   
                    
                                             
                         
                        
                                            
                    
                    
                
                                   
                    ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥
                   
                    
                                             
                         
                        
                                            
                    
                    
                
                                   
                    ਪੂਰੇ ਗੁਰ ਕੀ ਦੇਖੁ ਵਡਾਈ ॥
                   
                    
                                             
                         
                        
                                            
                    
                    
                
                                   
                    ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥
                   
                    
                                             
                         
                        
                                            
                    
                    
                
                                   
                    ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥
                   
                    
                                             
                         
                        
                                            
                    
                    
                
                                   
                    ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥
                   
                    
                                             
                         
                        
                                            
                    
                    
                
                                   
                    ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥
                   
                    
                                             
                         
                        
                                            
                    
                    
                
                                   
                    ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥
                   
                    
                                             
                         
                        
                                            
                    
                    
                
                                   
                    ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥
                   
                    
                                             
                         
                        
                                            
                    
                    
                
                                   
                    ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥
                   
                    
                                             
                         
                        
                                            
                    
                    
                
                                   
                    ਸੋਰਠਿ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥
                   
                    
                                             
                         
                        
                                            
                    
                    
                
                    
             
				