Page 1147
                    ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥
                   
                    
                                             
                         
                        
                                            
                    
                    
                
                                   
                    ਭੈਰਉ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਰਹਾ ਕਲਿ ਮਾਹਿ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਤੇਰੇ ਗੁਣ ਗਾਹਿ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਨ ਪੋਹੈ ਕਾਲੁ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਬਿਨਸੈ ਜੰਜਾਲੁ ॥੧॥
                   
                    
                                             
                         
                        
                                            
                    
                    
                
                                   
                    ਦੀਨ ਦੁਨੀਆ ਤੇਰੀ ਟੇਕ ॥
                   
                    
                                             
                         
                        
                                            
                    
                    
                
                                   
                    ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਕਰਉ ਆਨੰਦ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਜਪਉ ਗੁਰ ਮੰਤ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਤਰੀਐ ਭਉ ਸਾਗਰੁ ॥
                   
                    
                                             
                         
                        
                                            
                    
                    
                
                                   
                    ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਨਾਹੀ ਭਉ ਕੋਇ ॥
                   
                    
                                             
                         
                        
                                            
                    
                    
                
                                   
                    ਅੰਤਰਜਾਮੀ ਸਾਚਾ ਸੋਇ ॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਤੇਰਾ ਮਨਿ ਤਾਣੁ ॥
                   
                    
                                             
                         
                        
                                            
                    
                    
                
                                   
                    ਈਹਾਂ ਊਹਾਂ ਤੂ ਦੀਬਾਣੁ ॥੩॥
                   
                    
                                             
                         
                        
                                            
                    
                    
                
                                   
                    ਤੇਰੀ ਟੇਕ ਤੇਰਾ ਭਰਵਾਸਾ ॥
                   
                    
                                             
                         
                        
                                            
                    
                    
                
                                   
                    ਸਗਲ ਧਿਆਵਹਿ ਪ੍ਰਭ ਗੁਣਤਾਸਾ ॥
                   
                    
                                             
                         
                        
                                            
                    
                    
                
                                   
                    ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥
                   
                    
                                             
                         
                        
                                            
                    
                    
                
                                   
                    ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥
                   
                    
                                             
                         
                        
                                            
                    
                    
                
                                   
                    ਭੈਰਉ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਪ੍ਰਥਮੇ ਛੋਡੀ ਪਰਾਈ ਨਿੰਦਾ ॥
                   
                    
                                             
                         
                        
                                            
                    
                    
                
                                   
                    ਉਤਰਿ ਗਈ ਸਭ ਮਨ ਕੀ ਚਿੰਦਾ ॥
                   
                    
                                             
                         
                        
                                            
                    
                    
                
                                   
                    ਲੋਭੁ ਮੋਹੁ ਸਭੁ ਕੀਨੋ ਦੂਰਿ ॥
                   
                    
                                             
                         
                        
                                            
                    
                    
                
                                   
                    ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥
                   
                    
                                             
                         
                        
                                            
                    
                    
                
                                   
                    ਐਸੋ ਤਿਆਗੀ ਵਿਰਲਾ ਕੋਇ ॥
                   
                    
                                             
                         
                        
                                            
                    
                    
                
                                   
                    ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਅਹੰਬੁਧਿ ਕਾ ਛੋਡਿਆ ਸੰਗੁ ॥
                   
                    
                                             
                         
                        
                                            
                    
                    
                
                                   
                    ਕਾਮ ਕ੍ਰੋਧ ਕਾ ਉਤਰਿਆ ਰੰਗੁ ॥
                   
                    
                                             
                         
                        
                                            
                    
                    
                
                                   
                    ਨਾਮ ਧਿਆਏ ਹਰਿ ਹਰਿ ਹਰੇ ॥
                   
                    
                                             
                         
                        
                                            
                    
                    
                
                                   
                    ਸਾਧ ਜਨਾ ਕੈ ਸੰਗਿ ਨਿਸਤਰੇ ॥੨॥
                   
                    
                                             
                         
                        
                                            
                    
                    
                
                                   
                    ਬੈਰੀ ਮੀਤ ਹੋਏ ਸੰਮਾਨ ॥
                   
                    
                                             
                         
                        
                                            
                    
                    
                
                                   
                    ਸਰਬ ਮਹਿ ਪੂਰਨ ਭਗਵਾਨ ॥
                   
                    
                                             
                         
                        
                                            
                    
                    
                
                                   
                    ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥
                   
                    
                                             
                         
                        
                                            
                    
                    
                
                                   
                    ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥
                   
                    
                                             
                         
                        
                                            
                    
                    
                
                                   
                    ਕਰਿ ਕਿਰਪਾ ਜਿਸੁ ਰਾਖੈ ਆਪਿ ॥
                   
                    
                                             
                         
                        
                                            
                    
                    
                
                                   
                    ਸੋਈ ਭਗਤੁ ਜਪੈ ਨਾਮ ਜਾਪ ॥
                   
                    
                                             
                         
                        
                                            
                    
                    
                
                                   
                    ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥
                   
                    
                                             
                         
                        
                                            
                    
                    
                
                                   
                    ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥
                   
                    
                                             
                         
                        
                                            
                    
                    
                
                                   
                    ਭੈਰਉ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਸੁਖੁ ਨਾਹੀ ਬਹੁਤੈ ਧਨਿ ਖਾਟੇ ॥
                   
                    
                                             
                         
                        
                                            
                    
                    
                
                                   
                    ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥
                   
                    
                                             
                         
                        
                                            
                    
                    
                
                                   
                    ਸੁਖੁ ਨਾਹੀ ਬਹੁ ਦੇਸ ਕਮਾਏ ॥
                   
                    
                                             
                         
                        
                                            
                    
                    
                
                                   
                    ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥
                   
                    
                                             
                         
                        
                                            
                    
                    
                
                                   
                    ਸੂਖ ਸਹਜ ਆਨੰਦ ਲਹਹੁ ॥
                   
                    
                                             
                         
                        
                                            
                    
                    
                
                                   
                    ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਬੰਧਨ ਮਾਤ ਪਿਤਾ ਸੁਤ ਬਨਿਤਾ ॥
                   
                    
                                             
                         
                        
                                            
                    
                    
                
                                   
                    ਬੰਧਨ ਕਰਮ ਧਰਮ ਹਉ ਕਰਤਾ ॥
                   
                    
                                             
                         
                        
                                            
                    
                    
                
                                   
                    ਬੰਧਨ ਕਾਟਨਹਾਰੁ ਮਨਿ ਵਸੈ ॥
                   
                    
                                             
                         
                        
                                            
                    
                    
                
                                   
                    ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥
                   
                    
                                             
                         
                        
                                            
                    
                    
                
                                   
                    ਸਭਿ ਜਾਚਿਕ ਪ੍ਰਭ ਦੇਵਨਹਾਰ ॥
                   
                    
                                             
                         
                        
                                            
                    
                    
                
                                   
                    ਗੁਣ ਨਿਧਾਨ ਬੇਅੰਤ ਅਪਾਰ ॥
                   
                    
                                             
                         
                        
                                            
                    
                    
                
                                   
                    ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥
                   
                    
                                             
                         
                        
                                            
                    
                    
                
                                   
                    ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥
                   
                    
                                             
                         
                        
                                            
                    
                    
                
                                   
                    ਗੁਰ ਅਪਨੇ ਆਗੈ ਅਰਦਾਸਿ ॥
                   
                    
                                             
                         
                        
                                            
                    
                    
                
                                   
                    ਕਰਿ ਕਿਰਪਾ ਪੁਰਖ ਗੁਣਤਾਸਿ ॥
                   
                    
                                             
                         
                        
                                            
                    
                    
                
                                   
                    ਕਹੁ ਨਾਨਕ ਤੁਮਰੀ ਸਰਣਾਈ ॥
                   
                    
                                             
                         
                        
                                            
                    
                    
                
                                   
                    ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥
                   
                    
                                             
                         
                        
                                            
                    
                    
                
                                   
                    ਭੈਰਉ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਗੁਰ ਮਿਲਿ ਤਿਆਗਿਓ ਦੂਜਾ ਭਾਉ ॥