Page 1001
                    ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥
                   
                    
                                             
                         
                        
                                            
                    
                    
                
                                   
                    ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥
                   
                    
                                             
                         
                        
                                            
                    
                    
                
                                   
                    ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥
                   
                    
                                             
                         
                        
                                            
                    
                    
                
                                   
                    ਮਾਰੂ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਚਰਨ ਕਮਲ ਪ੍ਰਭ ਰਾਖੇ ਚੀਤਿ ॥
                   
                    
                                             
                         
                        
                                            
                    
                    
                
                                   
                    ਹਰਿ ਗੁਣ ਗਾਵਹ ਨੀਤਾ ਨੀਤ ॥
                   
                    
                                             
                         
                        
                                            
                    
                    
                
                                   
                    ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥
                   
                    
                                             
                         
                        
                                            
                    
                    
                
                                   
                    ਆਦਿ ਮਧਿ ਅੰਤਿ ਹੈ ਸੋਊ ॥੧॥
                   
                    
                                             
                         
                        
                                            
                    
                    
                
                                   
                    ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਜਾ ਕੈ ਵਸਿ ਹੈ ਸਗਲ ਸੰਸਾਰੁ ॥
                   
                    
                                             
                         
                        
                                            
                    
                    
                
                                   
                    ਆਪੇ ਆਪਿ ਆਪਿ ਨਿਰੰਕਾਰੁ ॥
                   
                    
                                             
                         
                        
                                            
                    
                    
                
                                   
                    ਨਾਨਕ ਗਹਿਓ ਸਾਚਾ ਸੋਇ ॥
                   
                    
                                             
                         
                        
                                            
                    
                    
                
                                   
                    ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥
                   
                    
                                             
                         
                        
                                            
                    
                    
                
                                   
                    ਮਾਰੂ ਮਹਲਾ ੫ ਘਰੁ ੩
                   
                    
                                             
                         
                        
                                            
                    
                    
                
                                   
                    ੴ ਸਤਿਗੁਰ ਪ੍ਰਸਾਦਿ ॥
                   
                    
                                             
                         
                        
                                            
                    
                    
                
                                   
                    ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥
                   
                    
                                             
                         
                        
                                            
                    
                    
                
                                   
                    ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥
                   
                    
                                             
                         
                        
                                            
                    
                    
                
                                   
                    ਰੇ ਨਰ ਐਸੀ ਕਰਹਿ ਇਆਨਥ ॥
                   
                    
                                             
                         
                        
                                            
                    
                    
                
                                   
                    ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥
                   
                    
                                             
                         
                        
                                            
                    
                    
                
                                   
                    ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥
                   
                    
                                             
                         
                        
                                            
                    
                    
                
                                   
                    ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥
                   
                    
                                             
                         
                        
                                            
                    
                    
                
                                   
                    ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥
                   
                    
                                             
                         
                        
                                            
                    
                    
                
                                   
                    ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥
                   
                    
                                             
                         
                        
                                            
                    
                    
                
                                   
                    ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥
                   
                    
                                             
                         
                        
                                            
                    
                    
                
                                   
                    ਮਾਰੂ ਮਹਲਾ ੫ ॥
                   
                    
                                             
                         
                        
                                            
                    
                    
                
                                   
                    ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥
                   
                    
                                             
                         
                        
                                            
                    
                    
                
                                   
                    ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥
                   
                    
                                             
                         
                        
                                            
                    
                    
                
                                   
                    ਰੇ ਨਰ ਕਾਇ ਪਰ ਗ੍ਰਿਹਿ ਜਾਇ ॥
                   
                    
                                             
                         
                        
                                            
                    
                    
                
                                   
                    ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥
                   
                    
                                             
                         
                        
                                            
                    
                    
                
                                   
                    ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥
                   
                    
                                             
                         
                        
                                            
                    
                    
                
                                   
                    ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥
                   
                    
                                             
                         
                        
                                            
                    
                    
                
                                   
                    ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥
                   
                    
                                             
                         
                        
                                            
                    
                    
                
                                   
                    ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥
                   
                    
                                             
                         
                        
                                            
                    
                    
                
                                   
                    ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥
                   
                    
                                             
                         
                        
                                            
                    
                    
                
                                   
                    ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥
                   
                    
                                             
                         
                        
                                            
                    
                    
                
                                   
                    ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥