Guru Granth Sahib Translation Project

guru granth sahib japanese page-514

Page 514

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ おおナク!心を通して、心は精神的な幸福を得て、それから何も死なず、行くこともしません。2.
ਪਉੜੀ ॥ パウリ
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ 人体は偶然に達成される大きな要塞です
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ この体には、神ご自身が住んでおり、神ご自身がジュースの受け手です
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ 神ご自身は過去と隠されたままであり、ヨギであるにもかかわらず切り離されています
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ 彼は好きなことをし、主がすることは彼がすることです
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ グルムクになって名前を崇拝することによって、神からの分離が排除されます。13
ਸਲੋਕੁ ਮਃ ੩ ॥ シュロックマハラ3
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ 彼は神のグルの言葉を通して本当に自分自身を「ワウワウ」(栄光)にします
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ まれなグルだけが「ワウワウ」が神の栄光であるという事実を理解しています
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ この真の声は「ワウワウ」でもあり、そこから人は真理(神)に到達します
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ おおナク!それは、ワウワウ(賛美)を行うことによってのみ、神の恵みによって達成することができます。1
ਮਃ ੩ ॥ マハラ3
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ラスナは教祖の言葉よりも美しく見えます
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ 神が来て、完全な言葉のグルを通して人と出会います
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ 幸運な人たちは口で神を賛美します
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ それらのしもべは美しく、神を賛美し、人々は神を崇拝するようになります
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ おおナク!カルマを通して、人は神の賛美を達成し、人は真の扉に美しさを見いだします。2
ਪਉੜੀ II パウリ
ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ カヤの砦の中には、嘘、欺瞞、プライドの扉があります
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ 混乱して忘れてしまった盲目で無知なボランティアは彼らを見ません
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ 彼らは決してドアを見つけることができません。彼らは変装をするのにうんざりしています
ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ ハリ・ナームを唱える者は、グルの言葉によって扉が開かれます
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ スリハリは蜜の木です、この蜜を飲む人は満足します。14
ਸਲੋਕੁ ਮਃ ੩ ॥ シュロックマハラ3
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ うわー、つまり、神を賛美することによって、人生の夜は幸せに過ごします
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ ああ、私の母!神を賛美することによって、人はいつも喜びの中で生きます
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥ ワウワウ(賞賛)を称賛することによって、人間の美しさはハリに残ります
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥ 神の恵みによって、人は「ワウワウ」の声を話し、呼びます
ਵਾਹੁ ਵਾਹੁ ਕਰਤਿਆ ਸੋਭਾ ਪਾਇ ॥ ワウワウ(神の賛美)を行うことによって、人は世界で美しさを得ます
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥ ナナック!人は真の主の意志でのみ賛美します。1
ਮਃ ੩ ॥ マハラ3
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ワウワウの声は真実であり、人間はグルになることによってそれを求めている
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ ワウワウは、心からのグルの言葉で発音されるべきです
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ 賛美している間、グルムクは彼の探求を通して簡単に神に到達します
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥ おおナク!それらの人々は幸運であり、心の中で神を覚えています。2
ਪਉੜੀ ॥ パウリ
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ この心は非常に貪欲で、常に貪欲に取りつかれています
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ モヒニマヤの渇きの中で、心は10方向にさまよいます
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ 来世では、有名人とカースト(貴族)は一緒に行きません。心志向の人は悲しみに飲み込まれ、
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ 彼の舌はハリラサを飲まず、苦い言葉を話すからです
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ グルの前でナマームリットを飲む人々は、それらの使用人は満足したままです。15
ਸਲੋਕੁ ਮਃ ੩ ॥ シュロックマハラ3
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ うわー、あなたは真実で深遠なことを言うべきです
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ うわー、美徳を与え、忍耐を与える人だけが言われるべきです


© 2017 SGGS ONLINE
error: Content is protected !!
Scroll to Top