Guru Granth Sahib Translation Project

Guru Granth Sahib Italian Page 1302

Page 1302

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ bisam bisam bisam hee bha-ee hai laal gulaal rangaarai.
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ kaho naanak santan ras aa-ee hai ji-o chaakh goongaa muskaarai. ||2||1||20||
ਕਾਨੜਾ ਮਹਲਾ ੫ ॥ kaanrhaa mehlaa 5.
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ na jaanee santan parabh bin aan.
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ ooch neech sabh paykh samaano mukh bakno man maan. ||1|| rahaa-o.
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ghat ghat poor rahay sukh saagar bhai bhanjan mayray paraan.
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ maneh pargaas bha-i-o bharam naasi-o mantar dee-o gur kaan. ||1||
ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ karat rahay kartaga-y karunaa mai antarjaamee gi-yaan.
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ aath pahar naanak jas gaavai maaNgan ka-o har daan. ||2||2||21||
ਕਾਨੜਾ ਮਹਲਾ ੫ ॥ kaanrhaa mehlaa 5.
ਕਹਨ ਕਹਾਵਨ ਕਉ ਕਈ ਕੇਤੈ ॥ kahan kahaavan ka-o ka-ee kaytai.
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ aiso jan birlo hai sayvak jo tat jog ka-o baytai. ||1|| rahaa-o.
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ dukh naahee sabh sukh hee hai ray aykai aykee naytai.
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ buraa nahee sabh bhalaa hee hai ray haar nahee sabh jaytai. ||1||
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ sog naahee sadaa harkhee hai ray chhod naahee kichh laytai.
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ kaho naanak jan har har har hai kat aavai kat ramtai. ||2||3||22||
ਕਾਨੜਾ ਮਹਲਾ ੫ ॥ kaanrhaa mehlaa 5.
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ hee-ay ko pareetam bisar na jaa-ay.
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ tan man galat bha-ay tih sangay mohnee mohi rahee moree maa-ay. ||1|| rahaa-o.
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ jai jai peh kaha-o baritha ha-o apunee tay-oo tay-oo gahay rahay atkaa-ay.
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ anik bhaaNt kee aykai jaalee taa kee ganth nahee chhoraa-ay. ||1||
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ firat firat naanak daas aa-i-o santan hee sarnaa-ay.
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ kaatay agi-aan bharam moh maa-i-aa lee-o kanth lagaa-ay. ||2||4||23||
ਕਾਨੜਾ ਮਹਲਾ ੫ ॥ kaanrhaa mehlaa 5.
ਆਨਦ ਰੰਗ ਬਿਨੋਦ ਹਮਾਰੈ ॥ aanad rang binod hamaarai.
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ naamo gaavan naam Dhi-aavan naam hamaaray paraan aDhaarai. ||1|| rahaa-o.
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ naamo gi-aan naam isnaanaa har naam hamaaray kaaraj savaarai.
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ har naamo sobhaa naam badaa-ee bha-ojal bikham naam har taarai. ||1||
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ agam padaarath laal amolaa bha-i-o paraapat gur charnaarai.
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ kaho naanak parabh bha-ay kirpaalaa magan bha-ay hee-arai darsaarai. ||2||5||24||
ਕਾਨੜਾ ਮਹਲਾ ੫ ॥ kaanrhaa mehlaa 5.
ਸਾਜਨ ਮੀਤ ਸੁਆਮੀ ਨੇਰੋ ॥ saajan meet su-aamee nayro.
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ paykhat sunat sabhan kai sangay thorai kaaj buro kah fayro. ||1|| rahaa-o.
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ naam binaa jayto laptaa-i-o kachhoo nahee naahee kachh tayro.
ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ aagai darisat aavat sabh pargat eehaa mohi-o bharam anDhayro. ||1||
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ atki-o sut banitaa sang maa-i-aa dayvanhaar daataar bisayro.


© 2025 SGGS ONLINE
error: Content is protected !!
Scroll to Top