Guru Granth Sahib Translation Project

Guru Granth Sahib Italian Page 1247

Page 1247

ਪਉੜੀ ॥ pa-orhee.
ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ garheh kaa-i-aa seegaar baho bhaaNt banaa-ee.
ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ ॥ rang parang kateefi-aa pahirahi Dhar maa-ee.
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ laal supayd duleechi-aa baho sabhaa banaa-ee.
ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ dukh khaanaa dukh bhognaa garbai garbaa-ee.
ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ naanak naam na chayti-o ant la-ay chhadaa-ee. ||24||
ਸਲੋਕ ਮਃ ੩ ॥ salok mehlaa 3.
ਸਹਜੇ ਸੁਖਿ ਸੁਤੀ ਸਬਦਿ ਸਮਾਇ ॥ sehjay sukh sutee sabad samaa-ay.
ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ aapay parabh mayl la-ee gal laa-ay.
ਦੁਬਿਧਾ ਚੂਕੀ ਸਹਜਿ ਸੁਭਾਇ ॥ dubiDhaa chookee sahj subhaa-ay.
ਅੰਤਰਿ ਨਾਮੁ ਵਸਿਆ ਮਨਿ ਆਇ ॥ antar naam vasi-aa man aa-ay.
ਸੇ ਕੰਠਿ ਲਾਏ ਜਿ ਭੰਨਿ ਘੜਾਇ ॥ say kanth laa-ay je bhann gharhaa-ay.
ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ naanak jo Dhur milay say hun aan milaa-ay. ||1||
ਮਃ ੩ ॥ mehlaa 3.
ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ jinHee naam visaari-aa ki-aa jap jaapeh hor.
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ bistaa andar keet say muthay DhanDhai chor.
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ naanak naam na veesrai jhoothay laalach hor. ||2||
ਪਉੜੀ ॥ pa-orhee.
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ naam salaahan naam man asthir jag so-ee.
ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ hirdai har har chitvai doojaa nahee ko-ee.
ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ rom rom har uchrai khin khin har so-ee.
ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ gurmukh janam sakaarthaa nirmal mal kho-ee.
ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ naanak jeevdaa purakh Dhi-aa-i-aa amraa pad ho-ee. ||25||
ਸਲੋਕੁ ਮਃ ੩ ॥ salok mehlaa 3.
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ jinee naam visaari-aa baho karam kamaaveh hor.
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥ naanak jam pur baDhay maaree-ah ji-o sanHee upar chor. ||1||
ਮਃ ੫ ॥ mehlaa 5.
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ Dharat suhaavarhee aakaas suhandaa japandi-aa har naa-o.
ਨਾਨਕ ਨਾਮ ਵਿਹੂਣਿਆ ਤਿਨ੍ਹ੍ਹ ਤਨ ਖਾਵਹਿ ਕਾਉ ॥੨॥ naanak naam vihooni-aa tinH tan khaaveh kaa-o. ||2||
ਪਉੜੀ ॥ pa-orhee.
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ naam salaahan bhaa-o kar nij mahlee vaasaa.
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ o-ay baahurh jon na aavnee fir hohi na binaasaa.
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ har saytee rang rav rahay sabh saas giraasaa.
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ har kaa rang kaday na utrai gurmukh pargaasaa.
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ o-ay kirpaa kar kai mayli-an naanak har paasaa. ||26||
ਸਲੋਕ ਮਃ ੩ ॥ salok mehlaa 3.
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ jichar ih man lahree vich hai ha-umai bahut ahaNkaar.
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ sabdai saad na aavee naam na lagai pi-aar.
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ sayvaa thaa-ay na pav-ee tis kee khap khap ho-ay khu-aar.
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ naanak sayvak so-ee aakhee-ai jo sir Dharay utaar.
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ satgur kaa bhaanaa man la-ay sabad rakhai ur Dhaar. ||1||
ਮਃ ੩ ॥ mehlaa 3.
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ so jap tap sayvaa chaakree jo khasmai bhaavai.
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ aapay bakhsay mayl la-ay aapat gavaavai.
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ mili-aa kaday na veechhurhai jotee jot milaavai.
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ naanak gur parsaadee so bujhsee jis aap bujhaavai. ||2||
ਪਉੜੀ ॥ pa-orhee.
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ sabh ko laykhay vich hai manmukh ahaNkaaree.
ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ har naam kaday na chayt-ee jamkaal sir maaree.


© 2025 SGGS ONLINE
error: Content is protected !!
Scroll to Top