Page 1154
ਭੈਰਉ ਮਹਲਾ ੩ ਘਰੁ ੨
bhairo mehlaa 3 ghar 2
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
ਤਿਨਿ ਕਰਤੈ ਇਕੁ ਚਲਤੁ ਉਪਾਇਆ ॥
tin kartai ik chalat upaa-i-aa.
ਅਨਹਦ ਬਾਣੀ ਸਬਦੁ ਸੁਣਾਇਆ ॥
anhad banee sabad sunaa-i-aa.
ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥
manmukh bhoolay gurmukh bujhaa-i-aa.
ਕਾਰਣੁ ਕਰਤਾ ਕਰਦਾ ਆਇਆ ॥੧॥
kaaran kartaa kardaa aa-i-aa. ||1||
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥
gur kaa sabad mayrai antar Dhi-aan.
ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
ha-o kabahu na chhoda-o har kaa naam. ||1|| rahaa-o.
ਪਿਤਾ ਪ੍ਰਹਲਾਦੁ ਪੜਣ ਪਠਾਇਆ ॥
pitaa parahlaad parhan pathaa-i-aa.
ਲੈ ਪਾਟੀ ਪਾਧੇ ਕੈ ਆਇਆ ॥
lai paatee paaDhay kai aa-i-aa.
ਨਾਮ ਬਿਨਾ ਨਹ ਪੜਉ ਅਚਾਰ ॥
naam binaa nah parha-o achaar.
ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
mayree patee-aa likh dayh gobind muraar. ||2||
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥
putar par-hilaad si-o kahi-aa maa-ay.
ਪਰਵਿਰਤਿ ਨ ਪੜਹੁ ਰਹੀ ਸਮਝਾਇ ॥
parvirat na parhahu rahee samjhaa-ay.
ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥
nirbha-o daataa har jee-o mayrai naal.
ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
jay har chhoda-o ta-o kul laagai gaal. ||3||
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥
parahlaad sabh chaatrhay vigaaray.
ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥
hamaaraa kahi-aa na sunai aapnay kaaraj savaaray.
ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥
sabh nagree meh bhagat darirhaa-ee.
ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
dusat sabhaa kaa kichh na vasaa-ee. ||4||
ਸੰਡੈ ਮਰਕੈ ਕੀਈ ਪੂਕਾਰ ॥
sandai markai kee-ee pookaar.
ਸਭੇ ਦੈਤ ਰਹੇ ਝਖ ਮਾਰਿ ॥
sabhay dait rahay jhakh maar.
ਭਗਤ ਜਨਾ ਕੀ ਪਤਿ ਰਾਖੈ ਸੋਈ ॥
bhagat janaa kee pat raakhai so-ee.
ਕੀਤੇ ਕੈ ਕਹਿਐ ਕਿਆ ਹੋਈ ॥੫॥
keetay kai kahi-ai ki-aa ho-ee. ||5||
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥
kirat sanjogee dait raaj chalaa-i-aa.
ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥
har na boojhai tin aap bhulaa-i-aa.
ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥
putar parahlaad si-o vaad rachaa-i-aa.
ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
anDhaa na boojhai kaal nayrhai aa-i-aa. ||6||
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥
parahlaad kothay vich raakhi-aa baar dee-aa taalaa.
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥
nirbha-o baalak mool na dar-ee mayrai antar gur gopaalaa.
ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥
keetaa hovai sareekee karai anhodaa naa-o Dharaa-i-aa.
ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
jo Dhur likhi-aa so aa-ay pahutaa jan si-o vaad rachaa-i-aa. ||7||
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥
pitaa parahlaad si-o guraj uthaa-ee.
ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥
kahaaN tumHaaraa jagdees gusaa-ee.
ਜਗਜੀਵਨੁ ਦਾਤਾ ਅੰਤਿ ਸਖਾਈ ॥
jagjeevan daataa ant sakhaa-ee.
ਜਹ ਦੇਖਾ ਤਹ ਰਹਿਆ ਸਮਾਈ ॥੮॥
jah daykhaa tah rahi-aa samaa-ee. ||8||
ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥
thamh upaarh har aap dikhaa-i-aa.
ਅਹੰਕਾਰੀ ਦੈਤੁ ਮਾਰਿ ਪਚਾਇਆ ॥
ahaNkaaree dait maar pachaa-i-aa.
ਭਗਤਾ ਮਨਿ ਆਨੰਦੁ ਵਜੀ ਵਧਾਈ ॥
bhagtaa man aanand vajee vaDhaa-ee.
ਅਪਨੇ ਸੇਵਕ ਕਉ ਦੇ ਵਡਿਆਈ ॥੯॥
apnay sayvak ka-o day vadi-aa-ee. ||9||
ਜੰਮਣੁ ਮਰਣਾ ਮੋਹੁ ਉਪਾਇਆ ॥
jaman marnaa moh upaa-i-aa.
ਆਵਣੁ ਜਾਣਾ ਕਰਤੈ ਲਿਖਿ ਪਾਇਆ ॥
aavan jaanaa kartai likh paa-i-aa.
ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥
parahlaad kai kaaraj har aap dikhaa-i-aa.
ਭਗਤਾ ਕਾ ਬੋਲੁ ਆਗੈ ਆਇਆ ॥੧੦॥
bhagtaa kaa bol aagai aa-i-aa. ||10||
ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥
dayv kulee lakhimee ka-o karahi jaikaar.
ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥
maataa narsingh kaa roop nivaar.
ਲਖਿਮੀ ਭਉ ਕਰੈ ਨ ਸਾਕੈ ਜਾਇ ॥
lakhimee bha-o karai na saakai jaa-ay.